News Punjab

ਸੰਗਰੂਰ ਦੀ ਧੀ ਵਧਾਏਗੀ ਪੰਜਾਬ ਦਾ ਮਾਣ, ਅਗਨੀਵੀਰ ਰਾਹੀਂ ਭਰਤੀ ਇਕਲੌਤੀ ਸਿੱਖ ਮਹਿਲਾ ਫੌਜੀ ਦਿੱਲੀ ਪਰੇਡ ਦਾ ਬਣੀ ਹਿੱਸਾ

ਸੰਗਰੂਰ : ਨਵੀਂ ਦਿੱਲੀ ਰਾਜਪਥ ਤੇ ਹੋਣ ਵਾਲੇ ਗਣਤੰਤਰ ਦਿਵਸ ਪਰੇਡ ਵਿੱਚ ਪਹਿਲੀ ਵਾਰ ਮਹਿਲਾਵਾਂ ਦੀ ਆਰਮਡ ਫੋਰਸ ਦੀ ਜਲ ਥਲ ਵਾਯੂ ਸੈਨਾ ਦੀ ਟੁਕੜੀ ਪਰੇਡ ਦਾ ਹਿੱਸਾ ਬਣੇਗੀ ਜਿਸ ਵਿੱਚ ਪੰਜਾਬ ਤੋਂ ਇਕੱਲੀ ਮਿਲਟਰੀ ਪੁਲਿਸ ਅਗਨੀ ਵੀਰ ਸੰਗਰੂਰ ਦੀ ਬੇਟੀ ਬ੍ਰਹਮਜੋਤ ਕੌਰ ਨੂੰ ਇਸ ਦੇ ਵਿੱਚ ਚੁਣਿਆ ਗਿਆ ਹੈ। ਭਾਰਤ ਦੀ ਗਣਤੰਤਰ ਦਿਵਸ ਪਰੇਡ ਦੀ ਥੀਮ ਇਸ ਵਾਰ ਨਾਰੀ ਸ਼ਕਤੀ ਰੱਖੀ ਗਈ ਹੈ ਜਿੱਸ ਵਿੱਚ ਮਹਿਲਾ ਫ਼ੌਜ ਦੇ ਅਗਨੀਵੀਰ ਪਰੇਡ ਦੇ ਨਾਲ ਮੋਟਰਸਾਈਕਲ ਕਰਤਬ ਅਤੇ ਫੌਜ ਦੀ ਡਿਫੈਂਸ ਹਥਿਆਰਾਂ ਦੇ ਪਰਦਰਸ਼ਨ ਦੀ ਕਮਾਂਡ ਵੀ ਕਰਨਗੀਆ। ਪਿਛਲੇ ਵਰੇ ਪੰਜਾਬ ਤੋਂ ਚੁਣੀ ਗਈ ਪੰਜ ਮਹਿਲਾ ਅਗਨੀ ਵੀਰ ਵਿੱਚੋਂ ਸੰਗਰੂਰ ਦੀ ਬੇਟੀ ਬ੍ਰਹਮਜੋਤ ਕੌਰ ਇਸ ਪਰੇਡ ਵਿੱਚ ਹਿੱਸਾ ਲੈਣ ਵਾਲੀ ਸਿੱਖ ਲੜਕੀ ਹੈ।

ਸੰਗਰੂਰ ਤੋਂ ਗੁਰਸਿੱਖ ਪਰਿਵਾਰ ਅਤੇ ਸਿੱਖ ਚਿੰਤਕ ਸਰਦਾਰ ਕੁਲਵੰਤ ਸਿੰਘ ਕਲਕੱਤਾ ਦੀ ਬੇਟੀ ਬ੍ਰਹਮਜੋਤ ਕੌਰ ਜੋ ਮਹਿੰਦਰਾ ਕਾਲਜ ਪਟਿਆਲਾ ਤੋਂ ਵਕਾਲਤ ਦੀ ਪੜ੍ਹਾਈ ਵੀ ਕਰ ਰਹੀ ਹੈ। ਪਰਿਵਾਰ ਵੱਲੋ ਖ਼ੁਸ਼ੀ ਤੇ ਮਾਣ ਦਾ ਪ੍ਰਗਟਾਵਾ ਕਰਦਿਆਂ ਕਲਕੱਤਾ ਨੇ ਕਿਹਾ ਕਿ ਸਿੱਖਾ ਵਿੱਚ ਔਰਤਾਂ ਦਾ ਸਤਿਕਾਰ ਅਤੇ ਬਰਾਬਰਤਾ ਦਾ ਹੱਕ ਹਾਸਲ ਹੈ। ਉਨ੍ਹਾਂ ਕਿਹਾ ਕਿ ਜਿੱਥੇ ਮੇਰੇ ਲਈ ਮਾਣ ਵਾਲ਼ੀ ਗੱਲ ਹੈ ਉੱਥੇ ਹੀ ਹੋਰਨਾਂ ਨੂੰ ਬੇਨਤੀ ਕੀਤੀ ਕਿ ਆਪਣੀ ਬੇਟੀਆਂ ਨੂੰ ਚੰਗੀ ਪੜ੍ਹਾਈ ਦੇ ਨਾਲ ਨਾਲ ਉਹਨਾਂ ਦੇ ਨਿੱਜੀ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਾਪਿਆਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਹੈ।

Related posts

ਪੰਜਾਬ ਦੇ ਗੌਰਵਮਈ ਇਤਿਹਾਸ ਨੂੰ ਬਹਾਲ ਕਰਨ ਲਈ ਭਾਜਪਾ ਸਰਕਾਰ ਜ਼ਰੂਰੀ: ਸ਼ੇਖਾਵਤ

Gagan Oberoi

ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਦੀ ਦਸਤਕ

Gagan Oberoi

KuCoin Advances the “Menstrual Equity Project”, Benefiting 4,000 Women in the Bahamas

Gagan Oberoi

Leave a Comment