ਹਰਿਆਣਾ : ਜੀਂਦ ਦੇ ਨਾਗਰਿਕ ਹਸਪਤਾਲ ਦੇ ਪੋਸਟਪਾਰਟਮ (ਪੀਪੀ) ਸੈਂਟਰ ਤੋਂ ਬੁੱਧਵਾਰ ਰਾਤ 1710 ਕੋਰੋਨਾ ਡੋਜ਼ ਚੋਰੀ ਹੋ ਗਈ ਸੀ। ਇਸ ਵਾਰਦਾਤ ਦੇ 12 ਘੰਟਿਆਂ ਬਾਅਦ ਹੀ ਚੋਰ ਇਨ੍ਹਾਂ ਡੋਜ਼ ਨਾਲ ਭਰਿਆ ਬੈਗ ਸਿਵਲ ਲਾਈਨ ਥਾਣੇ ਦੇ ਸਾਹਮਣੇ ਚਾਅ ਦੀ ਦੁਕਾਨ ‘ਚ ਰੱਖ ਗਿਆ। ਚੋਰ ਨੇ ਬੈਗ ‘ਚ ਇਕ ਪਰਚੀ ਰੱਖੀ ਸੀ। ਇਸ ‘ਚ ਲਿਖਿਆ ਸੀ ਕਿ ਸੌਰੀ, ਮੈਨੂੰ ਨਹੀਂ ਸੀ ਪਤਾ ਕਿ ਇਨ੍ਹਾਂ ‘ਚ ਕੋਰੋਨਾ ਵੈਕਸੀਨ (Corona Vaccine) ਹੈ।
ਨਾਗਰਿਕ ਹਸਪਤਾਲ ਦੀ ਪ੍ਰਧਾਨ ਡਾਕਟਰ ਅਧਿਕਾਰੀ ਡਾ.ਬਿਮਲਾ ਰਾਠੀ ਨੇ ਸਿਵਲ ਲਾਈਨ ਥਾਣਾ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਕੋਰੋਨਾ ਵੈਕਸੀਨ ਦੇ ਜ਼ਿਲ੍ਹਾ ਭੰਡਾਰਨ ਨਾਲ ਪੀਪੀ ਸੈਂਟਰ ‘ਚ ਵੈਕਸੀਨੇਸ਼ਨ ਬੂਥ ਬਣਿਆ ਹੈ। ਵੀਰਵਾਰ ਸਵੇਰੇ ਸਵਿਪਰ ਸੁਰੇਸ਼ ਕੁਮਾਰ ਸਫਾਈ ਕਰਨ ਪਹੁੰਚਿਆ ਤਾਂ ਦਰਵਾਜ਼ੇ ਦੇ ਕੁੰਡੇ ਟੁੱਟੇ ਹੋਏ ਸਨ ਤੇ ਵੈਕਸੀਨ ਸਟੋਰ ਖੁਲ੍ਹਿਆ ਹੋਇਆ ਸੀ।