Entertainment

ਸੋਨੂ ਸੂਦ ਮਗਰੋਂ ਕੋਰੋਨਾ ਦੀ ਲਪੇਟ ’ਚ ਆਏ ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ

ਮੁੰਬਈ,- : ਭਾਰਤ ਵਿੱਚ ਕੋਵਿਡ-19 ਮਹਾਂਮਾਰੀ ਤੇਜ਼ੀ ਨਾਲ ਫੈਲਣ ਵਿਚਕਾਰ ਬਹੁਤ ਸਾਰੀਆਂ ਬਾਲੀਵੁਡ ਹਸਤੀਆਂ ਮਹਾਂਮਾਰੀ ਦੀ ਲਪੇਟ ਵਿੱਚ ਆ ਚੁੱਕੀ ਹਨ। ਬੀਤੇ ਦਿਨ ਸੋਨੂ ਸੂਦ ਦੀ ਰਿਪੋਰਟ ਪੌਜ਼ੀਟਿਵ ਆਉਣ ਮਗਰੋਂ ਅੱਜ ਬਾਲੀਵੁਡ ਅਦਾਕਾਰ ਅਰਜੁਨ ਰਾਮਪਾਲ ਨੂੰ ਵੀ ਕੋਰੋਨਾ ਹੋ ਗਿਆ ਹੈ। ਉਨ੍ਹਾਂ ਦੀ ਰਿਪੋਰਟ ਪੌਜ਼ੀਟਿਵ ਆਈ ਹੈ।
ਉਹ ਏਕਾਂਤਵਾਸ ਹੋ ਗਏ ਹਨ। ਉਨ੍ਹਾਂ ਨੇ ਟਵੀਟ ਕਰਦਿਆਂ ਇਸ ਸਬੰਧੀ ਜਾਣਕਾਰੀ ਦਿੱਤੀ। ਅਰਜੁਨ ਰਾਮਪਲ ਨੇ ਕਿਹਾ ਕਿ ਉਨ੍ਹਾਂ ਨੂੰ ਹਾਲਾਂਕਿ ਮਹਾਂਮਾਰੀ ਦੇ ਕੋਈ ਲੱਛਣ ਮਹਿਸੂਸ ਨਹੀਂ ਹੋਏ, ਰਿਪੋਰਟ ਪੌਜ਼ੀਟਿਵ ਆਈ ਹੈ। ਇਸ ਲਈ ਉਨ੍ਹਾਂ ਨੇ ਆਪਣੇ ਆਪ ਨੂੰ ਅਲੱਗ ਕਰ ਲਿਆ ਹੈ ਸਾਰੇ ਜ਼ਰੂਰੀ ਨਿਯਮਾਂ ਦੀ ਪਾਲਣਾ ਕਰ ਰਹੇ ਹਨ। ਉਨ੍ਹਾਂ ਨੇ ਪਿਛਲੇ 10 ਦਿਨਾਂ ਦੌਰਾਨ ਆਪਣੇ ਸੰਪਰਕ ’ਚ ਆਏ ਲੋਕਾਂ ਨੂੰ ਸਾਵਧਾਨ ਰਹਿਣ ਤੇ ਕੋਰੋਨਾ ਟੈਸਟ ਕਰਾਉਣ ਦੀ ਅਪੀਲ ਕੀਤੀ ਹੈ। ਬਾਲੀਵੁਡ ਅਦਾਕਾਰ ਨੇ ਕਿਹਾ ਕਿ ਇਕੱਠੇ ਰਹਿ ਕੇ ਅਸੀਂ ਕੋਰੋਨਾ ਵਿਰੁੱਧ ਲੜ ਸਕਦੇ ਹਾਂ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਅਦਾਕਾਰ ਸੋਨੂੰ ਸੂਦ ਅਤੇ ਨੀਲ ਨਿਤਿਨ ਮੁਕੇਸ਼ ਦੀ ਕੋਰੋਨਾ ਰਿਪੋਰਟ ਵੀ ਪੌਜ਼ੀਟਿਵ ਆਈ ਸੀ। ਸੋਨੂੰ ਸੂਦ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਸੀ ਕਿ ਉਹ ਰਿਪੋਰਟ ਪੌਜ਼ੀਟਿਵ ਆਉਣ ਮਗਰੋਂ ਏਕਾਂਤਵਾਸ ਹੋ ਗਏ ਹਨ ਅਤੇ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰ ਰਹੇ ਹਨ।

Related posts

Annapolis County Wildfire Expands to 3,200 Hectares as Crews Battle Flames

Gagan Oberoi

2026 Porsche Macan EV Boosts Digital Features, Smarter Parking, and Towing Power

Gagan Oberoi

ਸ਼ੁਰੂਆਤੀ ਕਾਰੋਬਾਰ ਵਿਚ ਸ਼ੇਅਰ ਮਾਰਕੀਟ ’ਚ ਗਿਰਾਵਟ, ਅਡਾਨੀ ਸਮੂਹ ਦੇ ਸ਼ੇਅਰਾਂ ’ਚ ਉਛਾਲ

Gagan Oberoi

Leave a Comment