Canada

ਸੈਰ-ਸਪਾਟਾ ਕੰਪਨੀ ”ਹਰਟਜ਼” ਕੋਰੋਨਾਵਾਇਰਸ ਕਾਰਨ ਕਰਜ਼ੇ ਦੀ ਮਾਰ ਹੇਠ

ਕੈਲਗਰੀ,  ਕੋਰੋਨਾਵਾਇਰਸ ਮਹਾਂਮਾਰੀ ਦੁਨੀਆ ਭਰ ‘ਚ ਫੈਲਣ ਕਾਰਨ ਏਅਰਲਾਈਨਾਂ, ਟੈਕਸੀ ਕੰਪਨੀਆਂ, ਰੈਸਟੋਰੈਂਟ, ਬੱਸ ਕੰਪਨੀਆਂ, ਹੋਟਲ ਅਤੇ ਹੋਰ ਕਈ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਸ ਤਰ੍ਹਾਂ ਦੀ 102 ਸਾਲ ਪੁਰਾਣੀ ਕੰਪਨੀ ”ਹਰਟਜ਼” ਵੀ ਕਰਜ਼ੇ ਦੀ ਮਾਰ ਹੇਠ ਆ ਗਈ ਹੈ ਅਤੇ ਇਸ ਮਹਾਂਮਾਰੀ ਕਰਨ ਰੁੱਕੀ ਆਵਾਜਾਈ ਕਰਨ ਕੰਪਨੀ ਦਾ ਦੀਵਾਲੀਆ ਨਿਕਲ ਚੁੱਕਾ ਹੈ। ਐਸਟਰੋ ਅਤੇ ਫਲੋਰਿਡਾ ਅਧਾਰਤ ਕੰਪਨੀ ਵਲੋਂ ਆਟੋ ਲੀਜ਼ ਦੇ ਕਰਜ਼ੇ ਦੀ ਅਦਾਇਗੀ ਤੋਂ ਇਕ ਦਿਨ ਪਹਿਲਾਂ ਹੀ ਅਮਰੀਕਾ ਦੀ ਅਦਾਲਤ ‘ਚ ਦੀਵਾਲੀਆਪਨ ਦੀ ਦਰਖਾਸਤ ਅਦਾਲਤ ‘ਚ ਦਾਇਤ ਕੀਤੀ ਗਈ ਹੈ। ਕੰਪਨੀ ਦਾ ਕਹਿਣਾ ਹੈ ਕਿ ਮਾਰਚ ਦੇ ਅੰਤ ਤੱਕ 18.7 ਬਿਲੀਅਨ ਕਰਜ਼ੇ ਦਾ ਵਾਧੂ ਬੌਝ ਕੰਪਨੀ ‘ਤੇ ਪਿਆ ਹੈ। ਮਾਰਚ ਦੇ ਅਖੀਰ ਤੱਕ ਕੰਪਨੀ ਨੇ 12000 ਕਰਮਚਾਰੀਆਂ ਦੀ ਛਾਂਟੀ ਕਰ ਦਿੱਤੀ ਸੀ ਅਤੇ 4000 ਹੋਰ ਕਰਮਚਾਰੀਆਂ ਨੂੰ ਛੁੱਟੀ ‘ਤੇ ਭੇਜਿਆ, ਵਾਹਨਾਂ ਦੀ ਐਕਵਾਇਰ ਵਿਚ 90% ਦੀ ਕਟੌਤੀ ਕੀਤੀ ਅਤੇ ਸਾਰੇ ਜ਼ਰੂਰੀ ਖਰਚਿਆਂ ਨੂੰ ਵੀ ਰੋਕ ਦਿੱਤਾ। ਇਹ ਸਭ ਕੁਝ ਕਰਨ ਦੇ ਬਾਅਦ ਕੰਪਨੀ ਨੂੰ 2.5 ਬਿਲੀਅਨ ਸਾਲ ਦੀ ਬੱਚਤ ਹੋਵੇਗੀ।

Related posts

ਐਮਰਜੰਸੀ ਰੈਂਟ ਰਾਹਤ ਲਈ ਫੈਡਰਲ ਸਰਕਾਰ ਨੇ ਪੇਸ਼ ਕੀਤਾ ਨਵਾਂ ਬਿੱਲ

Gagan Oberoi

ਫੋਰੈਸਟ ਲਾਅਨ ਵਿੱਚ ਇੱਕ ਟੀਨਏਜ਼ਰ ਲੜਕੇ ਦੀ ਚਾਕੂ ਮਾਰ ਕੇ ਹੱਤਿਆ

Gagan Oberoi

Yemen’s Houthis say US-led coalition airstrike hit school in Taiz

Gagan Oberoi

Leave a Comment