International

ਸੈਨੇਟ ਨੇ ਵਨੀਤਾ ਗੁਪਤਾ ਦੀ ਐਸੋਸੀਏਟ ਅਟਾਰਨੀ ਜਨਰਲ ਵਜੋਂ ਨਿਯੁਕਤੀ ਦੀ ਕੀਤੀ ਪੁਸ਼ਟੀ

ਸੈਕਰਾਮੈਂਟੋ- ਲੰਘੇ ਦਿਨ ਸੈਨਟ ਨੇ ਵਨੀਤਾ ਗੁਪਤਾ ਦੀ ਅਮਰੀਕਾ ਦੇ ਐਸੋਸੀਏਟ ਅਟਾਰਨੀ ਜਨਰਲ ਵਜੋਂ ਨਿਯੁਕਤੀ ਦੀ ਪੁਸ਼ਟੀ ਕਰ ਦਿੱਤੀ। ਉਹ ਪਹਿਲੀ ਭਾਰਤੀ ਮੂਲ ਦੀ ਅਮਰੀਕਨ ਔਰਤ ਹੈ ਜੋ ਐਸੋਸੀਏਟ ਅਟਾਰਨੀ ਜਨਰਲ ਵਜੋਂ ਸੇਵਾਵਾਂ ਨਿਭਾਵੇਗੀ। ਗੁਪਤਾ ਨੂੰ ਐਸੋਸੀਏਟ ਅਟਾਰਨੀ ਜਨਰਲ ਨਿਯੁਕਤ ਕਰਨ ਸਬੰਧੀ ਪੇਸ ਮਤੇ ਦੇ ਹੱਕ ਵਿਚ 51 ਵੋਟਾਂ ਪਈਆਂ ਜਦ ਕਿ 49 ਵੋਟਾਂ ਵਿਰੋਧ ਵਿਚ ਪਈਆਂ। ਰਿਪਬਲੀਕਨ ਸੈਨੇਟਰ ਲੀਸਾ ਮੁਰੋਕਵਸਕੀ ਨੇ ਰਾਸ਼ਟਰਪਤੀ ਜੋਅ ਬਾਇਡੇਨ ਦੇ ਨਿਆਂ ਵਿਭਾਗ ਦੁਆਰਾ ਨਾਮਜ਼ਦ ਵਨੀਤਾ ਗੁਪਤਾ ਦੇ ਹੱਕ ਵਿਚ ਵੋਟ ਪਾਈ। ਜੇਕਰ ਵੋਟਾਂ ਬਰਾਬਰ 50-50 ਪੈਂਦੀਆਂ ਤਾਂ ਉਪ ਰਾਸ਼ਟਰਪਤੀ ਕਮਲਾ ਹੈਰਿਸ ਸਦਨ ਵਿਚ ਮੌਜੂਦ ਸੀ ਤੇ ਉਹ ਆਪਣੀ ਵੋਟ ਦੀ ਵਰਤੋਂ ਗੁਪਤਾ ਦੇ ਹੱਕ ਵਿਚ ਕਰ ਸਕਦੀ ਸੀ ਪਰੰਤੂ ਲੀਸਾ ਮੁਰੋਕਵਸਕੀ ਨੇ ਇਹ ਨੌਬਤ ਨਹੀਂ ਆਉਣ ਦਿੱਤੀ। ਲੀਸਾ ਨੇ ਸੈਨਟ ਵਿਚ ਬੋਲਦਿਆਂ ਕਿਹਾ ਕਿ ਉਹ ਗੁਪਤਾ ਦੇ ਕੁਝ ਬਿਆਨਾਂ ਤੋਂ ਪਰੇਸ਼ਾਨ ਜਰੂਰ ਹੋਈ ਸੀ ਪਰੰਤੂ ਇਸ ਸਬੰਧੀ ਗੁਪਤਾ ਨਾਲ ਲੰਬੇ ਵਿਚਾਰ ਵਟਾਂਦਰੇ ਉਪਰੰਤ ਉਸ ਨੇ ਉਸ ਦੇ ਹੱਕ ਵਿਚ ਵੋਟ ਪਾਉਣ ਦਾ ਫੈਸਲਾ ਕੀਤਾ ਹੈ। ਵਨੀਤਾ ਗੁਪਤਾ ਨੇ ਸਦਨ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਹੈ। ਇਥੇ ਜਿਕਰਯੋਗ ਹੈ ਕਿ ਗੁਪਤਾ ਓਬਾਮਾ ਪ੍ਰਸ਼ਾਸ਼ਨ ਤਹਿਤ ਨਿਆਂ ਵਿਭਾਗ ਦੀ ਸਿਵਲ ਰਾਈਟਸ ਡਵੀਜ਼ਨ ਵਿਚ ਕੰਮ ਕਰ ਚੁੱਕੀ ਹੈ।
ਕੈਪਸ਼ਨ : ਵਨੀਤਾ ਗੁਪਤਾ ਭਾਸ਼ਣ ਦਿੰਦੀ ਹੋਈ ਜਦ ਕਿ ਕਮਲਾ ਹੈਰਿਸ ਬੈਠੀ ਹੋਈ ਨਜਰ ਆ ਰਹੀ ਹੈ

Related posts

ਚੋਣਾਂ ਤੋਂ ਪਹਿਲਾਂ ਟਰੰਪ ਲਈ ਮੁਸੀਬਤ, ਭੈਣ ਨੇ ਹੀ ਲਾਏ ਵੱਡੇ ਇਲਜ਼ਾਮ

Gagan Oberoi

ਮਾਰਚ ਤੱਕ ਫਾਰਮਾਕੇਅਰ ਕਾਨੂੰਨ ਲਿਆਵੇ ਫੈਡਰਲ ਸਰਕਾਰ ਜਾਂ ਸਮਝੌਤਾ ਹੋਵੇਗਾ ਖ਼ਤਮ: ਜਗਮੀਤ ਸਿੰਘ

Gagan Oberoi

Trudeau Hails Assad’s Fall as the End of Syria’s Oppression

Gagan Oberoi

Leave a Comment