Entertainment

ਸੁਸ਼ਾਂਤ ਸਿੰਘ ਰਾਜਪੂਤ ਕੇਸ: ਇੱਕ ਵਾਰ ਫੇਰ ਸੀਬੀਆਈ ਦੇ ਸਵਾਲਾਂ ਦਾ ਸਾਹਮਣਾ ਕਰੇਗੀ ਰੀਆ ਚੱਕਰਵਰਤੀ

ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਕੇਸ ਵਿੱਚ ਸੀਬੀਆਈ ਜਾਂਚ ਦਾ ਅੱਜ 8ਵਾਂ ਦਿਨ ਹੈ। ਇਸ ਮਾਮਲੇ ਵਿੱਚ ਸਾਰੇ ਮੁਲਜ਼ਮਾਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਹੁਣ ਸੀਬੀਆਈ ਨੇ ਮੁੜ ਮੁੱਖ ਮੁਲਜ਼ਮ ਰੀਆ ਚੱਕਰਵਰਤੀ ਤੋਂ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਹੈ। ਰੀਆ ਦੀ ਪੁੱਛਗਿੱਛ ਡੀਆਰਡੀਓ ਗੈਸਟ ਹਾਊਸ ਵਿੱਚ ਕੀਤੀ ਜਾਏਗੀ। ਇਸ ਤੋਂ ਪਹਿਲਾਂ ਵੀਰਵਾਰ ਨੂੰ ਜਾਂਚ ਏਜੰਸੀ ਨੇ ਰੀਆ ਦੇ ਭਰਾ ਸ਼ੌਵਿਕ ਚੱਕਰਵਰਤੀ ਤੋਂ ਲੰਬੇ ਸਮੇਂ ਤੋਂ ਪੁੱਛਗਿੱਛ ਕੀਤੀ ਸੀ। ਇਸ ਤੋਂ ਬਾਅਦ ਹੁਣ ਰੀਆ ਚੱਕਰਵਰਤੀ ਨੂੰ ਬੁਲਾਇਆ ਗਿਆ ਹੈ।

ਇਸ ਦੇ ਨਾਲ ਹੀ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਵੱਲੋਂ ਮਰਹੂਮ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਪ੍ਰੇਮਿਕਾ ਰੀਆ ਚੱਕਰਵਰਤੀ ਖਿਲਾਫ ਕੇਸ ਦਾਇਰ ਕਰਨ ਤੋਂ ਬਾਅਦ ਹੁਣ ਆਉਣ ਵਾਲੇ ਦਿਨਾਂ ਵਿੱਚ 20 ਲੋਕਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ।ਦੱਸ ਦਈਏ ਕਿ ਰੀਆ ਨੇ ਪਿਛਲੇ ਡੇਢ ਮਹੀਨਿਆਂ ਤੋਂ ਆਪਣੇ ਤੇ ਲੱਗੇ ਦੋਸ਼ਾਂ ਤੇ ਪਹਿਲੀ ਵਾਰ ਆਪਣਾ ਪੱਖ ਰੱਖਿਆ। ਇਸ ਵਿੱਚ ਉਸ ਨੇ ਸੁਸ਼ਾਂਤ ਨਾਲ ਉਸ ਦੇ ਸਬੰਧ, ਉਸ ਦੇ ਪਰਿਵਾਰ ਨਾਲ ਸਬੰਧ, ਪੈਸੇ ਦੇ ਲੈਣਦੇਣ ਸਮੇਤ ਕਈ ਦੋਸ਼ਾਂ ਦਾ ਜਵਾਬ ਦਿੱਤਾ।

ਰੀਆ ਨੇ ਇੰਟਰਵਿਊ ਦੌਰਾਨ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਦੀ ਸਫਾਈ ਪੇਸ਼ ਕੀਤੀ। ਇਸ ਦੇ ਨਾਲ ਹੀ ਉਸ ਨੇ ਸੁਸ਼ਾਂਤ ਨਾਲ ਆਪਣੇ ਸਬੰਧਾਂ ਬਾਰੇ ਵੀ ਦੱਸਿਆ ਕਿ ਉਹ ਉਸ ਨੂੰ ਬਹੁਤ ਪਿਆਰ ਕਰਦੀ ਸੀ ਤੇ ਸੁਸ਼ਾਂਤ ਦੁਨੀਆ ਦਾ ਸਰਬੋਤਮ ਆਦਮੀ ਸੀ।

Related posts

Snowfall Warnings Issued for Eastern Ontario and Western Quebec

Gagan Oberoi

Canadian ISIS Sniper Warns of Group’s Potential Resurgence Amid Legal and Ethical Dilemmas

Gagan Oberoi

ਅੰਤਰਰਾਸ਼ਟਰੀ ਲੋਕ ਗਾਇਕਾ ਮਮਤਾ ਸ੍ਰੀਵਾਸਤਵ ਦੇ ਨਵੇਂ ਸੂਫੀ ਗੀਤ ਝਾਂਜਰ ਦੀਆਂ ਤਿਆਰੀਆਂ ਜ਼ੋਰਾਂ ਤੇ

Gagan Oberoi

Leave a Comment