Entertainment

ਸੁਸ਼ਾਂਤ ਤੇ ਡਰੱਗਸ ਕੇਸ ਮਗਰੋਂ ਕੰਗਨਾ ਕੁੱਦੀ ਅਨੁਰਾਗ-ਪਾਇਲ ਕੇਸ ‘ਚ, ਦਿੱਤਾ ਅਜਿਹਾ ਬਿਆਨ

ਮੁੰਬਈਬਾਲੀਵੁੱਡ ਐਕਟਰਸ ਕੰਗਨਾ ਰਣੌਤ ਲਗਾਤਾਰ ਫਿਲਮ ਇੰਡਸਟਰੀ ਨੂੰ ਨਿਸ਼ਾਨਾ ਬਣਾ ਰਹੀ ਹੈ। ਇਸ ਦੌਰਾਨ ਅਨੁਰਾਗ ਕਸ਼ਯਪ ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਜਾਣ ਤੋਂ ਬਾਅਦ ਕੰਗਨਾ ਰਣੌਤ ਨੇ ਵੀ ਉਸ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਹੁਣ ਇਸ ਤੋਂ ਬਾਅਦ ਕੰਗਨਾ ਨੇ ਇੱਕ ਵਾਰ ਫਿਰ ਫਿਲਮ ਇੰਡਸਟਰੀ ਵਿੱਚ ਆਪਣੇ ਤਜ਼ਰਬੇ ਸਾਰਿਆਂ ਨਾਲ ਸ਼ੇਅਰ ਕੀਤੇ ਹਨ। ਪਾਇਲ ਘੋਸ਼ ਦੇ ਦੋਸ਼ਾਂ ਤੋਂ ਬਾਅਦ ਕੰਗਨਾ ਨੇ ਕਿਹਾ ਕਿ ਉਨ੍ਹਾਂ ਨਾਲ ਵੀ ਕਈ ਸਹਿਕਰਮੀਆਂ ਨੇ ਅਜਿਹਾ ਕੀਤਾ ਹੈ।ਸ਼ਨੀਵਾਰ ਨੂੰ ਅਨੁਰਾਗ ਕਸ਼ਯਪ ਖਿਲਾਫ ਸਨਸਨੀਖੇਜ਼ ਦੋਸ਼ ਲਾਉਣ ਵਾਲੀ ਪਾਇਲ ਘੋਸ਼ ਨੂੰ ਆਪਣਾ ਸਮਰਥਨ ਦਿੰਦੇ ਹੋਏ ਰਨੌਤ ਨੇ ਟਵੀਟ ਕੀਤਾ, “ਅਨੁਰਾਗ ਨੇ ਮੰਨਿਆ ਕਿ ਵੱਖਰੇਵੱਖਰੇ ਲੋਕਾਂ ਨਾਲ ਵਿਆਹ ਕਰਾਉਣ ਦੇ ਬਾਅਦ ਵੀ ਅਨੁਰਾਗ ਕਦੇ ਸੰਤੁਸ਼ਟ ਨਹੀਂ ਰਹੇ। ਅਨੁਰਾਗ ਨੇ ਪਾਇਲ ਨਾਲ ਜੋ ਕੀਤਾਉਹ ਇੱਕ ਆਮ ਗੱਲ ਹੈ। ਬਾਲੀਵੁੱਡ ਇੱਥੇ ਸੰਘਰਸ਼ਸ਼ੀਲ ਬਾਹਰੀ ਲੜਕੀਆਂ ਨਾਲ ਸੈਕਸ ਵਰਕਰਾਂ ਵਾਂਗ ਵਰਤਾਓ ਕੀਤਾ ਜਾਂਦਾ ਹੈ।ਅਨੁਰਾਗ ਕਸ਼ਯਪ ਤੇ ਕੰਗਨਾ ਰਨੌਤ ਵਿਚਕਾਰ ਟਵਿੱਟਰ ਤੇ ਅਕਸਰ ਹੀ ਬਿਆਨਬਾਜ਼ੀ ਹੁੰਦੀ ਰਹਿੰਦੀ ਹੈ। ਰਾਨੌਤਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੀ ਸਪੱਸ਼ਟ ਸਮਰਥਕ ਹੈਜਦੋਂਕਿ ਕਸ਼ਯਪ ਸਰਕਾਰ ਦੀ ਸਖ਼ਤ ਅਲੋਚਨਾ ਕਰਦੇ ਰਹੇ ਹਨ।

Related posts

’12ਵੀਂ ਫੇਲ੍ਹ’ ਵਾਲੇ IPS ਅਧਿਕਾਰੀ ਮਨੋਜ ਸ਼ਰਮਾ ਨੂੰ ਸ਼ਾਨਦਾਰ ਸੇਵਾਵਾਂ ਲਈ ਮਿਲਿਆ ਤਗਮਾ, ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ ਮੌਕੇ ਕੀਤਾ ਸਨਮਾਨਿਤ

Gagan Oberoi

ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਲਾਰੈਂਸ ਗੈਂਗ ਦਾ ਇਕ ਹੋਰ ਸ਼ੂਟਰ ਜਲੰਧਰ ਤੋਂ ਗ੍ਰਿਫ਼ਤਾਰ, ਖੋਲ੍ਹੇ ਕਈ ਰਾਜ਼

Gagan Oberoi

ਮਿਸ ਪੂਜਾ ਨੇ ਅਮਰੀਕਾ ‘ਚ ਲਾਇਆ ਕਿਸਾਨ ਏਕਤਾ ਦਾ ਨਾਅਰਾ

Gagan Oberoi

Leave a Comment