Entertainment

ਸੁਰਜੀਤ ਬਿੰਦਰਖੀਆ ਦੀ ਜ਼ਿੰਦਗੀ ‘ਤੇ ਬਣੇਗੀ ਫਿਲਮ!

ਚੰਡੀਗੜ੍ਹ: ਬੇਸ਼ਕ ਇਸ ਵੇਲੇ ਫ਼ਿਲਮਾਂ ਦੀ ਰਿਲਜ਼ਿੰਗ ‘ਤੇ ਬ੍ਰੇਕ ਲੱਗੀ ਹੋਈ ਹੈ ਪਰ ਇਸ ਵੇਲੇ ਪੰਜਾਬੀ ਫ਼ਿਲਮਾਂ ਦਾ ਬਣ ਕੇ ਤਿਆਰ ਹੋਣ ਬਾਰੇ ਤੇ ਵੱਡੀ ਬਜਟ ਵਾਲੀਆਂ ਵੱਡੀਆਂ ਫ਼ਿਲਮਾਂ ਦੀ ਅਨਾਊਸਮੈਂਟ ਹਰ ਰੋਜ਼ ਹੋ ਰਹੀ ਹੈ। ਕਿਸਮਤ-2 ਦੇ ਸ਼ੂਟ ਕੰਪਲੀਟ ਹੋਣ ਦੇ ਨਾਲ ਹੀ ਡਾਇਰੈਕਟਰ ਜਗਦੀਪ ਸਿੱਧੂ ਨੇ ਆਪਣੇ ਫੈਨਜ਼ ਨੂੰ ਇੱਕ ਹੋਰ ਸਰਪ੍ਰਾਈਜ਼ ਦਿੱਤਾ ਹੈ।

ਜਗਦੀਪ ਸਿੱਧੂ ਨੇ ਆਪਣੀ ਅਗਲੀ ਫਿਲਮ ਦੀ ਅਨਾਊਸਮੈਂਟ ਕਰ ਦਿੱਤੀ ਹੈ। ਜਗਦੀਪ ਵੱਲੋਂ ਡਾਇਰੈਕਟਡ ਅਗਲੀ ਫਿਲਮ ਹੋਵੇਗੀ ‘ਮੋਹ’, ਜਿਸ ‘ਚ ਮਰਹੂਮ ਸੁਰਜੀਤ ਬਿੰਦਰਖੀਆ ਦੇ ਬੇਟੇ ਗਿਤਾਜ਼ ਬਿੰਦਰਖੀਆ ਹੋਣਗੇ। ਗਿਤਾਜ਼ ਦੀ ਗਾਇਕ ਦੇ ਤੌਰ ‘ਤੇ ਇੰਡਸਟਰੀ ‘ਚ ਪਛਾਣ ਬਣੀ ਹੋਈ ਹੈ ਤੇ ਗਿਤਾਜ਼ ਨੇ ਇਸ ਤੋਂ ਪਹਿਲਾ ਸਾਲ 2013 ‘ਚ ਫਿਲਮ ‘just u & me’ ਕੀਤੀ ਸੀ। ਉਸ ਵੇਲੇ ਜਗਦੀਪ ਸਿੱਧੂ ਨੇ ਇਸ ਫਿਲਮ ਦੇ ਡਾਇਲਾਗ ਲਿਖੇ ਸੀ।

ਰਿਪੋਰਟਸ ਦੇ ਮੁਤਾਬਕ ਜਗਦੀਪ ਦੀ ਇਹ ਫਿਲਮ ਗਿਤਾਜ਼ ਦੇ ਪਿਤਾ ਮਰਹੂਮ ਸੁਰਜੀਤ ਬਿੰਦਰਖੀਆ ਦੀ ਲਾਈਫ ਨਾਲ ਜੁੜੀ ਹੋ ਸਕਦੀ ਹੈ। ਫਿਲਹਾਲ ਇਸ ਫਿਲਮ ਦੀ ਬਾਕੀ ਕਾਸਟ ਤੇ ਰਾਈਟਰ ਬਾਰੇ ਖੁਲਾਸਾ ਨਹੀਂ ਕੀਤਾ ਗਿਆ।

ਗਿਤਾਜ਼ ਦੀ ਪਹਿਲੀ ਫਿਲਮ ਨੂੰ ਕੁਝ ਖਾਸ ਪਿਆਰ ਨਹੀਂ ਮਿਲਿਆ ਸੀ ਤੇ ਸਾਲ 2013 ਤੋਂ ਲੈ ਕੇ ਸਾਲ 2020 ਤਕ ਗਿਤਾਜ਼ ਨੇ ਹੋਰ ਕੋਈ ਵੀ ਫਿਲਮ ਨਹੀਂ ਕੀਤੀ। ਹੁਣ ਦੇਖਣਾ ਇਹ ਹੋਵੇਗਾ ਕਿ ਗਿਤਾਜ਼ ਦਾ ਵਾਪਸ ਵੱਡੇ ਪਰਦੇ ‘ਤੇ ਆਉਣਾ ਦਰਸ਼ਕਾਂ ਨੂੰ ਪਸੰਦ ਆਉਂਦਾ ਹੈ ਜਾ ਨਹੀਂ।

Related posts

ਰਾਖੀ ਸਾਵੰਤ ਨੇ ਪ੍ਰਸ਼ੰਸਕਾਂ ਨੂੰ ਕਰੋਨਾ ਵੈਕਸੀਨ ਲਗਵਾਉਣ ਦੀ ਦਿੱਤੀ ਸਲਾਹ

Gagan Oberoi

Hum Do Hamare Barah : ਅਨੂੰ ਕਪੂਰ ਦੀ ਫਿਲਮ ਦੇ ਪੋਸਟਰ ਨੂੰ ਲੋਕਾਂ ਨੇ ਕਿਹਾ ਇਸਲਾਮੋਫੋਬਿਕ, ਡਾਇਰੈਕਟਰ ਨੇ ਦਿੱਤੀ ਸਫ਼ਾਈ

Gagan Oberoi

ਪੰਜਾਬੀਆਂ ਦਾ ਕੈਨੇਡਾ ਤੋਂ ਮੋਹ ਹੋ ਰਿਹੈ ਭੰਗ

Gagan Oberoi

Leave a Comment