International National News Punjab

ਸਿੱਧੂ ਮੂਸੇਵਾਲੇ ਦਾ ਪਿਸਤੌਲ ਤੇ ਦੋ ਮੋਬਾਈਲ ਫੋਨ ਪਰਿਵਾਰ ਨੂੰ ਸੌਂਪੇ, ਅਦਾਲਤ ਨੇ ਲਾਈ ਇਹ ਸ਼ਰਤ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਇੱਕ ਸਾਲ ਬਾਅਦ ਪਰਿਵਾਰ ਨੂੰ ਅਦਾਲਤ ਵਿੱਚੋਂ ਉਸ ਦਾ ਪਿਸਤੌਲ ਤੇ ਦੋ ਮੋਬਾਈਲ ਫੋਨ ਵਾਪਸ ਮਿਲ ਗਏ ਹਨ। ਪਰਿਵਾਰ ਵੱਲੋਂ ਇਸ ਸਬੰਧੀ ਬਾਕਾਇਦਾ ਅਪੀਲ ਕੀਤੀ ਗਈ ਸੀ। ਅਦਾਲਤ ਵੱਲੋਂ ਉਨ੍ਹਾਂ ਨੂੰ ਇਹ ਦੋਵੇਂ ਚੀਜ਼ਾਂ ਦੇਣ ਤੋਂ ਬਾਅਦ ਆਦੇਸ਼ ਕੀਤੇ ਹਨ ਕਿ ਹਰ ਪੇਸ਼ੀ ’ਤੇ ਉਨ੍ਹਾਂ ਨੂੰ ਆਪਣੇ ਨਾਲ ਇਨ੍ਹਾਂ ਨੂੰ ਲਿਆਉਣਾ ਹੋਵੇਗਾ।

ਹਾਸਲ ਜਾਣਕਾਰੀ ਅਨੁਸਾਰ ਮੂਸੇਵਾਲਾ ਦੇ ਪਰਿਵਾਰ ਨੂੰ ਪਿਸਤੌਲ ਲਈ 4 ਲੱਖ ਰੁਪਏ ਤੇ ਮੋਬਾਈਲ ਫੋਨ ਲਈ ਇਕ ਲੱਖ ਰੁਪਏ ਦਾ ਮੁਚੱਲਕਾ ਭਰਨਾ ਪਿਆ ਹੈ। ਪਿਸਤੌਲ ਹੁਣ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੇ ਨਾਂ ’ਤੇ ਦਰਜ ਹੋਵੇਗਾ। ਅਦਾਲਤ ਨੇ ਮੂਸੇਵਾਲਾ ਦੇ ਪਰਿਵਾਰ ਨੂੰ ਕਿਹਾ ਕਿ ਜਦੋਂ ਤੱਕ ਕੇਸ ਚੱਲ ਰਿਹਾ ਹੈ, ਉਹ ਮੋਬਾਈਲ ਤੇ ਪਿਸਤੌਲ ਅੱਗੇ ਨਹੀਂ ਵੇਚ ਸਕਣਗੇ ਤੇ ਨਾ ਹੀ ਇਨ੍ਹਾਂ ਦਾ ਰੰਗ-ਰੂਪ ਬਦਲਿਆ ਜਾ ਸਕਦਾ ਹੈ।

ਦੱਸ ਦਈਏ ਕਿ ਮੂਸੇਵਾਲਾ ਦੀ 29 ਮਈ 2022 ਨੂੰ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਸਮੇਂ ਮੋਬਾਈਲ ਫੋਨ ਅਤੇ ਪਿਸਤੌਲ ਉਸ ਦੇ ਕੋਲ ਸਨ। ਮੂਸੇਵਾਲਾ ਨੇ ਵੀ ਆਪਣੇ ਪਿਸਤੌਲ ਤੋਂ ਗੋਲੀ ਚਲਾਈ ਦੱਸੀ ਜਾਂਦੀ ਹੈ।

ਇਸੇ ਦੌਰਾਨ ਹੀ ਸਿੱਧੂ ਮੂਸੇਵਾਲਾ ਦੀ ਫੋਟੋ ਨੂੰ ਗੁਟਕਾ ਬਣਾਉਣ ਵਾਲੀ ਕੰਪਨੀ ਨੇ ਆਪਣੇ ਸੁਪਾਰੀ ਦੇ ਪੈਕੇਟ ਉਤੇ ਛਾਪਿਆ ਹੈ। ਸੋਸ਼ਲ ਮੀਡੀਆ ਉਤੇ ਇਹ ਫੋਟੋ ਸਾਹਮਣੇ ਆਉਣ ਤੋਂ ਬਾਅਦ ਮੂਸੇਵਾਲਾ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨੇ ਇਸ ਮਾਮਲੇ ਦਾ ਬੁਰਾ ਮਨਾਇਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਫੋਟੋ ਨੂੰ ਸੁਪਾਰੀ ਦੇ ਪੈਕੇਟ ਉਤੇ ਲਗਾਉਣ ਵਾਲੀ ਕੰਪਨੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਸਿੱਧੂ ਮੂਸੇਵਾਲਾ ਦਾ ਜਨਮਦਿਨ

 

ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਉਨ੍ਹਾਂ ਨਾਲ ਜੁੜੀਆਂ ਵੀਡੀਓ ਅਤੇ ਤਸਵੀਰਾਂ ਅਕਸਰ ਸੋਸ਼ਲ ਮੀਡੀਆ ਉੱਪਰ ਸਾਂਝੇ ਕਰਦੇ ਰਹਿੰਦੇ ਹਨ। ਜਿੰਨ੍ਹਾਂ ਨੂੰ ਅੱਗ ਦੀ ਤਰ੍ਹਾਂ ਹਰ ਪਾਸੇ ਵਾਈਰਲ ਕਰ ਦਿੱਤਾ ਜਾਂਦਾ ਹੈ। ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ 11 ਜੂਨ ਨੂੰ ਸਿੱਧੂ ਦਾ ਜਨਮਦਿਨ ਮਨਾਇਆ ਜਾਵੇਗਾ। ਇਸ ਦਿਨ ਦਾ ਪ੍ਰਸ਼ੰਸਕ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

Related posts

ਨਾਸਾ ਦੇ ਜੇਮਸ ਵੈਬ ਟੈਲੀਸਕੋਪ ਨੇ ਦਿਖਾਈ ਡੀਪ ਸਪੇਸ ਦੀ ਪਹਿਲੀ ਰੰਗੀਨ ਤਸਵੀਰ, ਦੇਖ ਕੇ ਹੋ ਜਾਵੋਗੇ ਹੈਰਾਨ

Gagan Oberoi

ਅਮਰੀਕੀ ਕਾਂਗਰਸ ਨੇ 14 ਅਪ੍ਰੈਲ ਨੂੰ ਰਾਸ਼ਟਰੀ ਸਿੱਖ ਦਿਵਸ ਮਨਾਉਣ ਦਾ ਪੇਸ਼ ਕੀਤਾ ਪ੍ਰਸਤਾਵ

Gagan Oberoi

16 ਸਾਲਾ ਪੰਜਾਬੀ ਮੁੰਡੇ ਦੀ ਕੈਨੇਡਾ ‘ਚ ਮੌਤ, ਗਲਤਫਹਿਮੀ ਕਰਕੇ ਉਜੜਿਆ ਹੱਸਦਾ-ਵੱਸਦਾ ਘਰ

Gagan Oberoi

Leave a Comment