Punjab

ਸਿੱਧੂ ਮੂਸੇਵਾਲਾ ਦੇ ਕਤਲ ’ਚ ਨਵੇਂ ਗੈਂਗਸਟਰ ਦੀ ਐਂਟਰੀ,ਕਿਹਾ-ਮੈਂ ਆਪਣੇ ਹੱਥੀਂ ਲਈ ਸਿੱਧੂ ਮੂਸੇਵਾਲਾ ਦੀ ਜਾਨ’

ਪੰਜਾਬੀ ਦੇ ਮਸ਼ਹੂਰ ਸਿੱਧੁੂ ਮੂੁਸੇਵਾਲਾ ਦੇ ਕਤਲ ਬਾਰੇ ਇਕ ਵੱਡਾ ਖੁਲਾਸਾ ਹੋਇਆ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਾਣਜਾ ਦੱਸਦੇ ਹੋਏ ਸਚਿਨ ਬਿਸ਼ਨੋਈ ਨੇ ਇਕ ਨਿੱਜੀ ਚੈਨਲ ਦੇ ਪੱਤਰਕਾਰ ਨੂੰ ਫੋਨ ਕਰਕੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਸਚਿਨ ਬਿਸ਼ਨੋਈ ਨੇ ਖੁਦ ਕਬੂਲਿਆ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਹੈ। ਭਾਵੇਂ ਕਿ ਪੰਜਾਬੀ ਜਾਗਰਣ ਇਸ ਦੀ ਪੁਸ਼ਟੀ ਨਹੀਂ ਕਰਦਾ ਪਰ ਤਫ਼ਤੀਸ਼ ਜਾਰੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਉਸ ਨੇ ਕਿਹਾ ਕਿ ਮੈਂ ਵਿੱਕੀ ਮਿੱਡੂਖੇਡ਼ਾ ਦੇ ਕਤਲ ਦਾ ਬਦਲਾ ਲਿਆ ਹੈ। ਨਾਲ ਹੀ ਉਸ ਨੇ ਕਿਹਾ ਕਿ ਉਸ ਨੇ ਆਪਣੇ ਹੱਥਾਂ ਨਾਲ ਕਤਲ ਕੀਤਾ ਹੈ।

ਨਾਲ ਹੀ ਉਸ ਨੇ ਕਿਹਾ ਕਿ ਇਹ ਕੋਈ ਪਬਲਿਕਸਿਟੀ ਸਟੰਟ ਨਹੀਂ ਹੈ ਤੇ ਨਾ ਹੀ ਆਪਣੀ ਤਾਕਤ ਦਿਖਾਉਣ ਦਾ ਤਰੀਕਾ ਹੈ। ਇਹ ਤਾਂ ਸਿਰਫ਼ ਵਿੱਕੀ ਭਾਈ ਦੀ ਮੌਤ ਦਾ ਬਦਲਾ ਲੈਣ ਲਈ ਕੀਤਾ ਗਿਆ ਹੈ। ਉਸ ਨੇ ਕਿਹਾ ਕਿ ਅਸੀਂ ਲੰਬਾ ਸਮਾਂ ਉਡੀਕ ਕਰਦੇ ਰਹੇ ਕਿ ਪੁਲਿਸ ਉਸ ਖਿਲਾਫ਼ ਕਾਰਵਾਈ ਕਰੇਗੀ ਪਰ ਨਹੀਂ ਹੋਈ ਤਾਂ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ ਕਿਉਂਕਿ ਖੂਨ ਦਾ ਬਦਲਾ ਖੂਨ ਹੀ ਹੁੰਦਾ ਹੈ। ਉਸ ਨੇ ਨਾਲ ਹੀ ਇਹ ਵੀ ਕਿਹਾ ਕਿ ਅੱਗੇ ਵੀ ਅਜਿਹੀਆਂ ਕਾਰਵਾਈਆਂ ਹੁੰਦੀਆਂ ਰਹਿਣਗੀਆਂ। ਉਸ ਨੇ ਕਿਹਾ ਕਿ ਸਾਡੀ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਹੈ। ਅਸੀਂ ਆਪਣੇ ਭਰਾ ਦਾ ਬਦਲਾ ਲਿਆ ਹੈ।

ਕੈਨੇਡਾ ਵਿਚ ਰਹਿੰਦੇ ਗੋਲਡੀ ਬਰਾਡ਼ ਬਾਰੇ ਉਸ ਨੇ ਕਿਹਾ ਕਿ ਉਹ ਸਾਡਾ ਵੱਡਾ ਭਰਾ ਹੈ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਸਾਡੇ ਕੋਲ ਹਾਲੀਵੁੱਡ ਫਿਲਮਾਂ ਵਿਚ ਦਿਖਾਏ ਜਾਣ ਵਾਲੇ ਅਤਿ ਆਧੁਨਿਕ ਤੇ ਖਤਰਨਾਕ ਹਥਿਆਰ ਹਨ ਪਰ ਨਾਲ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਹਥਿਆਰ ਉਨ੍ਹਾਂ ਨੂੰ ਕਿਥੋਂ ਮੁਹੱਈਆ ਕਰਵਾਏ ਜਾਂਦੇ ਹਨ।

ਉਸ ਨੇ ਚਿਤਾਵਨੀ ਦਿੰਦੇ ਹੋਏ ਇਹ ਵੀ ਕਿਹਾ ਕਿ ਜਿਹਡ਼ੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਚੈਲੰਜ ਕਰਦੇ ਹੋਏ ਇਹ ਕਹਿ ਰਹੇ ਹਨ ਕਿ ਸਿੱਧੂ ਦੀ ਮੌਤ ਦਾ ਬਦਲਾ 2 ਦਿਨਾਂ ’ਚ ਲਵਾਂਗੇ,ਉਨ੍ਹਾਂ ਵਿਚੋਂ ਕਿਸੇ ਦਾ ਵੀ ਲੈਵਲ ਸਾਡੇ ਬਰਾਬਰ ਨਹੀਂ ਹੈ। ਦੋ ਦਿਨ ਤਾਂ ਲੰਘ ਗਏ ਹਨ। ਜੇ ਉਨ੍ਹਾਂ ਵਿਚ ਕੋਈ ਗੱਲ ਹੈ ਤਾਂ ਸਾਡੇ ਸਾਹਮਣੇ ਆ ਕੇ ਲਡ਼ ਲੈਣ। ਉਸ ਨੇ ਕਿਹਾ ਮੂਸੇਵਾਲਾ ਦੀ ਮੌਤ ਤੋਂ ਬਾਅਦ ਕੁਝ ਹੋਰ ਵੀ ਬਚੇ ਹਨ, ਉਨ੍ਹਾਂ ਨੂੰ ਵੀ ਮਾਰ ਦਿੱਤਾ ਜਾਵੇਗਾ।

ਸਚਿਨ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਦੇ ਗਰੁੱਪ ਦਾ ਅਗਲਾ ਟਾਰਗੈਟ ਕੌਣ ਹੈ। ਕਿਹਾ ਛੇਤੀ ਆਪੇ ਪਤਾ ਲੱਗ ਜੂ ਅਸੀਂ ਕਿਸ ਨੂੰ ਮਾਰਨ ਵਾਲੇ ਹਾਂ।

Related posts

ਸਿੱਧੂ ਦੇਸ਼ ਦੀ ਸੁਰੱਖਿਆ ਲਈ ਖਤਰਾ: ਕੈਪਟਨ ਅਮਰਿੰਦਰ ਸਿੰਘ

Gagan Oberoi

ਗਾਜ਼ੀਆਬਾਦ ਇੰਦਰਾਪੁਰਮ ਦੇ ਇੱਕ ਗੁਰੂਘਰ ਨੇ ਕੋਵਿਡ ਮਰੀਜ਼ਾਂ ਲਈ ਲਗਾਇਆ ਮੁਫਤ ਆਕਸੀਜ਼ਨ ਲੰਗਰ

Gagan Oberoi

The Burlington Performing Arts Centre Welcomes New Executive Director

Gagan Oberoi

Leave a Comment