Punjab

ਸਿੱਧੂ ਮੂਸੇਵਾਲਾ ‘ਤੇ ਗੋਲ਼ੀਆਂ ਚਲਾਉਣ ਵਾਲੇ ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਤੇ ਨਵਨਾਥ ਸੂਰਿਆਵੰਸ਼ੀ ਗੁਜਰਾਤ ਤੋਂ ਗ੍ਰਿਫ਼ਤਾਰ

ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ‘ਚ ਲੱਗੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਇਸ ਹੱਤਿਆਕਾਂਡ ‘ਚ ਸ਼ਾਮਲ ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਨੂੰ ਪੁਣੇ, ਪੰਜਾਬ ਤੇ ਦਿੱਲੀ ਪੁਲਿਸ ਦੀ ਸਾਂਝੀ ਟੀਮ ਨੇ ਗੁਜਰਾਤ ਤੋਂ ਗ੍ਰਿਫ਼ਤਾਰ ਕੀਤਾ ਹੈ। ਜਾਧਵ ਨੂੰ ਉਸ ਦੇ ਇਕ ਸਾਥੀ ਨਵਨਾਥ ਸੂਰਿਆਵੰਸ਼ੀ ਸਮੇਤ ਫੜਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਹੱਤਿਆਕਾਂਡ ‘ਚ ਸੰਤੋਸ਼ ਜਾਧਵ ਵੀ ਸ਼ਾਮਲ ਸੀ। ਪੁਲਿਸ ਨੇ ਸੰਤੋਸ਼ ਜਾਧਵ ਨੂੰ ਐਤਵਰਾ ਦੇਰ ਰਾਤ ਡਿਊਟੀ ਮਜਿਸਟ੍ਰੇਟ ਸਾਹਮਣੇ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ 20 ਜੂਨ ਤਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।

ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਹੱਤਿਕਾਂਡ ‘ਚ ਹੁਣ ਤਕ 8 ਮੁਲਜ਼ਮਾਂ ਦੀ ਪਛਾਣ ਹੋ ਚੁੱਕੀ ਹੈ। ਇਸ ਮਾਮਲੇ ‘ਚ ਸੌਰਭ ਮਹਾਕਾਲ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਮਾਮਲੇ ਨਾਲ ਜੁੜੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਸੂਬਿਆਂ ਦੀ ਪੁਲਿਸ ਜੁਟੀ ਹੋਈ ਹੈ। ਇਸ ਦੇ ਨਾਲ ਹੀ ਸੰਬੰਧਤ ਸੂਬਿਆਂ ਦੀ ਪੁਲਿਸ ਪੰਜਾਬ ਪੁਲਿਸ ਨਾਲ ਲਗਾਤਾਰ ਤਾਲਮੇਲ ਕਰ ਰਹੀ ਹੈ। ਪੁਲਿਸ ਦਾ ਮੰਨਣਾ ਹੈ ਕਿ ਸੰਤੋਸ਼ ਜਾਧਵ ਤੋਂ ਪੁੱਛਗਿੱਛ ਮਗਰੋੰ ਇਸ ਹੱਤਿਆਕਾਂਡ ਨਾਲ ਸੰਬੰਧਤ ਉਸ ਨੂੰ ਅਹਿਮ ਸੁਰਾਗ ਮਿਲ ਸਕਦੇ ਹਨ।

Related posts

Apple iPhone 16 being launched globally from Indian factories: Ashwini Vaishnaw

Gagan Oberoi

WATCH VIDEO : ਪਟਿਆਲਾ ‘ਚ ਹਿੰਦੂ-ਸਿੱਖ ਜਥੇਬੰਦੀਆਂ ‘ਚ ਝੜਪ, ਕਾਲੀ ਮਾਤਾ ਮੰਦਰ ‘ਚ ਮਾਹੌਲ ਤਣਾਅਪੂਰਨ, SHO ‘ਤੇ ਤਲਵਾਰ ਨਾਲ ਹਮਲਾ; ਪੱਥਰਬਾਜ਼ੀ ਤੇ ਗੋਲੀਬਾਰੀ

Gagan Oberoi

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਹਿਮ ਫੈਸਲੇ, ਸੰਗਤਾਂ ਨੂੰ ਢੱਡਰੀਆਂ ਵਾਲੇ ਦੇ ਸਮਾਗਮ ਨਾ ਕਰਵਾਉਣ ਦਾ ਹੁਕਮ

Gagan Oberoi

Leave a Comment