ਅਪਣੇ 13 ਸੂਤਰੀ ਪੰਜਾਬ ਮਾਡਲ ਨੂੰ ਪੰਜਾਬ ਦੇ ਭਵਿੱਖ ਦੀ ਤਸਵੀਰ ਦੇ ਰੂਪ ਵਿਚ ਪੇਸ਼ ਕਰ ਰਹੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਪਸ਼ਟ ਕਰ ਦਿੱਤਾ ਕਿ ਉਨ੍ਹਾਂ ਦਾ ਪੰਜਾਬ ਮਾਡਲ ਜਾਂ ਤਾਂ ਕਾਂਗਰਸ ਦੇ ਚੋਣ ਮੈਨੀਫੈਸਟੋ ਦਾ ਹਿੱਸਾ ਹੋਵੇਗਾ ਜਾਂ ਫੇਰ ਚੋਣ ਮੈਨੀਫੈਸਟੋ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਮਾਡਲ ਹੈ ਤਾਂ ਨਵਜੋਤ ਸਿੱਧੂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਚੋਣਾਂ ਵਿਚ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਐਲਾਨ ਕੀਤੇ ਜਾਣ ਦੀ ਮੰਗ ਨੂੰ ਮੁੜ ਤੋਂ ਬੁਲੰਦ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਜਨਤਾ ਭੰਬਲਭੂਸੇ ਵਿਚ ਹੈ ਅਤੇ ਜੇਕਰ ਇਹ ਭੰਲਭੂਸਾ ਦੂਰ ਨਹੀਂ ਹੋਇਆ ਤਾਂ ਪਾਰਟੀ ਇਸ ਚੋਣ ਵਿਚ 70 ਸੀਟਾਂ ਜਿੱਤ ਕੇ ਮੁੜ ਤੋਂ ਸਰਕਾਰ ਬਣਾਏਗੀ।
ਚੰਡੀਗੜ੍ਹ ਵਿਚ ਐਤਵਾਰ ਨੂੰ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਸਿੱਧੂ ਨੇ ਜਿੱਥੇ ਪੰਜਾਬ ਮਾਡਲ ਦੇ ਏਜੰਡੇ ਨੂੰ ਮੁੜ ਤੋਂ ਵਿਸਤਾਰਪੂਰਵਕ ਰੱਖਿਆ, ਉਥੇ ਹੀ ਰਾਜ ਵਿਚ ਪਾਰਟੀ ਅਤੇ ਸਰਕਾਰ ਨਾਲ ਜੁੜੇ ਮੁੱਦੇ ਵੀ ਇਸ਼ਾਰਿਆਂ ਇਸ਼ਾਰਿਆਂ ਵਿਚ ਚੁੱਕੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਦੇ ਸਾਹਮਣੇ ਅੱਜ ਇਹ ਸਵਾਲ ਹੈ ਕਿ ਪੰਜਾਬ ਨੁੂੰ ਦਲਦਲ ਤੋਂ ਬਾਹਰ ਕੌਣ ਅਤੇ ਕਿਵੇਂ ਕੱਢੇਗਾ। ਇਸ ਦੇ ਲਈ ਰੋਡਮੈਪ ਹੋਣਾ ਚਾਹੀਦਾ ਅਤੇ ਜੇਕਰ ਇਸ ਰੋਡਮੈਪ ਨੂੰ ਚੋਣ ਮੈਨੀਫੈਸਟੋ ਦੇ ਰੂਪ ਵਿਚ ਪੇਸ਼ ਕੀਤਾ ਗਿਆ ਤਾਂ ਕਾਂਗਰਸ ਦੀ ਜਿੱਤ ਪੱਕੀ ਹੈ।
previous post