Punjab

ਸਿੱਧੂ ਕਤਲ ਕੇਸ ‘ਚ 8 ਮੁਲਜ਼ਮਾਂ ਨੂੰ ਕੀਤਾ ਪੇਸ਼, ਮੋਨੂ, ਜਤਿਨ ਤੇ ਕੇਕੜਾ ਪੁਲਿਸ ਰਿਮਾਂਡ ‘ਤੇ, ਪੰਜ ਮੁਲਜ਼ਮਾਂ ਨੂੰ ਭੇਜਿਆ ਨਿਆਂਇਕ ਹਿਰਾਸਤ ‘ਚ

ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਫੜ੍ਹੇ ਗਏ 8 ਕਥਿਤ ਦੋਸ਼ੀਆਂ ਨੂੰ ਅੱਜ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਮੋਨੂੰ ਨੂੰ 3, ਜਿਤੇਂਦਰ 4 ਤੇ ਸੰਦੀਪ ਕੇਕੜਾ 3 ਦਿਨਾਂ ਦੇ ਪੁਲਿਸ ਰਿਮਾਂਡ ‘ਚ ਭੇਜ ਦਿੱਤਾ ਗਿਆ। ਇਨ੍ਹਾਂ ਵਿੱਚ ਸਿੱਧੂ ਦੀ ਰੇਕੀ ਕਰਨ ਵਾਲਾ ਪ੍ਰਭਦੀਪ ਸਿੰਘ ਪੱਬੀ ਦੇ ਇਲਾਵਾ ਸਰਾਜ ਸਿੰਘ, ਮਨਪ੍ਰੀਤ ਮੰਨਾ, ਮੰਨਪ੍ਰੀਤ ਭਾਊ ਤੇ ਚੇਤਨ ਉਨ੍ਹਾਂ ਜੁਡੀਸ਼ੀਅਲ ਰਿਮਾਂਡ ‘ਚ ਭੇਜ ਦਿੱਤਾ ਗਿਆ ਹੈ। ਪੁਲਿਸ ਵੱਲੋਂ ਇਨ੍ਹਾਂ ਦਾ ਰਿਮਾਂਡ ਵਧਾਉਣ ਦੀ ਮੰਗ ਕੀਤੀ ਜਾ ਸਕਦੀ ਹੈ।

Related posts

ਪੰਜਾਬ ‘ਚ 18 ਮਈ ਤੋਂ ਬਾਅਦ ਕਰਫਿਊ ਖਤਮ, ਲਾਕਡਾਊਨ ਰਹੇਗਾ ਜਾਰੀ

Gagan Oberoi

15 ਜੂਨ ਨੂੰ ਮੁੱਖ ਮੰਤਰੀ ਕੈਪਟਨ ਦੇ ਘਰ ਦਾ ਕੀਤਾ ਜਾਵੇਗਾ ਘਿਰਾਓ : ਸੁਖਬੀਰ ਬਾਦਲ

Gagan Oberoi

ਏਜੀਟੀਐੱਫ ਦੇ ਗਠਨ ਤੋਂ ਬਾਅਦ ਨਹੀਂ ਘਟੇਗੀ ਪੁਲਿਸ ਕਮਿਸ਼ਨਰਾਂ ਤੇ ਐੱਸਐੱਸਪੀਜ਼ ਦੀ ਭੂਮਿਕਾ, ਮੁੱਖ ਮੰਤਰੀ ਮਾਨ ਨੇ ਦਿੱਤਾ ਭਰੋਸਾਦੱਸਿਆ ਜਾਂਦਾ ਹੈ ਕਿ ਇਸੇ ਦੇ ਚੱਲਦਿਆਂ ਮੁੱਖ ਮੰਤਰੀ ਨੇ ਸਾਰੇ ਜ਼ਿਲ੍ਹਾ ਪੁਲਿਸ ਮੁਖੀਆਂ ਅਤੇ ਪੁਲਿਸ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਭਰੋਸਾ ਦਿੱਤਾ ਹੈ ਕਿ ਗੈਂਗਸਟਰਾਂ ਦੇ ਖ਼ਿਲਾਫ਼ ਬਣੀ ਫੋਰਸ ਨਾਲ ਉਨ੍ਹਾਂ ਦੀ ਅਥਾਰਟੀ ਘੱਟ ਨਹੀਂ ਹੋਵੇਗੀ। ਵਿਭਾਗ ’ਚ ਇਸ ਨੂੰ ਲੈ ਕੇ ਸਵਾਲ ਉਠਣ ਲੱਗੇ ਸਨ ਕਿਉਂਕਿ ਗੈਂਗਸਟਰਾਂ ਨਾਲ ਸਿੱਝਣ ਲਈ ਪਹਿਲਾਂ ਹੀ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ (ਓਕੂ) ਸੀ। ਅਧਿਕਾਰੀਆਂ ਦਾ ਕਹਿਣਾ ਸੀ ਕਿ ਓਕੂ ਦਾ ਸਿਰਫ ਨਾਂ ਬਦਲਿਆ ਗਿਆ ਹੈ ਤਾਂ ਏਜੀਟੀਐੱਫ ਦੇ ਗਠਨ ਤੋਂ ਬਾਅਦ ਗੈਂਗਸਟਰਾਂ ਦੇ ਖ਼ਿਲਾਫ਼ ਜ਼ਿਲ੍ਹਾ ਪੱਧਰ ’ਤੇ ਪੁਲਿਸ ਕਾਰਵਾਈ ਨਹੀਂ ਕਰੇਗੀ। ਇਸ ਤੋਂ ਬਾਅਦ ਮਾਨ ਨੇ ਪੱਤਰ ਲਿਖ ਕੇ ਅਧਿਕਾਰੀਆਂ ਨੂੰ ਕਿਹਾ ਕਿ ਅਪਰਾਧ ’ਤੇ ਕੰਟਰੋਲ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣੀ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਵਿਅਕਤੀਗਤ ਰੂਪ ਵਿਚ ਅਧਿਕਾਰੀਆਂ ਦੇ ਅਧਿਕਾਰ ਖੇਤਰ ਵਿਚ ਕਿਸੇ ਵੀ ਕਾਨੂੰਨ ਅਤੇ ਵਿਵਸਥਾ ਦੀ ਉਲੰਘਣਾ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ ਕਿਉਂਕਿ ਉਹ ਕਾਨੂੰਨ ਤਹਿਤ ਜਵਾਬਦੇਹ ਹਨ। ਮਾਨ ਨੇ ਕਿਹਾ, ‘ਮੈਂ ਚਾਹੁੰਦਾ ਹਾਂ ਕਿ ਸੀਪੀਜ਼ ਅਤੇ ਐੱਸਐੱਸਪੀਜ਼ ਗੈਂਗਸਟਰਾਂ ਖ਼ਿਲਾਫ਼ ਇਸ ਯੁੱਧ ’ਚ ਅੱਗੇ ਵਧ ਕੇ ਅਗਵਾਈ ਕਰਨ। ਵਿਅਕਤੀਗਤ ਰੂਪ ਵਿਚ ਆਪਰੇਸ਼ਨ ਅਤੇ ਪੁੱਛਗਿੱਛ ਕਰਨ। ਰਾਜ ਵਿਚ ਗੈਂਗਸਟਰਾਂ ਦੇ ਖਤਰੇ ਨੂੰ ਖਤਮ ਕਰਨ ਲਈ ਠੋਸ ਮੁਹਿੰਮ ਚਲਾਉਣ।’

Gagan Oberoi

Leave a Comment