International

ਸਿੱਖ ਲੜਕੀ ਦੇ ਲਾਪਤਾ ਹੋਣ ‘ਤੇ ਭਾਰਤ ਨੇ ਪਾਕਿ ਡਿਪਲੋਮੈਟ ਨੂੰ ਚਾਰ ਦਿਨਾਂ ‘ਚ ਦੂਜੀ ਵਾਰ ਕੀਤਾ ਤਲਬ

ਨਵੀਂ ਦਿੱਲੀਪਾਕਿਸਤਾਨ ਵਿੱਚ ਸਿੱਖ ਲੜਕੀਆਂ ਦੇ ਲਾਪਤਾ ਹੋਣ ਦੀਆਂ ਘਟਨਾਵਾਂ ਤੇ ਭਾਰਤ ਨੇ ਪਾਕਿਸਤਾਨ ਹਾਈ ਕਮਿਸ਼ਨ ਦੇ ਸੀਨੀਅਰ ਡਿਪਲੋਮੈਟ ਨੂੰ ਬੁਲਾ ਕੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਖਾਸ ਤੌਰ ਤੇ ਗੁਰਦੁਆਰਾ ਪੰਜਾ ਸਾਹਿਬ ਦੇ ਗ੍ਰੰਥੀ ਦੀ ਧੀ ਬੁੱਲਬੁਲ ਕੌਰ ਨੂੰ ਲੈ ਕੇ ਭਾਰਤ ਨੇ ਆਪਣਾ ਇਤਰਾਜ਼ ਦਰਜ ਕੀਤਾ ਹੈਜੋ ਪਿਛਲੇ 15 ਦਿਨਾਂ ਤੋਂ ਲਾਪਤਾ ਹੈ। ਸਿੱਖ ਭਾਈਚਾਰੇ ਦੇ ਲੋਕਾਂ ਨੇ ਇਸ ਮਾਮਲੇ ਨੂੰ ਲੈ ਕੇ ਦਿੱਲੀ ਵਿੱਚ ਪਾਕਿ ਹਾਈ ਕਮਿਸ਼ਨ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ।

ਸਰਕਾਰੀ ਸੂਤਰਾਂ ਮੁਤਾਬਕਭਾਰਤ ਨੇ ਬੁਲਬੁਲ ਕੌਰ ਦੇ ਲਾਪਤਾ ਹੋਣ ਤੇ ਇਸ ਦਾ ਪਤਾ ਲਾਉਣ ਵਿੱਚ ਪਾਕਿ ਸਰਕਾਰ ਦੀ ਨਾਕਾਮਯਾਬੀ ਤੇ ਫਿਰ ਸਖ਼ਤ ਵਿਰੋਧ ਜਤਾਇਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਭਾਰਤ ਨੇ ਇੱਕ ਪਾਕਿ ਡਿਪਲੋਮੈਟ ਨੂੰ ਬੁਲਾਇਆ ਸੀ ਤੇ ਨਾ ਸਿਰਫ ਆਪਣੀ ਨਾਰਾਜ਼ਗੀ ਦਰਜ ਕੀਤੀ ਸੀਬਲਕਿ 48 ਘੰਟਿਆਂ ਵਿੱਚ ਲੜਕੀ ਦਾ ਪਤਾ ਲਾਉਣ ਦੀ ਬੇਨਤੀ ਕੀਤੀ ਸੀ।

ਦੱਸ ਦਈਏ ਕਿ ਸਿੱਖਾਂ ਦੇ ਪਵਿੱਤਰ ਗੁਰਦੁਆਰਾ ਪੰਜਾ ਸਾਹਿਬ ਦੇ ਗ੍ਰੰਥੀ ਪ੍ਰੀਤਮ ਸਿੰਘ ਦੀ ਬੇਟੀ ਬੁਲਬੁਲ ਕੌਰ ਪਿਛਲੇ 15 ਦਿਨਾਂ ਤੋਂ ਲਾਪਤਾ ਹੈ। ਸਿੱਖ ਨੇਤਾਵਾਂ ਮੁਤਾਬਕ ਬੁਲਬੁਲ ਕੌਰ 31 ਅਗਸਤ ਨੂੰ ਰਾਤ 10 ਵਜੇ ਆਪਣੇ ਘਰ ਨੇੜੇ ਕੂੜਾ ਸੁੱਟਣ ਗਈ ਸੀ ਪਰ ਉਸ ਤੋਂ ਬਾਅਦ ਵਾਪਸ ਨਹੀਂ ਪਰਤੀ। ਪਰਿਵਾਰ ਨੇ ਇਸ ਮਾਮਲੇ ਤੇ ਪੁਲਿਸਪ੍ਰਸ਼ਾਸਨ ਕੋਲ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਅਜੇ ਤੱਕ ਬੁਲਬੁਲ ਦੀ ਕੋਈ ਖ਼ਬਰ ਨਹੀਂ। ਪਰਿਵਾਰਕ ਮੈਂਬਰਾਂ ਨੂੰ ਡਰ ਹੈ ਕਿ ਬੁਲਬੁਲ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰ ਉਸ ਦਾ ਵਿਆਹ ਕਿਸੇ ਮੁਸਲਮਾਨ ਨਾਲ ਨਾ ਕਰਵਾ ਦਿੱਤਾ ਹੋਵੇ।

ਹਾਲ ਹੀ ਵਿੱਚ ਪਾਕਿਸਤਾਨ ਮਨੁੱਖੀ ਅਧਿਕਾਰ ਕਮਿਸ਼ਨ ਦੀ ਰਿਪੋਰਟ ਵਿੱਚ ਪੰਜਾਬਸਿੰਧ ਦੇ ਖੇਤਰ ਵਿੱਚ ਹਿੰਦੂਆਂਸਿੱਖਾਂ ਸਣੇ ਧਾਰਮਿਕ ਘੱਟ ਗਿਣਤੀਆਂ ਵਿਰੁੱਧ ਅੱਤਿਆਚਾਰਾਂਅਗਵਾ ਕਰਨ ਤੇ ਜਬਰੀ ਧਰਮ ਪਰਿਵਰਤਨ ਦੇ ਕੇਸ ਉਠਾਏ ਗਏ ਸੀ।

ਜਨਵਰੀ 2020 ਵਿਚ ਪਾਕਿ ਸੁਪਰੀਮ ਕੋਰਟ ਨੇ ਧਾਰਮਿਕ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰਾਖੀ ਬਾਰੇ ਅਦਾਲਤ ਦੇ ਫੈਸਲਿਆਂ ਨੂੰ ਲਾਗੂ ਕਰਨ ਲਈ ਇੱਕ ਮੈਂਬਰੀ ਕਮਿਸ਼ਨ ਬਣਾਇਆ ਸੀ। ਇਸ ਤੋਂ ਇਲਾਵਾਨਵੰਬਰ 2019 ਵਿੱਚ ਜਬਰੀ ਧਰਮ ਪਰਿਵਰਤਨ ਵਿਰੁੱਧ 22 ਮੈਂਬਰੀ ਸਰਬ ਪਾਰਟੀ ਸੰਪਰਦਾਈ ਸਮੂਹ ਵੀ ਬਣਾਇਆ ਗਿਆ ਸੀ। ਹਾਲਾਂਕਿਇਨ੍ਹਾਂ ਉਪਾਵਾਂ ਦਾ ਜ਼ਮੀਨੀ ਪ੍ਰਭਾਵ ਬੇਨਤਿਜਾ ਰਿਹਾ।

Related posts

Trudeau Testifies at Inquiry, Claims Conservative Parliamentarians Involved in Foreign Interference

Gagan Oberoi

Aamir Liaquat Divorce: ਪਾਕਿ ਸੰਸਦ ਮੈਂਬਰ ਆਮਿਰ ਲਿਆਕਤ ਤੋਂ 31 ਸਾਲ ਛੋਟੀ ਪਤਨੀ ਨੇ ਮੰਗਿਆ ਤਲਾਕ

Gagan Oberoi

Russia Missile Hits Ukraine : ਯੂਕਰੇਨੀ ਫ਼ੌਜ ਦੇ ਇਸ ਹਥਿਆਰ ਨਾਲ ਰੂਸੀ ਮਿਜ਼ਾਈਲਾਂ ਤੇ ਈਰਾਨੀ ਡਰੋਨਾਂ ਨੂੰ ਹਵਾ ‘ਚ ਕੀਤਾ ਨਸ਼ਟ

Gagan Oberoi

Leave a Comment