International

ਸਿੱਖ ਨੌਜਵਾਨ ਕੈਨੇਡਾ ‘ਚ 16 ਸਾਲ ਦੀ ਉਮਰ ‘ਚ ਬਣਿਆ ਪਾਇਲਟ, ਸੁਨਹਿਰੀ ਅੱਖਰਾਂ ‘ਚ ਲਿਖਿਆ ਭਾਈਚਾਰੇ ਦਾ ਨਾਂ

ਜਿੱਥੇ ਸਿੱਖ ਕੌਮ ਨੇ ਦੇਸ਼ ਵਿਦੇਸ਼ ਵਿੱਚ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰੀਆਂ ਨੇ ਉਥੇ ਹੀ ਕੈਨੇਡੀਅਨ ਸਿਟੀਜ਼ਨ, ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਸੰਬਧਿਤ ਅੰਮ੍ਰਿਤਧਾਰੀ ਸਿੱਖ ਜਪਗੋਬਿੰਦ ਸਿੰਘ ਨੇ 16 ਸਾਲਾਂ ਦੀ ਉਮਰ ‘ਚ ਸੋਲੋ ਪਾਇਲਟ ਬਣਕੇ ਕੈਨੇਡਾ ਦੇ ਇਤਿਹਾਸ ‘ਚ ਗੌਰਵਮਈ ਪੰਨਾ ਸ਼ਾਮਲ ਕਰਦਿਆਂ ਸਿੱਖ ਕੌਮ ਦਾ ਮਾਣ ਹੋਰ ਵੀ ਵਧਾ ਦਿੱਤਾ ਹੈ। ਓਨਟਾਰੀਓ ਵਿੱਚ ਭਾਵੇਂ ਜਪਗੋਬਿੰਦ ਦੀ ਉਮਰ ਹਜੇ ਕਾਰ ਡਰਾਈਵਿੰਗ ਦਾ ਲਾਈਸੈਂਸ ਲੈਣ ਦੇ ਯੋਗ ਨਹੀਂ ਪਰ ਟਰਾਂਸਪੋਰਟ ਕੈਨੇਡਾ ਨੇ ਉਸਨੂੰ ਜਹਾਜ ਉਡਾਉਣ ਦਾ ਲਾਈਸੈਂਸ ਜਾਰੀ ਕਰ ਦਿੱਤਾ ਹੈ। ਜਿਸ ਨਾਲ ਜਪਗੋਬਿੰਦ ਸਿੰਘ ਦਾ ਸੁਪਨਾ ਹੀ ਪੂਰਾ ਨਹੀਂ ਹੋਇਆ ਸਗੋਂ ਨੌਜਵਾਨ ਵਰਗ ਨੂੰ ਸੇਧ ਵੀ ਮਿਲੀ ਹੈ ਅਤੇ ਕਰੜੀ ਮਿਹਨਤ ਕਰਨ ‘ਤੇ ਆਪਣੀ ਯੋਗਤਾ ਨੂੰ ਸਹੀ ਪਾਸੇ ਲਗਾ ਕੇ ਜ਼ਿੰਦਗੀ ਵਿੱਚ ਕਾਮਯਾਬ ਹੋਣ ਦਾ ਗੁਰ ਵੀ ਮਿਲਆ ਹੈ। ਜਪਗੋਬਿੰਦ ਸਿੰਘ ਨੇ ਕਈ ਸਾਲਾਂ ਦੀ ਕਰੜੀ ਮਿਹਨਤ ਤੋਂ ਬਾਅਦ ਇਹ ਕਾਮਯਾਬੀ ਹਾਸਲ ਕੀਤੀ ਹੈ। ਜਪਗੋਬਿੰਦ ਨੇ ਪਾਇਲਟ ਬਨਣ ਦੀ ਤਿਆਰੀ ਬੀਸੀ ਤੋਂ ਸ਼ੁਰੂ ਕੀਤੀ। ਐਲਬਰਟਾ ਅਤੇ ਅੋਂਟੈਰੀਓ ਵਿੱਚ ਸਿਖਲਾਈ ਉਪਰੰਤ ਆਖਰੀ ਟਰੇਨਿੰਗ ਕਿਊਬਿਕ ਵਿੱਚ ਪੂਰੀ ਕੀਤੀ ਹੈ।

ਜਪਗੋਬਿੰਦ ਸ਼ੁਰੂ ਤੋਂ ਹੀ ਆਨਰ ਰੋਲ ਵਿਦਿਆਰਥੀ ਰਿਹਾ ਹੈ। ਮੈਥੇਮੈਟਿਕਸ, ਸੰਗੀਤ, ਇਤਿਹਾਸ ਅਤੇ ਸਾਇੰਸ ਮੁਕਾਬਲਿਆਂ ਦੇ ਨਾਲ-ਨਾਲ ਜਪਗੋਬਿੰਦ ਨੇ ਰੋਬੋਟਿਕਸ ਮੁਕਾਬਲਿਆਂ ਵਿੱਚ ਵੀ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ ਹਨ। ਹਾਲ ਹੀ ਵਿੱਚ ਇੰਟਰਨੈਸ਼ਨਲ ਅਵਾਰਡ ਡਿਊਕ ਆੱਫ ਐਡਿਨਬਰਗ ਕਾਂਸੀ ਅਤੇ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ ਹੈ। ਖਾਲਸਾ ਸਕੂਲ ਸਰੀ ਅਤੇ ਗੁਰੂ ਅੰਗਦ ਦੇਵ ਐਲੀਮੈਂਟਰੀ ਸਕੂਲ ਸਰੀ ਬੀ.ਸੀ. ਤੋਂ ਆਪਣੀ ਮੁੱਢਲੀ ਸਿਿਖਆ ਲੈਣ ਉਪਰੰਤ ਜਪਗੋਬਿੰਦ ਸਿੰਘ ਨੇ ਸੇਂਟ ਮਾਈਕਲ ਹਾਈ ਸਕੂਲ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ। ਹੁਣ ਜਪਗੋਬਿੰਦ ਨੂੰ ਔਟਵਾ ਦੀਆਂ ਯੂਨੀਵਰਸਿਟੀਆਂ ਨੇ ਐਰੋ ਸਪੇਸ ਇੰਜੀਨੀਅਰਿੰਗ ਵਿੱਚ ਸਕਾਲਰਸ਼ਿਪ ਦੀ ਪੇਸ਼ਕਸ਼ ਕੀਤੀ ਹੈ। 16 ਸਾਲ ਦੀ ਉਮਰ ਵਿੱਚ ਯੂਨੀਵਿਰਸਿਟੀ ਵਿੱਚ ਪੜਾਈ ਵੀ ਆਪਣੇ ਆਪ ਵਿੱਚ ਇੱਕ ਵੱਡੀ ਪ੍ਰਾਪਤੀ ਹੈ। ਗਤਕਾ, ਕੀਰਤਨ ਅਤੇ ਤਬਲੇ ਦੇ ਨਾਲ-ਨਾਲ ਜਪਗੋਬਿੰਦ ਦੀ ਖੇਡਾਂ ਵਿੱਚ ਵਿਸੇਸ਼ ਰੂਚੀ ਹੈ। ਆਪਣੇ ਸਕੂਲ ਦੀ ਸੋਕਰ ਟੀਮ ਤੋਂ ਇਲਾਵਾ ਜਪਗੋਬਿੰਦ ਈਸਟ ਅੋਂਟੈਰੀਓ ਡਿਸਟਰਿਕਟ ਸੋਕਰ ਲੀਗ ਵਿੱਚ ਵੀ ਖੇਡਦਾ ਹੈ।

ਪਿਛਲੇ ਦਿਨੀਂ ਸਾਡੇ ਕਈ ਨੌਜਵਾਨਾਂ ਨੇ ਇੰਗਲੈਂਡ ‘ਚ ਹੋਈਆਂ ਕੌਮਨਵੈਲਥ ਖੇਡਾਂ ਵਿੱਚ ਤਮਗੇ ਜਿੱਤਕੇ ਕੈਨੇਡਾ ਅਤੇ ਸਿੱਖਾਂ ਦਾ ਮਾਣ ਸਾਰੀ ਦੁਨੀਆਂ ‘ਚ ਵਧਾਇਆ ਸੀ ਉਸ ਦੇ ਨਾਲ ਹੀ ਅਮ੍ਰਿੰਤਧਾਰੀ ਗੁਰਸਿੱਖ ਜਪਗੋਬਿੰਦ ਸਿੰਘ ਨੇ ਸਭ ਤੋਂ ਛੋਟੀ ਉਮਰ ਦਾ ਸਿੱਖ ਸੋਲੋ ਪਾਇਲਟ ਬਣਕੇ ਸਿੱਖ ਕੌਮ ਦਾ ਸਿਰ ਮਾਣ ਨਾਲ ਹੋਰ ਉੱਚਾ ਕਰ ਦਿੱਤਾ ਹੈ।

Related posts

RCMP Dismantles Largest Drug Superlab in Canadian History with Seizure of Drugs, Firearms, and Explosive Devices in B.C.

Gagan Oberoi

Sikh Heritage Museum of Canada to Unveils Pin Commemorating 1984

Gagan Oberoi

US strikes diminished Houthi military capabilities by 30 pc: Yemeni minister

Gagan Oberoi

Leave a Comment