Canada

ਸਿੱਖ ਡੂਇੰਗ ਸੇਵਾ ਅਤੇ ਸਿੱਖ ਹੈਰੀਟੇਜ ਅਲਬਰਟਾ ਵੱਲੋਂ ਸੰਗਤਾਂ ਨੂੰ ਮੁਫਤ ਮਾਸਕ ਵੰਡੇ

ਕੈਲਗਰੀ –ਸਿੱਖ ਡੂਇੰਗ ਸੇਵਾ ਅਤੇ ਸਿੱਖ ਹੈਰੀਟੇਜ ਅਲਬਰਟਾ ਵੱਲੋਂ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਲੋਕਾਂ ਨੂੰ ਸਿਹਤ ਵਿਭਾਗ ਵਲਾੋ ਜਾਰੀ ਹਦਾਇਤਾਂ ਸਬੰਧੀ ਕੈਂਪ ਲਗਾਇਆ ਗਿਆ | ਜਿਸ ਵਿਚ ਸੰਗਤਾਂ ਨੂੰ ਮੁਫਤ ਮਾਸਕ ਵੰਡੇ ਗਏ | ਇਸ ਸਮੇਂ ਈਸਾ ਕੌਰ ਨੇ ਦੱਸਿਆ ਕਿ ਜਿਹੜੇ ਸਾਡੇ ਬਜੁਰਗ ਜਾਂ ਹੋਰ ਪਰਿਵਾਰ ਮਾਸਕ ਚੰਗੀ ਤਰ੍ਹਾਂ ਨਹੀ ਪਹਿਣਦੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਤੌਰ ‘ਤੇ ਜਿਹੜੇ ਦਸਤਾਰ ਬੰਨਦੇ ਹਨ ਉਨ੍ਹਾਂ ਵਾਸਤੇ ਮਾਸਕ ਪਾਉਣ ਲਈ ਧੋਣ ‘ਤੇ ਹੁੱਕ ਤਿਆਰ ਕਰਵਾਈ ਗਈ ਹੈ, ਜਿਸ ਨਾਲ ਉਹ ਸੌਖਾ ਮਾਸਕ ਪਹਿਣ ਸਕਣਗੇ | ਇਸ ਸਮੇਂ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੇ ਮੁੱਖ ਸੇਵਾਦਾਰ ਭਾਈ ਅਮਨਪ੍ਰੀਤ ਸਿੰਘ ਗਿੱਲ ਨੇ ਬੱਚਿਆਂ ਵਲੋਂ ਕੀਤੇ ਵਿਸ਼ੇਸ਼ ਉਪਰਾਲੇ ਲਈ ਧੰਨਵਾਦ ਕੀਤਾ |

Related posts

ਅਲਬਰਟਾ ਦੇ 70% ਕੋਵਿਡ-19 ਦੇ ਕੇਸ ਕੈਲਗਰੀ ‘ਚੋਂ, ਸੂਬੇ ‘ਚ ਰੁਕਿਆ ਮੌਤ ਦਾ ਸਿਲਸਿਲਾ

Gagan Oberoi

ਬਹਿਸ ਤੋਂ ਬਾਅਦ ਹਾਊਸ ਆਫ ਕਾਮਨਜ਼ ਨੇ ਪਾਸ ਕੀਤਾ ਐਮਰਜੰਸੀ ਐਕਟ ਮਤਾ

Gagan Oberoi

Canada Expands Citizenship to Foreigners in Bid to Stem Exodus

Gagan Oberoi

Leave a Comment