Canada

ਸਿਟੀ ਆਫ ਟੋਰਾਂਟੋ ਨੇ ਵਾਪਸ ਲਿਆ ਫ਼ੈਸਲਾ; ਸਿੱਖ ਸਕਿਓਰਟੀ ਗਾਰਡ ਹੁਣ ਦਾੜ੍ਹੀ ਸਮੇਤ ਕਰ ਸਕਣਗੇ ਕੰਮ

ਸਿਟੀ ਆਫ ਟੋਰਾਂਟੋ ਨੇ ਸੰਵੇਦਨਸ਼ੀਲ ਥਾਵਾਂ ‘ਤੇ ਕੋਵਿਡ ਮਹਾਮਾਰੀ ਦੇ ਵਧਦੇ ਖ਼ਤਰੇ ਕਾਰਨ ਬੀਤੇ ਦਿਨੀਂ ਲਿਆ ਕਲੀਨ ਸ਼ੇਵ ਸਕਿਓਰਟੀ ਗਾਰਡਾਂ ਦੀ ਭਰਤੀ ਦਾ ਫ਼ੈਸਲਾ ਵਾਪਸ ਲੈ ਲਿਆ ਹੈ। ਇਸ ਫ਼ੈਸਲੇ ਤੋਂ ਬਾਅਦ ਸਿੱਖ ਸਕਿਓਰਟੀ ਗਾਰਡ ਹੁਣ ਦਾੜ੍ਹੀ ਸਮੇਤ ਕੰਮ ਕਰ ਸਕਣਗੇ। ਜ਼ਿਕਰਯੋਗ ਹੈ ਕਿ ਇਹ ਛੋਟ ਧਾਰਮਿਕ ਆਧਾਰ ‘ਤੇ ਦਿੱਤੀ ਗਈ ਹੈ। ਟੋਰਾਂਟੋ ਪ੍ਰਸ਼ਾਸਨ ਨੇ ਵਿਸ਼ਵ ਸਿੱਖ ਸੰਗਠਨ ਦੀ ਅਪੀਲ ਤੋਂ ਬਾਅਦ ਪ੍ਰਾਈਵੇਟ ਕੰਟਰੈਕਟਰ ਨੂੰ ਨਿਯਮ ਬਦਲਣ ਦੇ ਹੁਕਮ ਜਾਰੀ ਕੀਤੇ ਹਨ।

ਸਿਟੀ ਆਫ ਟੋਰਾਂਟ ਨੇ ਕਿਹਾ ਹੈ ਕਿ ਜਿਹੜੇ ਮੁਲਾਜ਼ਮ ਧਾਰਮਿਕ ਆਧਾਰ ‘ਤੇ ਦਾੜ੍ਹੀ ਨਹੀਂ ਕਟਵਾ ਸਕਦੇ, ਉਹ ਦਾੜ੍ਹੀ ਸਮੇਤ ਹੀ ਕੰਮ ਕਰ ਸਕਦੇ ਹਨ। ਸਿਟੀ ਦੇ ‘ਕਲੀਨ ਸ਼ੇਵ’ ਸਕਿਓਰਟੀ ਗਾਰਡਾਂ ਦੀ ਭਰਤੀ ਦੇ ਫ਼ੈਸਲੇ ਨਾਲ ਤਕਰੀਬਨ 100 ਸਕਿਓਰਟੀ ਗਾਰਡਾਂ ਨੂੰ ਪ੍ਰਾਈਵੇਟ ਕੰਟਰੈਕਟਰਾਂ ਵੱਲੋਂ ਹੋਰ ਜਗ੍ਹਾ ਤਬਦੀਲ ਕੀਤਾ ਗਿਆ ਸੀ ਜਾਂ ਕੰਮ ਤੋਂ ਹਟਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਵਿਸ਼ਵ ਸਿੱਖ ਸੰਗਠਨ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਸ ਮਾਮਲੇ ‘ਚ ਦਖ਼ਲ ਦੇਣ ਦੀ ਅਪੀਲ ਕੀਤੀ ਸੀ।

Related posts

40 ਲੱਖ ਕੈਨੇਡੀਅਨ ਵਸਨੀਕਾਂ ਨੂੰ ਨਵੇਂ ਡੈਂਟਲ ਕੇਅਰ ਯੋਜਨਾ ਦੇ ਲਾਭ ਨਾ ਮਿਲਣ ਦੀ ਸੰਭਾਵਨਾ

Gagan Oberoi

Indian-Origin Man Fatally Shot in Edmonton, Second Tragic Death in a Week

Gagan Oberoi

Toyota and Lexus join new three-year SiriusXM subscription program

Gagan Oberoi

Leave a Comment