Canada

ਸਿਖਲਾਈ ਅਭਿਆਸ ਦੌਰਾਨ ਕੈਨੇਡੀਅਨ ਫੌਜੀ ਦੀ ਮੌਤ

ਕੈਲਗਰੀ : ਅਲਬਰਟਾ ਦੇ ਸੀ.ਐਫ਼.ਬੀ. ਵੈਨਰਾਈਟ ਵਿਖੇ ਸਿਖਲਾਈ ਅਭਿਆਸ ਦੌਰਾਨ ਲੱਗੀ ਇੱਕ ਘਟਨਾ ਤੋਂ ਬਾਅਦ ਸ਼ਨੀਵਾਰ ਕੈਨੇਡੀਅਨ ਆਰਮਡ ਫੋਰਸਿਜ਼ ਦੇ ਇੱਕ ਜਵਾਨ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸਵੇਰੇ 10 ਵਜੇ ਦੇ ਕਰੀਬ ਵਾਪਰੀ ਜਦੋਂ ਫੌਜੀ ਜਵਾਨ ਇੱਕ ਅਭਿਆਸ ‘ਚ ਹਿੱਸਾ ਲੈ ਰਹੇ ਸਨ। ਘਟਨਾ ‘ਚ ਜਖਮੀ ਹੋਣ ਤੋਂ ਬਾਅਦ ਜਵਾਨ ਨੂੰ ਵੈਨ ਰਾਈਟ ਹਸਪਤਾਲ ਲਿਜਾਇਆ ਗਿਆ ਪਰ ਬਾਅਦ ‘ਚ ਉਸ ਨੂੰ ਐਡਮਿੰਟਨ ਦੇ ਇੱਕ ਹਸਪਤਾਲ ‘ਚ ਰੈਫ਼ਰ ਕਰ ਦਿੱਤਾ ਗਿਆ। ਕੈਨੇਡੀਅਨ ਆਰਮਡ ਫੋਰਸਿਜ਼ ਵਲੋਂ ਜਾਰੀ ਕੀਤੇ ਗਏ ਇੱਕ ਬਿਆਨ ਅਨੁਸਾਰ ਸ਼ਨੀਵਾਰ ਸੇਵੇਰ ਇਸ ਜਵਾਨ ਦੀ ਮੌਤ ਹੋ ਗਈ। ਮ੍ਰਿਤਕ ਜਵਾਨ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਇਸ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਮ੍ਰਿਤਕ ਜਵਾਨ ਦੀ ਪਛਾਨ ਅਜੇ ਜਾਰੀ ਨਹੀਂ ਕੀਤੀ ਗਈ । ਕੈਨੇਡੀਅਨ ਚੀਫ਼ ਆਫ਼ ਡਿਫੈਂਸ ਸਟਾਫ਼ ਜਰਨਲ ਜੋਨਾਥਨ ਵੈਨਸ ਨੇ ਇਸ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਘਟਨਾ ਤੋਂ ਬਾਅਦ ਸਿਖਲਾਈ ਅਭਿਆਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Related posts

Canada-Mexico Relations Strained Over Border and Trade Disputes

Gagan Oberoi

ਸਿੱਖ ਡੂਇੰਗ ਸੇਵਾ ਅਤੇ ਸਿੱਖ ਹੈਰੀਟੇਜ ਅਲਬਰਟਾ ਵੱਲੋਂ ਸੰਗਤਾਂ ਨੂੰ ਮੁਫਤ ਮਾਸਕ ਵੰਡੇ

Gagan Oberoi

Kevin O’Leary Sparks Debate Over Economic Union Proposal Between Canada and the United States

Gagan Oberoi

Leave a Comment