News

ਸਰੂਪ ਚੰਦ ਸਿੰਗਲਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਿਹਾ ਅਲਵਿਦਾ, ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ

ਅਕਾਲੀ-ਬਸਪਾ ਗਠਜੋੜ (SAD-BSP Alliance) ਦੀ ਟਿਕਟ ’ਤੇ ਚੋਣ ਲੜਨ ਵਾਲੇ ਬਠਿੰਡਾ ਸ਼ਹਿਰੀ (Batinda Urban) ਦੇ ਉਮੀਦਵਾਰ ਸਰੂਪ ਚੰਦ ਸਿੰਗਲਾ (Saroop Chand Singla) ਨੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ ਅਕਾਲੀ ਦਲ ਦੀ ਸਰਕਾਰ ‘ਚ ਸੀਪੀਐਸ ਵੀ ਰਹੇ ਹਨ। ਉਨ੍ਹਾਂ ਦੇ ਦਫ਼ਤਰ ਇੰਚਾਰਜ ਨੇ ਸਿੰਗਲਾ ਨਾਲ ਅਸਤੀਫਾ ਦੇ ਦਿੱਤਾ ਹੈ।

ਸਰੂਪ ਚੰਦ ਸਿੰਗਲਾ ਨੇ ਪਹਿਲਾਂ ਆਪਣੇ ਸਮਰਥਕਾਂ ਨਾਲ ਮੀਟਿੰਗ ਕੀਤੀ ਅਤੇ ਅਸਤੀਫਾ ਸੁਖਬੀਰ ਬਾਦਲ ਨੂੰ ਭੇਜ ਦਿੱਤਾ। ਸਿੰਗਲਾ ਦੇ ਦਫ਼ਤਰ ਇੰਚਾਰਜ਼ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਸਿੰਗਲਾ ਨੂੰ ਹਰਾਉਣ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਦੇ ਵਿਰੋਧੀ ਉਮੀਦਵਾਰ ਨਾਲ ਮਿਲੇ ਹੋਣ ਦੇ ਸਬੂਤ ਹਨ ਜਿਸਨੂੰ ਲੋੜ ਪਈ ਤਾਂ ਸਾਹਮਣੇ ਲਿਆਂਦੇ ਜਾਣਗੇ। ਸਿੰਗਲਾ ਨੇ ਕਿਹਾ ਕਿ ਉਨ੍ਹਾਂ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਦੂਜੇ ਪਾਸੇ ਸਿੰਗਲਾ ਦੇ ਸਮਰਥਕਾਂ ਨੇ ਦਫ਼ਤਰ ਵਿੱਚੋਂ ਬਾਦਲ ਪਰਿਵਾਰ ਦੀਆਂ ਤਸਵੀਰਾਂ ਵਾਲੇ ਬੈਨਰ ਵੀ ਉਤਾਰ ਦਿੱਤੇ।

Related posts

Canada Post Workers Could Strike Ahead of Holidays Over Wages and Working Conditions

Gagan Oberoi

ਯਾਦਾਂ ਦੀ ਪਟਾਰੀ

Gagan Oberoi

Stock market opens lower as global tariff war deepens, Nifty below 22,000

Gagan Oberoi

Leave a Comment