Canada International News

ਸਰੀ, ਵ੍ਹਾਈਟ ਰੌਕ ਵਿੱਚ 1-ਬੈੱਡਰੂਮ ਦਾ ਕਿਰਾਇਆ $200 ਵਧਿਆ

ਸਰੀ : ਕੈਨੇਡਾ ਮੌਰਟਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੀ ਇੱਕ ਤਾਜ਼ਾ ਰਿਪੋਰਟ ਦੱਸਦੀ ਹੈ ਕਿ ਪਿਛਲੇ ਸਾਲ ਬੀ.ਸੀ. ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਖੇਤਰਾਂ, ਮੈਟਰੋ ਵੈਨਕੂਵਰ ਅਤੇ ਗ੍ਰੇਟਰ ਵਿਕਟੋਰੀਆ ਵਿੱਚ ਕਿਰਾਏ ਦੀਆਂ ਕੀਮਤਾਂ ਤੇਜ਼ੀ ਨਾਲ ਅਸਮਾਨੀ ਚੜ੍ਹੀਆਂ ਹਨ।
ਦੋਵਾਂ ਖੇਤਰਾਂ ਵਿੱਚ 2023 ਦੌਰਾਨ ਰਿਕਾਰਡ ਇਮੀਗ੍ਰੇਸ਼ਨ ਕਾਰਨ ਹੋਈ ਆਬਾਦੀ ਦੇ ਵਾਧੇ ਕਾਰਨ ਦੋਵਾਂ ਖੇਤਰਾਂ ਵਿੱਚ ਕਿਰਾਏ ਦੇ ਘਰਾਂ ਦੀ ਵਧੀ ਮੰਗ ਨੇ ਘਰਾਂ ਦੇ ਕਿਰਾਇਆਂ ਵਿੱਚ ਹੋਰ ਵਾਧਾ ਕਰ ਦਿੱਤਾ ਹੈ।
ਸਰੀ ਵਿੱਚ, ਪ੍ਰਾਈਵੇਟ ਅਪਾਰਟਮੈਂਟ ਦਾ ਔਸਤ ਕਿਰਾਇਆ ਇੱਕ ਬੈਚਲਰ ਸੂਟ ਲਈ $1,099/ਮਹੀਨਾ ਤੋਂ $1,335 ਹੋ ਗਿਆ; ਇੱਕ ਬੈੱਡਰੂਮ ਲਈ, ਇਹ $1,365 ਤੋਂ $1,449 ਹੋ ਗਿਆ, ਦੋ ਬੈੱਡਰੂਮ ਦਾ ਕਿਰਾਇਆ $1,531 ਤੋਂ $1,663 ਹੋ ਗਿਆ।
ਵ੍ਹਾਈਟ ਰੌਕ ਵਿੱਚ, ਇੱਕ ਬੈਚਲਰ ਲਈ ਕਿਰਾਇਆ $1,016 ਤੋਂ $1,025 ਪ੍ਰਤੀ ਮਹੀਨਾ, ਪਰ ਇੱਕ ਬੈੱਡਰੂਮ ਦਾ ਕਿਰਾਇਆ $1,185 ਤੋਂ $1,390 ਹੋ ਗਿਆ। ਜਿਸ ਵਿੱਚ ਪ੍ਰਤੀ ਮਹੀਨਾ $200 ਤੋਂ ਵੱਧ ਦਾ ਵਾਧਾ ਰਿਕਾਰਡ ਕੀਤਾ ਗਿਆ ਹੈ। ।
ਸੀ.ਐਮ.ਐਚ.ਸੀ/ ਦੀ ਰਿਪੋਰਟ ਦੇ ਅਨੁਸਾਰ, ਵ੍ਹਾਈਟ ਰੌਕ ਵਿੱਚ ਦੋ ਬੈੱਡਰੂਮ ਦਾ ਕਿਰਾਇਆ $1,559 ਤੋਂ ਵੱਧ ਕੇ $1,666/ਮਹੀਨਾ ਹੋ ਗਿਆ।

Related posts

ਭਾਰਤੀ ਸ਼ੇਅਰ ਬਾਜ਼ਾਰ ’ਚ ਰੌਣਕ: ਸੈਂਸੈਕਸ ਤੇ ਨਿਫਟੀ ’ਚ ਉਛਾਲ

Gagan Oberoi

ਕੈਪਟਨ ਜੈਨੀਫਰ ਕੈਸੀ ਨੂੰ ਦਿੱਤੀ ਗਈ ਹੈਲੀਫੈਕਸ ‘ਚ ਭਾਵਭਿੰਨੀ ਸ਼ਰਧਾਂਜ਼ਲੀ

Gagan Oberoi

Jr NTR & Saif’s ‘Devara’ trailer is all about bloodshed, battles and more

Gagan Oberoi

Leave a Comment