Canada

ਸਰੀ ਵਿੱਚ ਬੇਘਰ ਲੋਕਾਂ ਦੀ ਗਿਣਤੀ ਸਾਲ 2020 ਦੇ ਮੁਕਾਬਲੇ 65% ਵਧੀ

ਮੈਟਰੋ ਵੈਨਕੂਵਰ ਵਿੱਚ ਇਸ ਸਾਲ 2020 ਤੋਂ ਬਾਅਦ ਬੇਘਰ ਲੋਕਾਂ ਦੀ ਗਿਣਤੀ ਬੇਹੱਦ ਤੇਜ਼ੀ ਨਾਲ ਵਧੀ ਹੈ। ਬੀਤੇ ਦਿਨੀਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਮਾਰਚ ਵਿੱਚ ਵਾਲੰਟੀਅਰਾਂ ਨੇ ਸਰੀ ਵਿੱਚ 1,060 ਲੋਕਾਂ ਦੀ ਗਿਣਤੀ ਕੀਤੀ ਜਿਨ੍ਹਾਂ ਕੋਲ ਘਰ ਨਹੀਂ ਹੈ, ਜਦੋਂ ਕਿ ਸਾਲ 2020 ਵਿੱਚ ਸਿਰਫ਼ 644 ਲੋਕਾਂ ਬੇਘਰ ਸਨ ਜਿਨ੍ਹਾਂ ਦੀ ਗਿਣਤੀ ਹੁਣ 65 ਪ੍ਰਤੀਸ਼ਤ ਤੱਕ ਵੱਧ ਚੁੱਕੀ ਹੈ।
ਮੈਟਰੋ ਵੈਨਕੂਵਰ ਦੇ 32 ਪ੍ਰਤੀਸ਼ਤ ਦੀ ਖੇਤਰ ਤਕਰੀਬਨ 4,821 ਲੋਕਾਂ ਨੂੰ ਬੇਘਰ ਦੱਸਿਆ ਗਿਆ। ਇਸ ਦਾ ਮਤਲਬ ਇਹ ਨਹੀਂ ਹੈ ਕਿ ਬੇਘਰ ਲੋਕਾਂ ਦੀ ਗਿਣਤੀ ਸਿਰਫ਼ ਸਰੀ ਸ਼ਹਿਰ ‘ਚ ਵੱਧ ਰਹੀ ਹੈ, ਸਰੀ ਤੋਂ ਇਲਾਵਾ ਵੈਨਕੂਵਰ ਵਿੱਚ 2,420 ਲੋਕ ਬੇਘਰ ਹੋਣ ਦਾ ਅਨੁਭਵ ਕਰ ਰਹੇ ਹਨ ਅਤੇ ਤਾਜ਼ਾ ਰਿਪੋਰਟ ਅਨੁਸਾਰ ਡੈਲਟਾ ਵਿੱਚ 2000 ਤੋਂ ਵੱਧ ਲੋਕ ਬੇਘਰ ਹਨ ਜਿਨਾਂ ਦੀ ਗਿਣਤੀ ਸਾਲ 2020 ਵਿੱਚ ਸਿਰਫ਼ 40 ਦੇ ਕਰੀਬ ਸੀ। ਯਾਨੀ ਕਿ ਡੈਲਟਾ ਵਿੱਚ ਬੇਘਰੇ ਲੋਕਾਂ ਦੀ ਗਿਣਤੀ ਵਿੱਚ ਸਾਲ 2020 ਦੇ ਮੁਕਾਬਲੇ 159 ਪ੍ਰਤੀਸ਼ਤ ਵਾਧਾ ਹੋਇਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅਸਲੀਅਤ ਰਿਪੋਰਟ ਨਾਲੋਂ ਕੀਤੇ ਜ਼ਿਆਦਾ ਧੁੰਦਲੀ ਹੈ। ਗ੍ਰੇਟਰ ਵੈਨਕੂਵਰ ਵਿੱਚ ਫੈਡਰਲ “ਰੀਚਿੰਗ ਹੋਮ” ਫੰਡਿੰਗ ਦਾ ਤਾਲਮੇਲ ਕਰਨ ਵਾਲੇ ਕਮਿਊਨਿਟੀ ਐਡਵਾਈਜ਼ਰੀ ਬੋਰਡ ਦੀ ਚੇਅਰਵੂਮੈਨ, ਲੋਰੇਨ ਕੋਪਾਸ ਨੇ ਸਲਾਹ ਦਿੱਤੀ ਕਿ ਬੇਘਰ ਹੋਣ ਦਾ ਅਨੁਭਵ ਕਰਨ ਵਾਲੇ ਲੋਕਾਂ ਦੀ ਅਸਲ ਗਿਣਤੀ ਰਿਪੋਰਟ ਕੀਤੀ ਗਈ ਰਿਪੋਰਟ ਤੋਂ ਤਿੰਨ ਤੋਂ ਚਾਰ ਗੁਣਾ ਵੱਧ ਹੈ।
ਜਿਸ ਦਾ ਕਾਰਨ ਹੈ ਕਿ ਬਹੁਤ ਸਾਰੇ ਲੋਕ ਗਿਣਤੀ ਵਿੱਚ ਖੁੰਝ ਗਏ, ਇਸ ਤੱਥ ਦੇ ਮੱਦੇਨਜ਼ਰ ਕਿ ਸਰਵੇਖਣ ਵਿੱਚ ਹਿੱਸਾ ਲੈਣਾ ਇੱਕ ਸਵੈ-ਇੱਛਤ ਅਧਾਰ ‘ਤੇ ਹੈ ਜਦੋਂ ਕਿ ਬਹੁਤੇ ਲੋਕ ਸਰਵੇਖਣ ‘ਚ ਹਿੱਸਾ ਲੈਣ ਤੋਂ ਵੀ ਟਾਲਾ ਵੱਟ ਜਾਂਦੇ ਹਨ।
ਇੱਥੇ ਕੈਨੇਡਾ ਵਿੱਚ ਕਰਿਆਨੇ ਦੇ ਸਮਾਨ, ਕਿਰਾਏ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ, ਬੇਘਰ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਣਾ ਨਿਸ਼ਚਿਤ ਹੈ, ਪਰ ਖੁਸ਼ਕਿਸਮਤ ਕੈਨੇਡੀਅਨ ਲਈ ਜੋ ਲੋਕ ਸਮੁੰਦਰੋਂ ਪਾਰ ਪ੍ਰਵਾਸ ਕਰਕੇ ਆ ਰਹੇ ਹਨ ਉਹ ਆਪਣੇ ਗੁਆਂਢੀਆਂ ਨੂੰ ਅਤੇ ਇਨ੍ਹਾਂ ਬੇਘਰੇ ਲੋਕਾਂ ਲਈ ਵੀ ਸਹਾਇਤਾ ਕਈ ਤਰ੍ਹਾਂ ਦੇ ਯਤਨ ਕਰ ਰਹੇ ਹਨ।

Related posts

ਮੇਰੀ ਸਹਿਨਸ਼ਕਤੀ ਹੁਣ ਜਵਾਬ ਦੇ ਰਹੀ ਹੈ : ਫੋਰਡ

Gagan Oberoi

Delhi Extends EV Policy to March 2026, Promises Stronger, Inclusive Overhaul

Gagan Oberoi

Trump Claims India Offers ‘Zero Tariffs’ in Potential Breakthrough Trade Deal

Gagan Oberoi

Leave a Comment