Canada

ਸਰਵੇਖਣ ਅਨੁਸਾਰ ਆਰ.ਸੀ.ਐਮ.ਪੀ. ਵਿੱਚ ਲੋਕਾਂ ਦਾ ਵਿਸ਼ਵਾਸ਼ ਘਟਿਆ

ਔਟਵਾ: ਇੱਕ ਤਾਜ਼ਾ ਸਰਵੇਖਣ ਅਨੁਸਾਰ ਕੈਨੇਡਾ ‘ਚ ਵੱਸਦੇ ਜ਼ਿਆਦਾਤਰ ਲੋਕਾਂ ਦਾ ਆਰ.ਸੀ.ਐਮ.ਪੀ. ‘ਤੇ ਵਿਸ਼ਵਾਸ਼ ਘਟਿਆ ਹੈ। ਬਹੁਤੇ ਕੈਨੇਡੀਅਨਜ਼ ਦਾ ਮੰਨਣਾ ਹੈ ਕਿ ਆਰ.ਸੀ.ਐਮ.ਪੀ ਉਨ੍ਹਾਂ ਦੀਆਂ ਲੋੜਾਂ ਵੱਲ ਜ਼ਰੂਰਤ ਅਨੁਸਾਰ ਕੰਮ ਨਹੀਂ ਕਰ ਪਾ ਰਹੀ। ਵਿਸ਼ੇਸ਼ਤੌਰ ‘ਤੇ ਕੈਨੇਡਾ ਦੇ ਵੱਖ-ਵੱਖ ਸੱਭਿਆਚਾਰਾਂ ਦੇ ਭਾਈਚਾਰਿਆਂ ਦੇ ਲੋਕਾਂ
ਦਾ ਆਰ.ਸੀ.ਐਮ.ਪੀ. ਤੋਂ ਭਰੋਸਾ ਉੱਠਦਾ ਜਾ ਰਿਹਾ ਹੈ। ਮਾਊਂਟੀਜ਼ ਲਈ ਤਿਆਰ ਕਰਵਾਏ ਗਏ ਇੱਕ ਸਾਲਾਨਾ ਸਰਵੇਖਣ ਵਿੱਚ ਹਿੱਸਾ ਲੈਣ ਵਾਲਿਆਂ ਵਿੱਚੋਂ 39 ਫੀਸਦੀ ਦਾ ਮੰਨਣਾ ਹੈ ਕਿ ਆਰ.ਸੀ.ਐਮ.ਪੀ. ਵੱਖ ਵੱਖ ਭਾਈਚਾਰਿਆਂ ਦੇ ਲੋਕਾਂ ਦੀਆਂ ਲੋੜਾਂ ਪ੍ਰਤੀ ਸੰਵੇਦਨਸ਼ੀਲ ਹੈ ਜਦੋਂ ਕਿ 2 ਸਾਲ ਪਹਿਲਾਂ ਕਰਵਾਏ ਗਏ ਅਜਿਹੇ ਹੀ ਸਰਵੇਖਣ ਵਿੱਚ ਇਹ ਅੰਕੜੇ 58 ਫੀਸਦੀ ਸਨ। ਈਕੋਜ਼ ਰਿਸਰਚ ਐਸੋਸਿਏਟਸ ਵੱਲੋਂ ਅਪਰੈਲ ਵਿੱਚ ਮੁਕੰਮਲ ਕਰਵਾਏ ਗਏ ਇਸ ਸਰਵੇਖਣ ਵਿੱਚ ਆਖਿਆ ਗਿਆ ਹੈ ਕਿ ਸਿਰਫ 10 ਫੀ ਸਦੀ ਤੋਂ ਵੀ ਘੱਟ ਲੋਕ ਇਹ ਮੰਨਦੇ ਹਨ ਕਿ ਆਰਸੀਐਮਪੀ ਵੱਖ ਵੱਖ ਸੱਭਿਆਚਾਰਾਂ, ਗਰੁੱਪਜ਼, ਮਹਿਲਾਵਾਂ ਤੇ ਇੰਡੀਜੀਨਸ ਲੋਕਾਂ ਦੇ ਮਾਮਲਿਆਂ ਪ੍ਰਤੀ ਸੰਵੇਦਨਸ਼ੀਲ ਹੈ। ਆਰਸੀਐਮਪੀ ਤੇ ਹੋਰਨਾਂ ਪੁਲਿਸ ਫਰਸਿਜ਼ ਦੇ ਚੰਗੀ ਤਰ੍ਹਾਂ ਮੁਲਾਂਕਣ ਤੋਂ ਬਾਅਦ ਬਲੈਕ ਤੇ ਇੰਡੀਜੀਨਸ ਲੋਕਾਂ ਪ੍ਰਤੀ ਪੁਲਿਸ ਦਾ ਵੱਖਰਾ ਨਜ਼ਰੀਆ ਸਾਹਮਣੇ ਆਇਆ। ਮਈ 2020 ਵਿੱਚ ਮਿਨੀਆਪੋਲਿਸ ਦੀ ਪੁਲਿਸ ਵੱਲੋਂ ਬਲੈਕ ਵਿਅਕਤੀ ਜਾਰਜ ਫਲੌਇਡ ਨੂੰ ਮਾਰਨ ਦੇ ਮਾਮਲੇ ਵਿੱਚ ਅਮਰੀਕਾ ਵਿੱਚ ਨਸਲਵਾਦ ਦਾ ਖੁਲਾਸਾ ਹੋਇਆ ਉੱਥੇ ਹੀ ਕੈਨੇਡਾ ਵਿੱਚ ਵੀ ਇਸ ਮਾਮਲੇ ਕਾਰਨ ਲੋਕਾਂ ਵਿੱਚ ਗੁੱਸਾ ਤੇ ਰੋਹ ਵੇਖਣ ਨੂੰ ਮਿਿਲਆ।
ਉਸ ਸਮੇਂ ਲਿਬਰਲ ਆਗੂ ਜਸਟਿਨ ਟਰੂਡੋ ਨੇ ਇਹ ਆਖਿਆ ਸੀ ਕਿ ਸਾਰੇ ਕੈਨੇਡੀਅਨ ਇੰਸਟੀਚਿਊਸ਼ਨਜ਼ ਵਾਂਗ ਹੀ ਨੈਸ਼ਨਲ ਪੁਲਿਸ ਫੋਰਸ ਵਿੱਚ ਨਸਲਵਾਦ ਦਾ ਜ਼ੋਰ ਹੈ ਤਾਂ ਆਰਸੀਐਮਪੀ ਦੀ ਤਤਕਾਲੀ ਕਮਿਸ਼ਨਰ ਬ੍ਰੈਂਡਾ ਲੱਕੀ ਨੇ ਸ਼ੁਰੂ ਵਿੱਚ ਇਸ ਗੱਲ ਉੱਤੇ ਸਹਿਮਤੀ ਨਹੀਂ ਸੀ ਦਿੱਤੀ ਪਰ ਬਾਅਦ ਵਿੱਚ ਉਸ ਨੂੰ ਵੀ ਮੰਨਣਾ ਪਿਆ ਸੀ।
ਆਨਲਾਈਨ ਤੇ ਫੋਨ ਉੱਤੇ ਕਰਵਾਏ ਗਏ ਇਸ ਸਰਵੇਖਣ ਵਿੱਚ 2988 ਕੈਨੇਡੀਅਨਾਂ ਨੇ ਹਿੱਸਾ ਲਿਆ ਸੀ ਤੇ ਇਨ੍ਹਾਂ ਲੋਕਾਂ ਨੇ ਮੰਨਿਆ ਕਿ ਪਬਲਿਕ ਸੇਫਟੀ ਦੇ ਮਾਮਲੇ ਵਿੱਚ ਮਾਊਂਟੀਜ਼ ਚੰਗਾ ਕੰਮ ਕਰ ਰਹੇ ਹਨ। ਇਹ ਵੀ ਪਾਇਆ ਗਿਆ ਕਿ ਆਰਸੀਐਮਪੀ ਆਪਣੇ ਸਿਧਾਂਤਾਂ, ਪੋ੍ਰਫੈਸ਼ਨਲਿਜ਼ਮ ਤੇ ਇੱਕਜੁੱਟਤਾ ਦੇ ਮਾਮਲੇ ਵਿੱਚ ਖਰੀ ਉਤਰ ਰਹੀ ਹੈ। ਆਰਸੀਐਮਪੀ ਦੇ ਪਾਰਦਰਸ਼ੀ ਆਰਗੇਨਾਈਜ਼ੇਸ਼ਨ ਰਹਿਣ ਉੱਤੇ ਵੀ ਅਸਹਿਮਤੀ ਪ੍ਰਗਟਾਈ ਗਈ।

Related posts

Snowfall Warnings Issued for Eastern Ontario and Western Quebec

Gagan Oberoi

ਅਲਬਰਟਾ ‘ਚ 2 ਲੱਖ ਕੋਰੋਨਾਵਾਇਰਸ ਦੇ ਟੈਸਟ ਹੋ ਚੁੱਕੇ ਹਨ: ਡਾ. ਡੀਨਾ

Gagan Oberoi

Canada’s Population Could Hit 80 Million by 2074 Despite Immigration Cuts: Report

Gagan Oberoi

Leave a Comment