ਕੈਲੀਫੋਰਨੀਆ) ਸਮੁੰਦਰੀ ਕੰਢੇ ‘ਤੇ ਇਕ ਕਿਸ਼ਤੀ ਦੇ ਪਲਟਣ ਨਾਲ ਘੱਟੋ ਘੱਟ 3 ਜਣਿਆਂ ਦੀ ਮੌਤ ਹੋ ਗਈ ਤੇ 27 ਹੋਰ ਜ਼ਖਮੀ ਹੋ ਗਏ ਜਿਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸ਼ੱਕ ਕੀਤਾ ਜਾਂਦਾ ਹੈ ਕਿ ਕਿਸ਼ਤੀ ਰਾਹੀਂ ਮਨੁੱੱਖੀ ਤਸਕਰੀ ਦਾ ਯਤਨ ਕੀਤਾ ਜਾ ਰਿਹਾ ਸੀ। ਫਾਇਰ ਰੈਸਕਿਉ ਲਾਈਫਗਾਰਡ ਲੈਫਟੀਨੈਂਟ ਰਿਕ ਰੋਮੀਰੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਤਵਾਰ ਤੜਕਸਾਰ ਸੂਚਨਾ ਮਿਲਣ ‘ਤੇ ਅੱਗ ਬੁਝਾਊ ਅਮਲਾ, ਕੋਸਟ ਗਾਰਡ ਤੇ ਹੋਰ ਏਜੰਸੀਆਂ ਦੇ ਅਧਿਕਾਰੀ ਮੌਕੇੇ ਉਪਰ ਪੁੱਜੇ। ਉਨਾਂ ਦਸਿਆ ਕਿ ਸੂਚਨਾ ਮਿਲੀ ਸੀ ਕਿ ਇਕ ਵਪਾਰਕ ਕਿਸ਼ਤੀ ਸੰਕਟ ਵਿਚ ਹੈ। ਪਹਿਲੀ ਸੂਚਨਾ ਵਿਚ ਕਿਹਾ ਗਿਆ ਸੀ ਕਿ ਕਿਸ਼ਤੀ ਵਿਚ 3 ਜਾਂ 4 ਵਿਅਕਤੀ ਹਨ ਪਰੰਤੂ ਮੌਕੇ ‘ਤੇ ਪੁੱਜੇ ਅਧਿਕਾਰੀਆਂ ਨੇ ਦਸਿਆ ਕਿ ਕਿਸ਼ਤੀ ਵਿਚ ਗਿਣਤੀ ਕਿਤੇ ਜਿਆਦਾ ਹੈ। ਉਨਾਂ ਦਸਿਆ ਕਿ ਬਚਾਅ ਕਾਰਵਾਈ ਵਿਚ 7 ਵਿਅਕਤੀਆਂ ਨੂੰ ਪਾਣੀ ਵਿਚੋਂ ਕੱਢਿਆ ਗਿਆ। ਇਨਾਂ ਵਿਚੋਂ 3 ਵਿਅਕਤੀ ਡੁੱਬਣ ਕਾਰਨ ਮਰ ਚੁੱਕੇ ਸਨ ਜਦ ਕਿ 22 ਹੋਰ ਤੈਰਕੇ ਬਾਹਰ ਆਉਣ ਵਿਚ ਸਫਲ ਹੋ ਗਏ। ਉਨਾਂ ਦਸਿਆ ਕਿ ਕੁਲ 27ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਨਾਂ ਦੇ ਵੱਖ ਵੱਖ ਤਰਾਂ ਦੇ ਜਖਮ ਹਨ। ਜਿਆਦਾਤਰ ਪੀੜਤ ਤੁਰਕੇ ਐਂਬੂਲੈਂਸ ਤੱਕ ਗਏ। ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਬਚਾਏ ਵਿਅਕਤੀਆਂ ਤੋਂ ਪੁੱਛਗਿੱਛ ਵੀ ਕੀਤੀ ਜਾਵੇਗੀ।