Canada

ਸਟੱਡੀ ਵੀਜ਼ਾ ‘ਤੇ ਕੈਨੇਡਾ ਪੜ੍ਹਨ ਗਏ ਪੰਜਾਬੀ ਵਿਦਿਆਰਥੀ ਦੀ ਹਾਰਟ ਅਟੈਕ ਨਾਲ ਮੌਤ

ਕੈਨੇਡਾ ਵਿਖੇ ਪੜ੍ਹਾਈ ਕਰਨ ਆਏ ਅੰਤਰ-ਰਾਸ਼ਟਰੀ ਵਿਦਿਆਰਥੀ ਅਰਸ਼ਦੀਪ ਸਿੰਘ ਖੋਸਾ ਦੀ ਹਾਰਟ ਅਟੈਕ ਨਾਲ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਅਰਸ਼ਦੀਪ ਸਿੰਘ ਖੋਸਾ ਦੀ ਉਮਰ 22 ਸਾਲ ਸੀ ਤੇ ਉਹ ਇਕ ਸਾਲ ਪਹਿਲਾਂ ਪੰਜਾਬ ਤੋਂ ਕੈਨੇਡਾ ਸਟੂਡੈਂਟ ਵੀਜ਼ੇ ‘ਤੇ ਆਇਆ ਸੀ। ਅਰਸ਼ਦੀਪ ਸਿੰਘ ਖੋਸਾ ਇਸ ਸਮੇਂ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਖੇ ਰਹਿ ਰਿਹਾ ਸੀ ਜਿੱਥੇ ਲੰਘੇ ਵੀਰਵਾਰ 18 ਨਵੰਬਰ 2022 ਨੂੰ ਹਾਰਟ ਅਟੈਕ ਨਾਲ ਉਸਦੀ ਮੌਤ ਹੋ ਗਈ ਹੈ, ਮ੍ਰਿਤਕ ਨੌਜਵਾਨ ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕੋਟ ਕਰੋੜ ਕਲਾ ਦਾ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਅਰਸ਼ਦੀਪ ਦੇ ਮਾਤਾ-ਪਿਤਾ ਪੰਜਾਬ ਰਹਿੰਦੇ ਹਨ। ਅਰਸ਼ਦੀਪ ਦੇ ਦੋਸਤਾਂ-ਰਿਸ਼ਤੇਦਾਰਾਂ ਵੱਲੋ ਉਸਦੀ ਮ੍ਰਿਤਕ ਦੇਹ ਨੂੰ ਪੰਜਾਬ ਵਾਪਸ ਭੇਜਣ ਲਈ ਗੋ-ਫੰਡ ਦਾ ਪ੍ਰਬੰਧ ਵੀ ਕੀਤਾ ਗਿਆ ਹੈ।

Related posts

ਜੌਗਿੰਗ ਕਰ ਰਹੀ ਮਹਿਲਾ ਨੂੰ ਸੜਕ ਦੇ ਕਿਨਾਰੇ ਮਿਲਿਆ ਮਨੱੁਖੀ ਸਿਰ

Gagan Oberoi

McMaster ranks fourth in Canada in ‘U.S. News & World rankings’

Gagan Oberoi

Statement by the Prime Minister to mark the New Year

Gagan Oberoi

Leave a Comment