National

ਸ਼੍ਰੋਅਦ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਸੁਖਬੀਰ ਬਾਦਲ ਦੇ ਅਸਤੀਫ਼ੇ ਦੀਆਂ ਸਿਰਫ਼ ਅਫਵਾਹਾਂ-ਭੂੰਦੜ

ਸੰਗਰੂਰ ਜ਼ਿਮਨੀ ਚੋਣ ਵਿਚ ਮਿਲੀ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਸਤੀਫ਼ਾ ਦੇਣ ਦੀਆਂ ਅਫ਼ਵਾਹਾਂ ਦਾ ਬਾਜ਼ਾਰ ਗਰਮ ਸੀ। ਇਸ ’ਤੇ ਵਿਰਾਮ ਚਿੰਨ੍ਹ ਲਾਉਂਦਿਆਂ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦਡ਼ ਨੇ ਕਿਹਾ ਕਿ ਸੁਖਬੀਰ ਬਾਦਲ ਹੀ ਪਾਰਟੀ ਦੇ ਪ੍ਰਧਾਨ ਰਹਿਣਗੇ। ਉਨ੍ਹਾਂ ਪਾਰਟੀ ਵਰਕਰਾਂ ਦਾ ਸੰਗਰੂਰ ਜ਼ਿਮਨੀ ਚੋਣ ਵਿਚ ਕੀਤੇ ਕੰਮ ਦਾ ਧੰਨਵਾਦ ਕਰਦੇ ਹੋਏ ਇਹ ਹਾਰ ਵਕਤੀ ਹੈ। ਸਮਾਂ ਆਵੇਗਾ ਜਦੋਂ ਅਕਾਲੀ ਦਲ ਦੀ ਜਿੱਤ ਹੋਵੇਗੀ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ ਹੈ। ਇਹ ਪਾਰਟੀ ਪੰਥਕ ਸੋਚ ’ਤੇ ਪਹਿਰਾ ਦੇਣ ਵਾਲੀ ਪੰਜਾਬ ਦੀ ਬਿਹਤਰੀ ਲਈ ਲਡ਼ਨ ਵਾਲੀ ਪਾਰਟੀ ਹੈ। ਸੰਗਰੂਰ ਵਿਚ ਲੋਕ ਸਭਾ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਸਾਰੇ ਅਕਾਲੀ ਦਲ ਕੈਡਰ ਨੂੰ ਕਿਹਾ ਕਿ ਇਹ ਵਕਤੀ ਹਾਰ ਹੈ। ਆਪਾਂ ਸਾਰੇ ਮਿਲ ਕੇ ਅੱਗੇ ਵਧੀਏ ਅਤੇ ਪੰਜਾਬ ਦੀ ਖੁਸ਼ਹਾਲੀ ਤੇ ਬਿਹਤਰੀ ਲਈ ਕੰਮ ਕਰਦੇ ਰਹੀ

Related posts

ਗਾਜ਼ਾ ਸ਼ਹਿਰ ਦੇ ਸਕੂਲ ’ਚ ਚੱਲਦੇ ਸ਼ਰਨਾਰਥੀ ਕੈਂਪ ਉੱਤੇ ਹਵਾਈ ਹਮਲੇ, 100 ਤੋਂ ਵੱਧ ਮੌਤਾਂ

Gagan Oberoi

ਭਾਰਤ ਦੇ ਪਹਿਲੇ ਭੂਮੀਗਤ ਅਜਾਇਬ ਘਰ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ ਮੋਦੀ

Gagan Oberoi

Poilievre’s ‘Canada First’ Message Gains More Momentum

Gagan Oberoi

Leave a Comment