ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸ਼ਾਖਰੁਖ ਖਾਨ ਦੇ ਕਰੀਬੀ ਤੇ ਰੈੱਡ ਚਿਲੀਜ਼ ਐਂਟਰਟੇਨਮੈਂਟ ਦੇ ਫਾਊਂਡਰ ਮੈਂਬਰ ਅਭਿਜੀਤ ਦਾ ਦੇਹਾਂਤ ਹੋ ਗਿਆ। ਰੈੱਡ ਚਿਲੀਜ ਨੇ ਅਭਿਜੀਤ ਦੀ ਮੌਤ ‘ਤੇ ਦੁਖ ਜ਼ਾਹਰ ਕੀਤਾ ਹੈ। ਉਨ੍ਹਾਂ ਦੀ ਤਸਵੀਰ ਸ਼ੇਅਰ ਕਰਦਿਆਂ ਟਵੀਟ ਕੀਤਾ “ਰੈਡ ਚਿਲੀਜ਼ ਪਰਿਵਾਰ ਦੇ ਪਹਿਲੀ ਟੀਮ ਦੇ ਮੈਂਬਰਾਂ ‘ਚੋਂ ਇਕ ਅਭਿਜੀਤ ਦੀ ਮੌਤ ਨੇ ਸਾਨੂੰ ਡੂੰਘਾ ਦਰਦ ਦਿੱਤਾ ਹੈ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਉਨ੍ਹਾਂ ਦੇ ਪਰਿਵਾਰ ਤੇ ਦੋਸਤਾਂ ਨਾਲ ਸਾਡੀ ਹਮਦਰਦੀ ਹੈ।
ਸ਼ਾਖਰੁਖ ਨੇ ਇਸ ਟਵੀਟ ਨੂੰ ਰੀਟਵੀਟ ਕਰਦਿਆਂ ਲਿਖਿਆ ਕਿ “ਅਸੀਂ ਸਭ ਨੇ ਡ੍ਰੀਮਜ਼ ਅਨਲਿਮਟਡ ਨਾਲ ਫ਼ਿਲਮਾਂ ਬਣਾਉਣ ਦਾ ਸਫ਼ਰ ਸ਼ੁਰੂ ਕੀਤਾ। ਅਭਿਜੀਤ ਮੇਰੇ ਸਭ ਤੋਂ ਚੰਗੇ ਸਹਿਯੋਗੀ ਸਨ। ਅਸੀਂ ਕੁਝ ਚੰਗਾ ਕੀਤਾ ਤੇ ਕੁਝ ਗਲਤ, ਪਰ ਹਮੇਸ਼ਾਂ ਅਸੀਂ ਅੱਗੇ ਵਧੇ। ਉਹ ਟੀਮ ਦੇ ਸਭ ਤੋਂ ਮਜ਼ਬੂਤ ਮੈਂਬਰ ਸਨ। ਰੈੱਡ ਚਿਲੀਜ਼ ਐਂਟਰਟੇਨਮੈਂਟ ਤੋਂ ਪਹਿਲਾਂ ਸ਼ਾਹਰੁਖ ਨੇ ਆਪਣੇ ਸਹਿਯੋਗੀਆਂ ਤੇ ਦੋਸਤ ਜੂਹੀ ਚਾਵਲਾ ਤੇ ਅਜੀਜ ਮਿਰਜਾ ਨਾਲ 1999 ‘ਚ ਡ੍ਰੀਮਜ਼ ਅਨਲਿਮਟਡ ਪ੍ਰੋਡਕਸ਼ਨ ਹਾਊਸ ਖੋਲ੍ਹਿਆ ਸੀ। ਇਸ ਨੇ ‘ਅਸ਼ੋਕਾ’ ਤੇ ‘ਫਿਰ ਭੀ ਦਿਲ ਹੈ ਹਿੰਦੋਸਤਾਨੀ’ ਜਿਹੀਆਂ ਕੁਝ ਫ਼ਿਲਮਾਂ ਪ੍ਰੋਡਿਊਸ ਕੀਤੀਆਂ। ਇਹ ਦੋਵੇਂ ਫ਼ਿਲਮਾਂ ਬੌਕਸ ਆਫ਼ਿਸ ‘ਤੇ ਹਿੱਟ ਹੋਈਆਂ। ਸਾਲ 2003 ‘ਚ ਇਸ ਕੰਪਨੀ ਨੂੰ ਰੈੱਡ ਚਿਲੀਜ਼ ਐਂਟਰਟੇਨਮੈਂਟ ‘ਚ ਬਦਲ ਦਿੱਤਾ ਗਿਆ। ਇਸ ਦੌਰਾਨ ਸ਼ਾਹਰੁਖ ਖ਼ਾਨ ਦੀ ਪਤਨੀ ਗੌਰੀ ਖ਼ਾਨ ਵੀ ਇਸ ਦਾ ਹਿੱਸਾ ਬਣੀ।