ਬਾਲੀਵੁੱਡ (Bollywood) ਦੇ ਕਿੰਗ ਖਾਨ ਸ਼ਾਹਰੁਖ ਖਾਨ (Shahrukh Khan) ਦਾ ਸਟਾਰਡਮ ਫਿਲਮਾਂ ਅਤੇ ਐਂਡੋਰਸਮੈਂਟ ਤੋਂ ਪਰੇ ਹੈ।ਕਿੰਗ ਖਾਨ ਇੱਕ ਬ੍ਰਾਂਡ ਹਨ।ਉਨ੍ਹਾਂ ਦੇ ਫੇਮ ਦਾ ਅੰਦਾਜ਼ਾ ਇੰਸਟਾਗ੍ਰਾਮ ਪ੍ਰੋਫਾਇਲ ਤੋਂ ਲਾਇਆ ਜਾ ਸਕਦਾ ਹੈ।ਉਸਦੀ ਦੁਨਿਆ ਭਰ ‘ਚ ਕਿੰਨੀ ਫੈਨ ਫੋਲੋਇੰਗ ਹੈ ਇਸ ਗੱਲ ਤੋਂ ਸਭ ਚੰਗੀ ਤਰ੍ਹਾਂ ਵਾਕਿਫ ਹਨ।ਕਿੰਗ ਖਾਨ ਦੀਆਂ ਫਿਲਮਾਂ ਨਾ ਸਿਰਫ ਭਾਰਤ ਵਿਚ ਹੀ ਨਹੀਂ, ਬਲਕਿ ਅਮਰੀਕਾ ਅਤੇ ਇੰਗਲੈਂਡ ਵਿਚ ਵੀ ਬਾਕਸ ਆਫਿਸ ‘ਤੇ ਸ਼ਾਨਦਾਰ ਕਲੈਕਸ਼ਨ ਰਹਿੰਦਾ ਹੈ। ਪਰ ਸਿਰਫ ਫਿਲਮਾਂ ਹੀ ਉਹ ਸਾਧਨ ਨਹੀਂ ਹਨ ਜਿੱਥੋਂ ਸ਼ਾਹਰੁਖ ਖਾਨ ਵੱਡੀ ਕਮਾਈ ਕਰਦੇ ਹਨ।ਉਸ ਦਾ ਇਕ ਪ੍ਰੋਡਕਸ਼ਨ ਹਾਊਸ ਵੀ ਹੈ ਅਤੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇਕ ਪੋਸਟ ਲਈ ਬਹੁਤ ਸਾਰਾ ਚਾਰਜ ਵੀ ਲੈਂਦਾ ਹੈ। ਆਓ ਅਸੀਂ ਤੁਹਾਨੂੰ ਇੱਥੇ SRK ਦੀ ਕਮਾਈ ਅਤੇ ਉਸਦੇ ਇੰਸਟਾਗ੍ਰਾਮ ਪੋਸਟਾਂ ਦੀ ਕਮਾਈ ਦੇ ਬਾਰੇ ਦੱਸਦੇ ਹਾਂ।ਸ਼ਾਹਰੁਖ ਖਾਨ ਦਾ ਇੰਸਟਾਗ੍ਰਾਮ ਪ੍ਰੋਫਾਈਲ ਉਨ੍ਹਾਂ ਦੀ ਨਿੱਜੀ ਜ਼ਿੰਦਗੀ, ਫਿਲਮਾਂ ਅਤੇ ਉਨ੍ਹਾਂ ਦੇ ਸਫਰ ਬਾਰੇ ਬਹੁਤ ਕੁਝ ਕਹਿੰਦਾ ਹੈ। ਸ਼ਾਹਰੁਖ ਖਾਨ ਦੇ ਇੰਸਟਾਗਰਾਮ ‘ਤੇ 22.4 ਮਿਲੀਅਨ ਫੋਲੋਅਰਜ਼ ਹਨ। ਜਿਸਦੇ ਕਾਰਨ ਇਹ ਸਥਾਨ ਬਹੁਤ ਸਾਰੇ ਵੱਡੇ ਬ੍ਰਾਂਡਾਂ ਲਈ ਇੱਕ ਵਧੀਆ ਪਲੇਟਫਾਰਮ ਹੈ।ਇਸ ਸੂਚੀ ਵਿਚ ‘ਬਿੱਗ ਬਾਸਕੇਟ’ ਵਰਗੇ ਕਈ ਨਾਮ ਸ਼ਾਮਲ ਹਨ। ਖਬਰਾਂ ਅਨੁਸਾਰ ਸ਼ਾਹਰੁਖ ਖਾਨ ਇਕ ਇੰਸਟਾਗ੍ਰਾਮ ਪੋਸਟ ਲਈ 80 ਲੱਖ ਤੋਂ 1 ਕਰੋੜ ਲੈਂਦੇ ਹਨ।
previous post