National Punjab

ਸ਼ਹਿਰੀ ਸਥਾਨਕ ਇਕਾਈਆਂ ਦੇ ਫਰੰਟਲਾਈਨ ਕਰਮਚਾਰੀਆਂ ਨੇ ਕੋਰੋਨਾ ਮਹਾਂਮਾਰੀ ਦੌਰਾਨ ਕੀਤਾ ਸ਼ਲਾਘਾਯੋਗ ਕੰਮ : ਬ੍ਰਹਮ ਮਹਿੰਦਰਾ

ਚੰਡੀਗੜ੍ਹ : ਕੋਰੋਨਾ ਮਹਾਂਮਾਰੀ ਦੌਰਾਨ ਸਥਾਨਕ ਸਰਕਾਰਾਂ ਵਿਭਾਗ ਤਹਿਤ ਕੰਮ ਕਰ ਰਹੇ ਸਫ਼ਾਈ ਕਰਮਚਾਰੀਆਂ ਨੇ ਮੂਹਰਲੀ ਕਤਾਰ ਵਿਚ ਆਪਣੇ ਕੰਮ ਨੂੰ ਨਿਪੁੰਨਤਾ ਪੂਰਨ ਪੂਰਾ ਕੀਤਾ ਜੋ ਕਿ ਸ਼ਲਾਘਾਯੋਗ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਨੇ ਮਿਊਂਸੀਪਲ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਦੋ ਯੂਨੀਅਨਾਂ (ਪੰਜਾਬ ਸਫ਼ਾਈ ਯੂਨੀਅਨ ਅਤੇ ਮਿਊਂਸੀਪਲ ਇੰਪਲਾਈਜ਼ ਐਕਸ਼ਨ ਕਮੇਟੀ) ਨਾਲ ਮੀਟਿੰਗ ਦੌਰਾਨ ਕੀਤਾ।
ਮੀਟਿੰਗ ਦੀ ਅਗਵਾਈ ਕਰਦਿਆਂ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਮੁਲਾਜ਼ਮਾਂ ਵਲੋਂ ਪੱਕੇ ਕਰਨ ਦੀ ਮੰਗ ਨੂੰ ਸਬ-ਕਮੇਟੀ ਦੀ ਮੀਟਿੰਗ ਵਿਚ ਵਿਚਾਰਿਆ ਜਾਵੇਗਾ ਅਤੇ ਮਿਊਂਸੀਪਲ ਤੇ ਕਾਰਪੋਰੇਸ਼ਨਾਂ ਵਿਚ ਸਫ਼ਾਈ ਕਰਮਚਾਰੀਆਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਸਬੰਧੀ ਜਲਦ ਫੈਸਲਾ ਲਿਆ ਜਾਵੇਗਾ। ਉਹਨਾਂ ਮੀਟਿੰਗ ਵਿਚ ਹਾਜ਼ਰ ਉਚ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਲੋੜ ਅਨੁਸਾਰ ਵਿਭਾਗ ਵਲੋਂ ਜਨਸੰਖਿਆ ਦੇ ਆਧਾਰ ‘ਤੇ ਬੀਟਾਂ ਤੈਅ ਕਰਦੇ ਹਏ ਭਰਤੀ ਸਬੰਧੀ ਤਜਵੀਜ ਡੀ.ਡੀ.ਆਰ./ਕਮਿਸ਼ਨਰ ਰਾਹੀਂ ਜਲਦ ਭੇਜੀ ਜਾਵੇ ਤਾਂ ਜੋ ਸਫ਼ਾਈ ਕਰਮਚਾਰੀਆਂ ਦੀ ਹੋਰ ਭਰਤੀ ਕੀਤੀ ਜਾ ਸਕੇ।
ਸਫ਼ਾਈ ਕਰਮਚਾਰੀਆਂ ਨੂੰ ਉਹਨਾਂ ਦੀ ਸੁਰੱਖਿਆ ਲਈ ਸੇਫਟੀ ਕਿੱਟਾਂ ਪ੍ਰਦਾਨ ਕਰਨ ਸਬੰਧੀ ਉਹਨਾਂ ਕਿਹਾ ਕਿ ਮੁਲਾਜ਼ਮਾਂ ਤੋਂ ਸੇਫਟੀ ਕਿੱਟਾਂ ਸਬੰਧੀ ਸੁਝਾਅ ਲੈ ਕੇ ਕਮੇਟੀ ਬਣਾਈ ਜਾਵੇ। ਇਹ ਕਿੱਟਾਂ ਸਫ਼ਾਈ ਕਰਮਚਾਰੀਆਂ ਨੂੰ ਨਿਸ਼ਚਿਤ ਸਮੇਂ ਵਿਚ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਉਚ ਜੋਖ਼ਮ ਵਾਲੀਆਂ ਥਾਵਾਂ ‘ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
ਬ੍ਰਹਮ ਮਹਿੰਦਰਾ ਨੇ ਸਫ਼ਾਈ ਕਰਮਚਾਰੀਆਂ ਨੂੰ ਮਿਲਣ ਵਾਲੇ ਭੱਤਿਆਂ ਦਾ ਵੇਰਵਾ ਦੇਣ ਲਈ ਵੀ ਕਿਹਾ ਅਤੇ ਸਬੰਧਤ ਅਥਾਰਟੀਆਂ ਨੂੰ ਹਦਾਇਤ ਕੀਤੀ ਕਿ ਭੱਤਿਆਂ ਨੂੰ ਵਧਾਉਣ ਲਈ ਮਾਮਲਾ ਵਿੱਤੀ ਵਿਭਾਗ ਨੂੰ ਭੇਜਿਆ ਜਾਵੇ। ਉਹਨਾਂ ਉਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪ੍ਰਗਤੀ ਰਿਪੋਰਟ ਬਾਰੇ ਯੂਨੀਅਨਾਂ ਨੂੰ ਸਮੇਂ ਸਮੇਂ ‘ਤੇ ਜਾਣੂ ਕਰਵਾਇਆ ਜਾਵੇ।
ਸਥਾਨਕ ਸਰਕਾਰਾਂ ਮੰਤਰੀ ਨੇ ਸਫ਼ਾਈ ਕਰਮਚਾਰੀਆਂ ਨੂੰ ਭਰੋਸਾ ਦਵਾਇਆ ਕਿ ਪੰਜਾਬ ਸਰਕਾਰ ਜਲਦ ਸਫ਼ਾਈ ਕਰਮਚਾਰੀਆਂ ਦਾ ਬੀਮਾ ਕਰਵਾਏਗੀ ਤਾਂ ਜੋ ਕੋਈ ਵੀ ਘਟਨਾ ਹੋਣ ‘ਤੇ ਪੀੜਤ ਦੇ ਪਰਿਵਾਰ ਨੂੰ ਬਣਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ। ਇਸ ਤੋਂ ਇਲਾਵਾ ਮੀਟਿੰਗ ਵਿਚ ਸਫ਼ਾਈ ਕਰਮਚਾਰੀਆਂ ਦੇ ਪੱਕੇ ਕਰਨ, ਮੁਲਾਜ਼ਮਾਂ ਦੀ ਤਰੱਕੀ, ਤਰਸ ਦੇ ਆਧਾਰ ‘ਤੇ ਨੌਕਰੀ ਤੇ ਤਿਉਹਾਰ/ਕਣਕ ਕਰਜ਼ਾ ਆਦਿ ਮਾਮਲਿਆਂ ‘ਤੇ ਗੰਭੀਰਤਾ ਨਾਲ ਚਰਚਾ ਕੀਤੀ ਗਈ। ਬ੍ਰਹਮ ਮਹਿੰਦਰਾ ਨੇ ਯੂਨੀਅਨਾਂ ਨੂੰ ਭਰੋਸਾ ਦਵਾਇਆ ਕਿ ਇਹਨਾਂ ਸਾਰੇ ਮਾਮਲਿਆਂ ਸਬੰਧੀ ਜਲਦ ਫੈਸਲਾ ਲਿਆ ਜਾਵੇਗਾ।

Related posts

ਵਿਵਾਦਤ ਇੰਸਟਾਗਰਾਮ ਪੋਸਟ ਦੇ ਲਈ ਹਰਭਜਨ ਸਿੰਘ ਮਾਫ਼ੀ ਮੰਗੀ

Gagan Oberoi

Canadian Trucker Arrested in $16.5M Cocaine Bust at U.S. Border Amid Surge in Drug Seizures

Gagan Oberoi

Jr NTR & Saif’s ‘Devara’ trailer is all about bloodshed, battles and more

Gagan Oberoi

Leave a Comment