National

ਸ਼ਰਾਬ ਨਹੀਂ ਮਿਲੀ ਤਾਂ ਪੀ ਲਿਆ ਹੈਂਡ ਸੈਨੀਟਾਈਜ਼ਰ, 7 ਮਜ਼ਦੂਰਾਂ ਦੀ ਮੌਤ

ਮੁੰਬਈ: ਮਹਾਰਾਸ਼ਟਰ ਦੇ ਯਵਤਮਾਲ ਦੀ ਵਾਨੀ ‘ਚ ਹੈਂਡ ਸੈਨੀਟਾਈਜ਼ਰ ਪੀਣ ਨਾਲ ਸੱਤ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਦੀਆਂ ਦੁਕਾਨਾਂ ਬੰਦ ਹੋਣ ਕਾਰਨ ਇਨ੍ਹਾਂ ਲੋਕਾਂ ਨੂੰ ਸ਼ਰਾਬ ਨਹੀਂ ਮਿਲ ਸਕੀ, ਜਿਸ ਕਾਰਨ ਉਨ੍ਹਾਂ ਨੇ ਹੈਂਡ ਸੈਨੀਟਾਈਜ਼ਰ ਪੀ ਲਿਆ।

ਇਸ ਦੇ ਨਾਲ ਹੀ ਇਸ ਮਾਮਲੇ ‘ਤੇ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਾਰੇ ਲੋਕ ਮਜ਼ਦੂਰ ਸੀ। ਉਨ੍ਹਾਂ ਹੈਂਡ ਸੈਨੀਟਾਈਜ਼ਰ ਪੀਤਾ ਕਿਉਂਕਿ ਉਨ੍ਹਾਂ ਨੂੰ ਸ਼ਰਾਬ ਨਹੀਂ ਮਿਲ ਰਹੀ ਸੀ।

ਦੇਸ਼ ‘ਚ ਜਾਨਲੇਵਾ ਕੋਰੋਨਾਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਦਿਨ ਬ ਦਿਨ ਵਧਦਾ ਜਾ ਰਿਹਾ ਹੈ। ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਵਾਇਰਸ ਦੇ 3,46,786 ਨਵੇਂ ਮਾਮਲੇ ਸਾਹਮਣੇ ਆਏ ਹਨ। ਜੋ ਇਕ ਦਿਨ ‘ਚ ਸਭ ਤੋਂ ਜ਼ਿਆਦਾ ਹਨ। ਇਸ ਦੌਰਾਨ 2,624 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ। ਦੇਸ਼ ‘ਚ ਹੁਣ ਐਕਟਿਵ ਕੇਸ ਵਧ ਕੇ 25,52,940 ਹੋ ਗਏ ਹਨ। ਇਕ ਦਿਨ ‘ਚ ਦੋ ਲੱਖ, 19 ਹਜ਼ਾਰ, 838 ਲੋਕ ਠੀਕ ਵੀ ਹੋਏ ਹਨ।

Related posts

Health Experts Warn Ontario Could Face a Severe Flu Season as Cases Begin to Rise

Gagan Oberoi

Modi and Putin to Hold Key Talks at SCO Summit in China

Gagan Oberoi

ਰਾਮਲਲਾ ਦੇ ਲਾਈਵ ਦਰਸ਼ਨ ਕਰਵਾ ਕੇ ਡਾਕਟਰਾਂ ਨੇ ਕੀਤੀ ਬ੍ਰੇਨ ਸਰਜਰੀ

Gagan Oberoi

Leave a Comment