ਡੇਰਾ ਮੁਖੀ ਰਾਮ ਰਹੀਮ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਮੁੜ ਜੇਲ੍ਹ ਤੋਂ ਸੰਗਤ ਦੇ ਨਾਂ ਚਿੱਠੀ ਭੇਜੀ ਹੈ। ਇਸ ਚਿੱਠੀ ਰਾਹੀਂ ਉਨ੍ਹਾਂ ਗੱਦੀਨਸ਼ੀਨੀ ਦੀਆਂ ਅਫ਼ਵਾਹਾਂ ਨੂੰ ਵਿਰਾਮ ਦਿੱਤਾ ਹੈ। ਉਨ੍ਹਾਂ ਇਹ ਚਿੱਠੀ 74ਵੇਂ ਰੁਹਾਨੀ ਸਥਾਪਨਾ ਦਿਵਸ ਮੌਕੇ ਲਿਖੀ ਹੈ। ਉਨ੍ਹਾਂ ਕਿਹਾ ਕਿ ਸਾਈਂ ਸ਼ਾਹ ਮਸਤਾਨਾ ਜੀ ਨੇ ਸੱਚੇ ਸੌਦੇ ਦਾ ਬੀਜ ਬੋਇਆ ਤੇ ਸ਼ਾਹ ਸਤਨਾਮ ਨੇ ਇਸ ਨੂੰ ਸੀਂਚਿਆ। ਅੱਗੋ ਮੈਨੂੰ ਐੱਮਐੱਸਜੀ ਦੇ ਤੌਰ ‘ਤੇ ਜਨਤਾ ਦੇ ਵਿਚਕਾਰ ਰਹਿ ਕੇ ਇਸ ਨੂੰ ਰੁੱਖ ਬਣਾਉਣ ਦਾ ਜ਼ਿੰਮਾ ਸੌਂਪਿਆ। ਇਸ ਲਈ ਸਾਧ ਸੰਗਤ ਨੂੰ ਬੇਨਤੀ ਹੈ ਕਿ ਉਹ ਕਿਸੇ ਦੀਆਂ ਵੀ ਗੱਲਾਂ ਨਾ ਆਉਣ, ਗੁਰੂ ਉਹ ਹੀ ਰਹਿਣਗੇ।
ਇਹ ਜਾਣਕਾਰੀ ਡੇਰਾ ਸੱਚਾ ਸੌਦਾ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਮਿਲੀ ਹੈ। ਇਸ ਉੱਤੇ ਇਕ ਟਵੀਟ ਰਾਹੀਂ ਸਾਰੀ ਸਾਧ ਸੰਗਤ ਨੂੰ ਚਿੱਠੀ ਰਾਹੀਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦਾ ਜੇਲ੍ਹ ਤੋਂ ਆਇਆ ਪੱਤਰ ਸਾਂਝਾ ਕੀਤਾ ਗਿਆ ਹੈ ਤੇ ਇਸ ਨੂੰ ਪੜ੍ਹਨ ਦੀ ਅਪੀਲ ਕੀਤੀ ਗਈ ਹੈ।