Punjab

ਵੱਡੀ ਖਬਰ : ਪੰਜਾਬ ਸਰਕਾਰ ਨੇ ਸੂਬੇ ’ਚੋਂ ਪਟਵਾਰੀਆਂ ਦੀਆਂ ਏਨੀਆਂ ਪੋਸਟਾਂ ਕੀਤੀਆਂ ਖਤਮ, ਨੋਟੀਫਿਕੇਸ਼ਨ ਜਾਰੀ

ਸੂਬੇ ’ਚ ਪਟਵਾਰੀਆਂ ਦੀਆਂ ਪੋਸਟਾਂ ਦਾ ਪੁਨਰਗਠਨ ਕਰਨ ਦੇ ਅਹਿਮ ਫੈਸਲੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਨੋਟੀਫਿਕੇਸ਼ਨ ਤਹਿਤ ਪੰਜਾਬ ਭਰ ਵਿਚੋਂ 1056 ਆਸਾਮੀਆਂ ਖਤਮ ਕਰ ਦਿੱਤੀਆਂ ਹਨ।

ਦੱਸ ਦੇਈਏ ਕਿ ਇਸ ਨੋਟੀਫਿਕੇਸ਼ਨ ਜ਼ਰੀਏ 3660 ਆਸਾਮੀਆਂ ਭਰੀਆਂ ਜਾਣਗੀਆਂ। ਇਸ ਤੋਂ ਪਹਿਲਾਂ ਪਟਵਾਰੀਆਂ ਦੀਆਂ 4716 ਆਸਾਮੀਆਂ ਪੰਜਾਬ ਭਰ ਵਿਚ ਸਨ।

ਸਰਕਾਰ ਦੇ ਮਾਲ ਵਿਭਾਗ ਵੱਲੋਂ ਜਾਰੀ ਇਸ ਨੋਟੀਫਿਕੇਸ਼ਨ ਮੁਤਾਬਕ ਲੁਧਿਆਣਾ ਲਈ 345, ਤਰਨਤਾਰਨ ਲਈ 178, ਗੁਰਦਾਸਪੁਰ ਲਈ 261,ਪਟਿਆਲਾ ਲਈ 201, ਜਲੰਧਰ ਲਈ 311, ਹੁਸ਼ਿਆਰਪੁਰ ਲਈ 338, ਅੰਮ੍ਰਿਤਸਰ ਲਈ 24, ਪਠਾਨਕੋਟ ਲਈ 77,ਫਤਿਹਗਡ਼੍ਹ ਸਾਹਿਬ ਲਈ 92, ਮੁਕਤਸਰ ਲਈ 95, ਫਰੀਦਕੋਟ ਲਈ 72, ਕਪੂੁਰਥਲਾ ਲਈ 147,ਬਰਨਾਲਾ ਲਈ 92, ਮੋਗਾ 147, ਫਾਜ਼ਿਲਕਾ 121, ਮਾਨਸਾ 99, ਨਵਾਂਸ਼ਹਿਰ 137, ਫਿਰੋਜ਼ਪੁਰ 118, ਰੋਪਡ਼ 121, ਬਠਿੰਡਾ 133, ਸੰਗਰੂਰ 168 ਤੇ ਮਲੇਰਕੋਟਲਾ ਲਈ 51 ਪੋਸਟਾਂ ਕੱਢੀਆਂ ਹਨ।

ਜਾਣਕਾਰੀ ਮੁਤਾਬਕ ਸਰਕਾਰ ਪਟਵਾਰਖਾਨਿਆਂ ਦੀ ਨਵੀਂ ਹੱਦਬੰਦੀ ਕਰਨ ਦੀ ਪ੍ਰਕਿਰਿਆ ’ਤੇ ਵੀ ਵਿਚਾਰ ਕਰ ਰਹੀ ਹੈ।

Related posts

ਖਾਲਿਸਤਾਨ ਪੱਖੀ ਚਾਰੋਂ ਅੱਤਵਾਦੀ ਅੱਠ ਦਿਨਾਂ ਦੇ ਰਿਮਾਂਡ ‘ਤੇ, ਹਰਿਆਣਾ ਤੋਂ ਪੰਜਾਬ ਲਿਜਾ ਕੇ ਹੋਵੇਗੀ ਪੁੱਛਗਿੱਛ

Gagan Oberoi

ਸਿੱਧੂ ਦੇਸ਼ ਦੀ ਸੁਰੱਖਿਆ ਲਈ ਖਤਰਾ: ਕੈਪਟਨ ਅਮਰਿੰਦਰ ਸਿੰਘ

Gagan Oberoi

Sikh Heritage Museum of Canada to Unveils Pin Commemorating 1984

Gagan Oberoi

Leave a Comment