ਕੇਂਦਰ ਸਰਕਾਰ ਦੀ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਨੇ ਬਿਹਾਰ ਚੋਣਾਂ ਵਿੱਚ ਬੀਜੇਪੀ ਵਲੋਂ ਮੈਨੀਫੈਸਟੋ ਪੱਤਰ ਵਿੱਚ ਕੋਰੋਨਾ ਟੀਕਾ ਮੁਫ਼ਤ ਲਾਉਣ ਦੇ ਵਾਅਦੇ ‘ਤੇ ਤੰਜ ਕਸਿਆ ਹੈ। ਹਰਸਿਮਰਤ ਕੌਰ ਬਾਦਲ ਨੇ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆ ਕਿਹਾ ਕਿ ਇਹ ਕਿੰਨਾ ਹਾਸੋਹੀਣਾ ਹੈ ਕਿ ਕੀ ਸਿਰਫ ਬਿਹਾਰ ‘ਚ ਹੀ ਮੁਫਤ ਟੀਕਾ ਦਿੱਤਾ ਜਾਵੇਗਾ? ਕੀ ਬਾਕੀ ਸਾਰੇ ਦੇਸ਼ ਦੇ ਲੋਕ ਬਰਾਬਰ ਦੇ ਨਾਗਰਿਕ ਨਹੀਂ ਹਨ? ਹਰਸਿਮਰਤ ਨੇ ਭਾਜਪਾ ਦੀ ਘੋਸ਼ਣਾ ਨੂੰ ਅਨੈਤਿਕ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਜੀਵਨ ਬਚਾਉਣ ਟੀਕੇ ਨੂੰ ਵੋਟਾਂ ਲਈ ਇੱਕ ਔਜ਼ਾਰ ਵਜੋਂ ਵਰਤਿਆ ਜਾ ਰਿਹਾ ਹੈ।