ਕੈਲਗਰੀ, : ਕੈਲਗਰੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰ ਐਤਵਾਰ ਤਕਰੀਬਨ 50 ਤੋਂ ਵੱਧ ਵੈਸਟਜੈਟ ਏਅਰਲਾਈਨ ਦੇ ਪਾਇਲਟਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਦਰਅਸਲ ਪਾਇਲਟਾਂ ਵਲੋਂ ਇਹ ਵਿਰੋਧ ਪ੍ਰਦਰਸ਼ਨ ਵੈਸਟਜੈੱਟ ਦੀ ਥਾਂ ਆਊਟਸੋਰਸ ਘੱਟ ਕੀਮਤ ਵਾਲੀਆਂ ਕੈਰੀਅਰ ਸਵੂਪ ਲਈ ਕੀਤਾ ਗਿਆ।
ਹਾਲਾਂਕਿ ਦੋਵੇਂ ਏਅਰ ਲਾਈਨਜ਼ ਇੱਕ ਕੰਪਨੀ ਦੀਆਂ ਹਨ ਪਰ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਵੂਪ ਦੀਆਂ ਫਲਾਈਟਾਂ ਨੂੰ ਜਾਣਬੁੱਝ ਕੇ ਵੈਸਟਜੈੱਟ ਦੇ ਰਸਤੇ ਲਿਆਂਦਾ ਜਾ ਰਿਹਾ ਹੈ ਜਿਸ ਨਾਲ ਵੈਸਟਜੈੱਟ ਦੇ ਪਾਇਲਟਾਂ ਨੂੰ ਨੁਕਸਾਨ ਹੋ ਰਿਹਾ ਹੈ। ਵੈਸਟਜੈੱਟ ਐਗਜ਼ੈਕਟਿਵ ਕਾਊਂਸਲ ਦੇ ਚੇਅਰਮੈਨ ਕੈਪਟਨ ਡੇਵ ਕੋਲਕੁਹੋਨ ਨੇ ਕਿਹਾ ਕਿ ”ਸਾਡੇ ਲਈ ਇਹ ਸਭ ਤੋਂ ਵੱਡਾ ਮਸਲਾ ਬਣਦਾ ਜਾ ਰਿਹਾ ਹੈ ਕਿ ਜਿਥੇ ਪਿਛਲੇ ਕਈ ਦਹਾਕਿਆਂ ਤੋਂ ਵੈਸਟਜੈੱਟ ਏਅਰਲਾਇੰਸ ਉਡਾਣਾਂ ਭਰਦੀ ਰਹੀ ਹੈ ਉਥੇ ਹੁਣ ਸਵੂਪ ਦੀਆਂ ਫਲਾਈਟਾਂ ਚਲਾਈਆਂ ਜਾ ਰਹੀਆਂ ਹਨ।” ਉਨ੍ਹਾਂ ਕਿਹਾ ਇਸ ਬਾਰੇ ਸਿਰਫ਼ ਇੱਕ ਯੋਜਨਾ ਤਿਆਰ ਕੀਤੀ ਗਈ ਸੀ ਪਰ ਨਾਲ ਇਹ ਵੀ ਕਿਹਾ ਸੀ ਕਿ ਅਜਿਹਾ ਕੀਤਾ ਨਹੀਂ ਜਾਵੇਗਾ, ਪਰ ਹੁਣ ਜਦੋਂ ਇਹ ਹੋਣ ਲੱਗਾ ਹੈ ਤਾਂ ਸਾਡੀਆਂ ਚਿੰਤਾਵਾਂ ਵੀ ਵਧਣ ਲੱਗੀਆਂ ਹਨ।