Sports

ਵਿਸ਼ਵ ਚੈਂਪੀਅਨਸ਼ਿਪ ‘ਚ ਬਜਰੰਗ ਪੂਨੀਆ ਨੇ ਜਿੱਤਿਆ ਚੌਥਾ ਮੈਡਲ, ਸੇਬਾਸਟੀਅਨ ਸੀ ਰਿਵੇਰਾ ਨੂੰ 11-9 ਨਾਲ ਹਰਾਇਆ

ਓਲੰਪਿਕ ਮੈਡਲ ਜੇਤੂ ਭਲਵਾਨ ਬਜਰੰਗ ਪੂਨੀਆ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਮਰਦ 65 ਕਿੱਲੋਗ੍ਰਾਮ ਵਰਗ ਵਿਚ ਐਤਵਾਰ ਨੂੰ ਪੁਏਰਟੋ ਰਿਕੋ ਦੇ ਸੇਬਾਸਟੀਅਨ ਸੀ ਰਿਵੇਰਾ ਨੂੰ 11-9 ਨਾਲ ਹਰਾ ਕੇ ਕਾਂਸੇ ਦਾ ਮੈਡਲ ਆਪਣੇ ਨਾਂ ਕੀਤਾ। ਉਹ ਇਸ ਚੈਂਪੀਅਨਸ਼ਿਪ ਵਿਚ ਚਾਰ ਮੈਡਲ ਜਿੱਤਣ ਵਾਲੇ ਇੱਕੋ ਇਕ ਭਾਰਤੀ ਭਲਵਾਨ ਹਨ। ਬਜਰੰਗ ਇਸ ਤੋਂ ਪਹਿਲਾਂ 2018 ਵਿਚ ਸਿਲਵਰ ਜਦਕਿ 2013 ਤੇ 2019 ਵਿਚ ਕਾਂਸੇ ਦਾ ਮੈਡਲ ਆਪਣੇ ਨਾਂ ਕਰ ਚੁੱਕੇ ਹਨ।

ਭਾਰਤ ਦਾ ਇਸ ਚੈਂਪੀਅਨਸ਼ਿਪ ਵਿਚ ਇਹ ਦੂਜਾ ਮੈਡਲ ਹੈ। ਬਜਰੰਗ ਤੋਂ ਪਹਿਲਾਂ ਮਹਿਲਾ ਭਲਵਾਨ ਵਿਨੇਸ਼ ਫੋਗਾਟ (53 ਕਿੱਲੋਗ੍ਰਾਮ) ਨੇ ਵੀ ਕਾਂਸੇ ਦਾ ਮੈਡਲ ਜਿੱਤਿਆ ਸੀ। ਇਸ ਸਾਲ ਬਰਮਿੰਘਮ ਰਾਸ਼ਟਰਮੰਲ ਖੇਡਾਂ ਵਿਚ ਗੋਲਡ ਮੈਡਲ ਜਿੱਤਣ ਵਾਲੇ ਬਜਰੰਗ ਸਿਰ ਵਿਚ ਸੱਟ ਕਾਰਨ ਪੱਟੀ ਬੰਨ੍ਹ ਕੇ ਖੇਡਣ ਉਤਰੇ ਸਨ। ਉਹ ਹਾਲਾਂਕਿ ਇਸ ਮੈਚ ਵਿਚ 0-6 ਨਾਲ ਪਿੱਛੇ ਚੱਲ ਰਹੇ ਸਨ ਪਰ ਭਾਰਤੀ ਭਲਵਾਨ ਨੇ ਫਿਰ ਸ਼ਾਨਦਾਰ ਵਾਪਸੀ ਕੀਤੀ ਤੇ 11 ਅੰਕ ਜਿੱਤੇ ਜਦਕਿ ਉਨ੍ਹਾਂ ਦਾ ਵਿਰੋਧੀ ਇਸ ਤੋਂ ਬਾਅਦ ਤਿੰਨ ਅੰਕ ਹੀ ਹਾਸਲ ਕਰ ਸਕਿਆ

Related posts

Celebrate the Year of the Snake with Vaughan!

Gagan Oberoi

Israel strikes Syrian air defence battalion in coastal city

Gagan Oberoi

Instagram, Snapchat may be used to facilitate sexual assault in kids: Research

Gagan Oberoi

Leave a Comment