ਨਵੀਂ ਦਿੱਲੀ,- ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਅਤੇ ਲੰਬੇ ਸਮੇਂ ਤੋਂ ਟੀਮ ਤੋਂ ਬਾਹਰ ਚਲ ਰਹੇ ਹਰਭਜਨ ਸਿੰਘ ਨੇ ਅਪਣੀ ਵਿਵਾਦਤ ਇੰਸਟਾਗਰਾਮ ਪੋਸਟ ਦੇ ਲਈ ਸਭ ਤੋਂ ਮਾਫ਼ੀ ਮੰਗੀ ਹੈ ।
ਭੱਜੀ ਨੇ ਮਾਫੀ ਮੰਗਦੇ ਹੋਏ ਕਿਹਾ ਕਿ ਉਨ੍ਹਾਂ ਨੇ ਭਾਰਤ ਦੇ ਲਈ 20 ਸਾਲ ਅਪਣਾ ਖੂਨ ਪਸੀਨਾ ਬਹਾਇਆ ਅਤੇ ਕਦੇ ਵੀ ਅਜਿਹੀ ਕਿਸੇ ਗੱਲ ਦਾ ਸਮਰਥਨ ਨਹੀਂ ਕਰਨਗੇ ਜੋ ਕਿ ਭਾਰਤ ਦੇ ਖ਼ਿਲਾਫ਼ ਹੋਵੇ। ਭੱਜੀ ਨੇ ਹਾਲਾਂਕਿ ਇੰਸਟਾਗਰਾਮ ਸਟੋਰੀ ਵਿਚ ਸ਼ੇਅਰ ਕੀਤੀ ਗਈ ਪੋਸਟ ਵਿਚ ਸਾਫ ਤੌਰ ’ਤੇ ਭਿੰਡਰਾਵਾਲੇ ਦਾ ਨਾਂ ਨਹੀਂ ਲਿਆ ਸੀ। ਭੱਜੀ ਨੇ ਮਾਫ਼ੀਨਾਮੇ ਵਿਚ ਲਿਖਿਆ, ਮੈਂ ਕੱਲ੍ਹ ਜਿਹੜੀ ਇੰਸਟਾਗਰਾਮ ’ਤੇ ਪੋਸਟ ਸ਼ੇਅਰ ਕੀਤੀ ਸੀ, ਉਸ ਦੇ ਲਈ ਮਾਫ਼ੀ ਮੰਗਦਾ ਹਾਂ। ਇਹ ਇੱਕ ਵੱਟਸਐਪ ਫਾਰਵਰਡ ਸੀ ਜੋ ਮੈਂ ਜਲਦੀ ਵਿਚ ਬਿਨਾਂ ਸਮਝੇ ਸ਼ੇਅਰ ਕਰ ਦਿੱਤੀ। ਉਨ੍ਹਾਂ ਨੇ ਲਿਖਿਆ ਇਹ ਮੇਰੀ ਗਲਤੀ ਸੀ ਅਤੇ ਮੈਂ ਇਸ ਨੂੰ ਸਵੀਕਾਰ ਕਰਦਾ ਹਾਂ। ਮੈਂ ਸਿੱਖ ਹਾਂ, ਜੋ ਦੇਸ਼ ਦੇ ਲਈ ਲੜੇਗਾ, ਨਾ ਕਿ ਦੇਸ਼ ਦੇ ਖ਼ਿਲਾਫ਼।