Entertainment

ਵਿਆਹ ਦੀਆਂ ਖਬਰਾਂ ਵਿਚਾਲੇ ਆਲੀਆ ਭੱਟ ਨੇ ਸ਼ੇਅਰ ਕੀਤੀ ਅਜਿਹੀ ਤਸਵੀਰ, ਫੋਟੋ ਦੇਖ ਕੇ ਪ੍ਰਿਯੰਕਾ ਚੋਪੜਾ ਨੇ ਕੀਤੀ ਇਹ ਟਿੱਪਣੀ

ਅਦਾਕਾਰਾ ਆਲੀਆ ਭੱਟ ਇਨ੍ਹੀਂ ਦਿਨੀਂ ਰਣਬੀਰ ਕਪੂਰ ਨਾਲ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਕਾਫੀ ਚਰਚਾ ‘ਚ ਹੈ। ਸੋਸ਼ਲ ਮੀਡੀਆ ‘ਤੇ ਅਫਵਾਹਾਂ ਹਨ ਕਿ ਆਲੀਆ ਅਤੇ ਰਣਬੀਰ ਅਪ੍ਰੈਲ ਦੇ ਦੂਜੇ ਹਫਤੇ ਵਿਆਹ ਦੇ ਬੰਧਨ ‘ਚ ਬੱਝ ਸਕਦੇ ਹਨ। ਹਾਲਾਂਕਿ ਦੋਵਾਂ ਦੇ ਵਿਆਹ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਜਾਂ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸ ਦੌਰਾਨ ਆਲੀਆ ਭੱਟ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਸਨਕਿਸ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਇਸ ਤਸਵੀਰ ‘ਚ ਆਲੀਆ ਭੱਟ ਹੱਥਾਂ ‘ਚ ਪੀਲੇ ਫੁੱਲ ਫੜੀ ਖਿੜਕੀ ਦੇ ਕੋਲ ਖੜ੍ਹੀ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਤਸਵੀਰ ‘ਚ ਉਸ ਦੇ ਚਿਹਰੇ ‘ਤੇ ਪੈ ਰਹੀ ਧੁੱਪ ਉਸ ਦੇ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਰਹੀ ਹੈ। ਅਦਾਕਾਰਾ ਨੇ ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕੈਪਸ਼ਨ ਦੀ ਬਜਾਏ ਬਤਖ ਦੀ ਤਸਵੀਰ ਦੇ ਨਾਲ ਸ਼ੇਅਰ ਕੀਤਾ ਹੈ। ਆਲੀਆ ਭੱਟ ਦੀ ਇਹ ਤਸਵੀਰ ਇੰਸਟਾਗ੍ਰਾਮ ‘ਤੇ ਖੂਬ ਪਸੰਦ ਕੀਤੀ ਜਾ ਰਹੀ ਹੈ। ਇਸ ਫੋਟੋ ਨੂੰ ਹੁਣ ਤਕ ਸਾਢੇ ਅੱਠ ਲੱਖ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ (ਖਬਰ ਲਿਖੇ ਜਾਣ ਤੱਕ) ਅਤੇ ਕਮੈਂਟ ਕਰਕੇ ਅਦਾਕਾਰਾ ਦੇ ਲੁੱਕ ਦੀ ਤਾਰੀਫ ਕਰ ਰਹੇ ਹਨ।

ਪ੍ਰਿਅੰਕਾ ਚੋਪੜਾ ਦੀ ਕੀਤੀ ਤਾਰੀਫ

ਇਸ ਦੇ ਨਾਲ ਹੀ ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਨੇ ਆਲੀਆ ਦੀ ਤਸਵੀਰ ‘ਤੇ ਕਮੈਂਟ ਕਰਦੇ ਹੋਏ ਲਿਖਿਆ, ਖੂਬਸੂਰਤ। ਇਸ ਦੇ ਨਾਲ ਹੀ ਸਮੰਥਾ ਰੂਥ ਪ੍ਰਭੂ ਨੇ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਹਾਲ ਹੀ ਵਿੱਚ ਇਹ ਚਰਚਾ ਸੀ ਕਿ ਅਦਾਕਾਰਾ ਨੇ ਆਪਣੀ ਦੂਜੀ ਫਿਲਮ ਲਈ ਆਰਆਰਆਰ ਨਿਰਦੇਸ਼ਕ ਐਸਐਸ ਰਾਜਾਮੌਲੀ ਨਾਲ ਹੱਥ ਮਿਲਾਇਆ ਹੈ। ਆਲੀਆ ਇਸ ਫਿਲਮ ‘ਚ ਸਾਊਥ ਦੇ ਸੁਪਰਸਟਾਰ ਮਹੇਸ਼ ਬਾਬੂ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ। ਇਹ ਜਾਣਕਾਰੀ ਦੱਖਣ ਦੇ ਫਿਲਮ ਆਲੋਚਕ ਅਤੇ ਓਵਰਸੀਜ਼ ਸੈਂਸਰ ਬੋਰਡ ਦੇ ਮੈਂਬਰ ਉਮੈਰ ਸੰਧੂ ਨੇ ਆਪਣੇ ਟਵਿਟਰ ਹੈਂਡਲ ‘ਤੇ ਸਾਂਝੀ ਕੀਤੀ ਹੈ।

Related posts

ਕੈਨੇਡਾ ‘ਚ ਦਿਲਖੁਸ਼ ਥਿੰਦ ਦੇ ਧਾਰਮਿਕ ਗੀਤ ਦੀ ਚਰਚਾ

Gagan Oberoi

ਰਾਜੂ ਸ਼੍ਰੀਵਾਸਤਵ ਦੀ ਮੌਤ ਕਾਰਨ ਸਦਮੇ ‘ਚ ਪੰਜਾਬ ਦੇ ਕਾਮੇਡੀਅਨ, ਕਿਹਾ- ਬਿਨਾਂ ਵਿਵਾਦ ਦੇ ਛਾਏ ਰਹੇ ਗਜੋਧਰ ਭਈਆ

Gagan Oberoi

Navratri Special: Kuttu Ka Dosa – A Crispy Twist to Your Fasting Menu

Gagan Oberoi

Leave a Comment