ਬੀ- ਟਾਊਨ ਦੀਆਂ ਭੈਣਾਂ ਕਰਿਸ਼ਮਾ ਅਤੇ ਕਰੀਨਾ ਕਪੂਰ ਨੇ ਸ਼ਨੀਵਾਰ ਨੂੰ ਆਪਣੇ ਬੇਟਿਆਂ ਦੀ ਇਕ ਤਸਵੀਰ ਸਾਂਝੀ ਕੀਤੀ, ਜਿਸ ‘ਚ ਲੌਕਡਾਊਨ ‘ਚ ਸਟਾਰ ਕਿਡਸ ਦੀ ਇਕ ਝਲਕ ਵੇਖੀ ਜਾ ਸਕਦੀ ਹੈ। ਤਸਵੀਰ ਵਿੱਚ ਕਰੀਨਾ ਦਾ ਬੇਟਾ ਤੈਮੂਰ ਕਰਿਸ਼ਮਾ ਦੇ ਬੇਟੇ ਕਿਯਾਨ ਨੂੰ ਵੇਖਦੇ ਹੋਏ ਦਿਖਾਇਆ ਹੈ। ਇਹ ਫੋਟੋ ਵੀਡੀਓ ਕਾਲ ਦਾ ਸਕਰੀਨਸ਼ਾਟ ਹੈ।ਕਰੀਨਾ ਕਪੂਰ ਤੈਮੂਰ ਅਤੇ ਉਸ ਦੇ ਪਤੀ ਸੈਫ ਅਲੀ ਖਾਨ ਨਾਲ ਤਾਲਾਬੰਦੀ ਦੌਰਾਨ ਕੁਆਲਿਟੀ ਟਾਈਮ ਬਿਤਾ ਰਹੀ ਹੈ। ਉਹ ਆਪਣੀ ਰੋਜ਼ਾਨਾ ਦੀ ਐਕਟੀਵਿਟੀ ਇੰਸਟਾਗ੍ਰਾਮ ‘ਤੇ ਸ਼ੇਅਰ ਕਰਦੀ ਹੈ। ਤੈਮੂਰ ਕੁਝ ਕ੍ਰਿਏਟਿਵ ਤੇ ਪੈਂਟਿੰਗ ਕਰ ਰਿਹਾ ਹੈ ਕਰੀਨਾ ਨੇ ਉਸ ਦੇ ਆਰਟਵਰਕ ਨੂੰ ਸੋਸ਼ਲ ਮੀਡੀਆ ‘ਤੇ ਵੀ ਸਾਂਝਾ ਕੀਤਾ ਹੈ। ਉਹ ਤੈਮੂਰ ਨੂੰ ਘਰ ਦਾ ਪਿਕਾਸੋ ਕਹਿੰਦੀ ਹੈ।