International

ਲੇਬਨਾਨ ਧਮਾਕੇ ‘ਚ 16 ਲੋਕਾਂ ਦੀ ਗ੍ਰਿਫ਼ਤਾਰੀ

ਬੇਰੁਤ: ਲੇਬਨਾਨ ਦੀ ਰਾਜਧਾਨੀ ਬੇਰੂਤ ‘ਚ ਹੋਏ ਧਮਾਕੇ ਨਾਲ ਵੱਡੀ ਤਬਾਹੀ ਹੋਈ ਹੈ। ਜਿਸ ਤੋਂ ਬਾਅਦ ਲੇਬਨਾਨ ਦੀ ਸਮਾਚਾਰ ਏਜੰਸੀ ਨੇ ਕਿਹਾ ਕਿਹਾ ਕਿ ਇਸ ਮਾਮਲੇ ‘ਚ ਬੰਦਰਗਾਹ ਦੇ 16 ਕਰਮਚਾਰੀਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਦੇਸ਼ ਦੀ ਨੈਸ਼ਨਲ ਨਿਊਜ਼ ਏਜੰਸੀ ਨੇ ਫੌਜੀ ਅਦਾਲਤ ਦੇ ਜਸਟਿਸ ਦੇ ਸਰਕਾਰੀ ਕਮਿਸ਼ਨਰ ਫਦੀ ਅਕੀਕੀ ਦੇ ਹਵਾਲੇ ਨਾਲ ਵੀਰਵਾਰ ਕਿਹਾ ਕਿ ਹੁਣ ਤਕ 18 ਲੋਕਾਂ ਤੋਂ ਪੁੱਛਗਿਛ ਕੀਤੀ ਜਾ ਚੁੱਕੀ ਹੈ।ਇਹ ਸਾਰੇ ਬੰਦਰਗਾਹ ਦੇ ਕਰਮਚਾਰੀ ਅਤੇ ਅਧਿਕਾਰੀ ਹਨ। ਅਕੀਕੀ ਨੇ ਕਿਹਾ ਕਿ ਮੰਗਲਵਾਰ ਨੂੰ ਵਿਸਫੋਟ ਦੇ ਤੁਰੰਤ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ ਤੇ ਸਾਰੇ ਸ਼ੱਕੀਆਂ ਤੋਂ ਪੁੱਛਗਿਛ ਕੀਤੀ ਜਾਵੇਗੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸੇ ਵੀ ਭਾਰਤੀ ਮੂਲ ਦੇ ਵਿਅਕਤੀ ਦੀ ਮੌਤ ਨਹੀਂ ਹੋਈ। ਹਾਲਾਂਕਿ ਪੰਜ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।ਉਨ੍ਹਾਂ ਕਿਹਾ ਭਾਰਤ ਨੇ ਲੇਬਨਾਨ ਸਰਕਾਰ ਤੋਂ ਵਿਸਫੋਟ ਕਾਰਨ ਹੋਏ ਨੁਕਸਾਨ ਨਾਲ ਸਬੰਧਤ ਜਾਣਕਾਰੀ ਮੰਗੀ ਹੈ ਜਿਸ ਦੇ ਆਧਾਰ ‘ਤੇ ਦੇਸ਼ ਉਨ੍ਹਾਂ ਨੂੰ ਸਹਾਇਤਾ ਉਪਲਬਧ ਕਰਾਏਗਾ। ਮੰਗਲਵਾਰ ਲੇਬਨਾਨ ਚ ਹੋਏ ਭਿਆਨਕ ਧਮਾਕੇ ਚ 130 ਲੋਕਾਂ ਦੀ ਮੌਤ ਹੋ ਗਈ ਜਦਕਿ ਹਜ਼ਾਰਾਂ ਲੋਕ ਜ਼ਖ਼ਮੀ ਹਨ।

Related posts

Rethinking Toronto’s Traffic Crisis: Beyond Buying Back the 407

Gagan Oberoi

ਕਾਬੁਲ ਤੋਂ ਉਡੇ ਅਮਰੀਕੀ ਫ਼ੌਜ ਦੇ ਜਹਾਜ਼ ਦੇ ਪਹੀਆਂ ’ਚੋਂ ਮਿਲੇ ਮਨੁੱਖੀ ਕੰਕਾਲ

Gagan Oberoi

ਦੁਬਈ ‘ਚ ਕਿੰਨੇ ਹਨ ਭਾਰਤੀ ਤੇ ਪਾਕਿਸਤਾਨੀ, ਕਿਉਂ ਵਧ ਰਹੀ ਹੈ UAE ਦੀ ਆਬਾਦੀ?

Gagan Oberoi

Leave a Comment