Punjab

ਲੁਧਿਆਣਾ ‘ਚ ਲਾਪਤਾ ਸਹਿਜਪ੍ਰੀਤ ਦੀ ਸਾਹਨੇਵਾਲ ਨਹਿਰ ‘ਚੋਂ ਮਿਲੀ ਲਾਸ਼, ਤਾਏ ਨੇ ਹੀ ਸੀ ਕੀਤਾ ਬੱਚੇ ਦਾ ਕਤਲ

ਅਬਦੁੱਲਾਪੁਰ ਬਸਤੀ ਦੇ ਰਹਿਣ ਵਾਲੇ ਸਹਿਜਪ੍ਰੀਤ(7) ਦੀ ਲਾਸ਼ ਦੋਰਾਹੇ ਵਾਲੀ ਨਹਿਰ ਚੋਂ ਬਰਾਮਦ ਕਰ ਲਈ ਗਈ ਹੈ । ਮਾਸੂਮ ਨੂੰ ਕਤਲ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਉਸ ਦਾ ਸਕਾ ਤਾਇਆ ਸੀ। ਪਰਿਵਾਰਕ ਰੰਜਿਸ਼ ਦੇ ਚੱਲਦੇ ਉਸ ਨੇ ਸਹਿਜ ਪ੍ਰੀਤ ਨੂੰ ਨਹਿਰ ਵਿੱਚ ਸੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਬੱਚੇ ਦੇ ਗੁੰਮ ਹੋਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ। ਇਸ ਦੌਰਾਨ ਸਾਹਮਣੇ ਆਇਆ ਕਿ ਬੱਚਾ ਆਖ਼ਰੀ ਵਾਰ ਆਪਣੇ ਤਾਏ ਨਾਲ ਫਰੂਟ ਲੈਣ ਗਿਆ ਸੀ। ਜਾਂਚ ਦੇ ਦੌਰਾਨ ਬੱਚੇ ਦੀ ਸਾਈਕਲ ਸੜਕ ਤੋਂ ਲਾਵਾਰਸ ਹਾਲਤ ਵਿੱਚ ਮਿਲਿਆ। ਸੂਤਰਾਂ ਦਾ ਕਹਿਣਾ ਹੈ ਕਿ ਬੱਚੇ ਨੂੰ ਆਪਣੀ ਸਾਈਕਲ ਬੇਹੱਦ ਪਿਆਰੀ ਸੀ। ਉਹ ਉਸ ਨੂੰ ਕਦੇ ਵੀ ਨਹੀਂ ਸੀ ਛੱਡਦਾ। ਸਾਰੇ ਮਾਮਲੇ ਨੂੰ ਦੇਖਦੇ ਹੋਏ ਇਹ ਪੁਲਿਸ ਦੀ ਸ਼ੱਕ ਦੀ ਸੂਈ ਸਹਿਜਪ੍ਰੀਤ ਦੇ ਤਾਏ ਵੱਲ ਗਈ। ਪੁਲਿਸ ਨੇ ਉਸ ਕੋਲੋਂ ਲਗਾਤਾਰ ਪੁੱਛਗਿੱਛ ਕਰ ਰਹੀ ਸੀ ਅਤੇ ਆਖਰਕਾਰ ਐਤਵਾਰ ਸਵੇਰੇ ਉਸ ਨੇ ਆਪਣਾ ਜ਼ੁਰਮ ਕਬੂਲ ਲਿਆ। ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਚੇ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ।

ਦੱਸ ਦੇਈਏ ਕਿ ਸੱਤ ਸਾਲਾ ਸਹਿਜਪ੍ਰੀਤ ਸਿੰਘ 18 ਅਗਸਤ ਦੀ ਰਾਤ ਨੂੰ ਘਰੋਂ ਲਾਪਤਾ ਹੋ ਗਿਆ ਸੀ। ਪੁਲਿਸ ਨੇ ਉਸ ਦੇ ਲਾਪਤਾ ਹੋਣ ‘ਤੇ ਅਪਰਾਧਿਕ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲਿਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਉਹ ਆਪਣੇ ਤਾਏ ਨਾਲ ਮੋਟਰਸਾਈਕਲ ‘ਤੇ ਦੇਖਿਆ ਗਿਆ। ਜਦੋਂ ਪੁਲਿਸ ਨੇ ਉਸਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕੀਤੀ ਤਾਂ ਉਹ ਪੁਲਿਸ ਨੂੰ ਵੱਖ-ਵੱਖ ਬਿਆਨ ਦੇ ਰਿਹਾ ਸੀ। ਪੁਲਿਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਉਹ ਰਾਤ ਤਕ ਬੱਚੇ ਨੂੰ ਗੁਰਦੁਆਰਾ ਸੁਖਚੈਨ ਸਾਹਿਬ ਲੈ ਕੇ ਗਿਆ ਸੀ ਅਤੇ ਉਥੇ ਉਸ ਨੂੰ ਚਾਹ ਵੀ ਪਿਲਾਈ ਸੀ। ਹੁਣ ਬੱਚੇ ਦੇ ਤਾਇਆ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ, ਪਰ ਇਸ ਪੂਰੇ ਮਾਮਲੇ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਪੁਲਿਸ ਇਸ ਸਬੰਧੀ ਦੁਪਹਿਰ ਬਾਅਦ ਪ੍ਰੈਸ ਕਾਨਫਰੰਸ ਕਰ ਸਕਦੀ ਹੈ।

Related posts

ਕੈਪਟਨ ਸਰਕਾਰ ਵੱਲੋਂ ਆਕਸੀਜਨ ਪਲਾਟ ਮਾਲਕਾਂ ਨੂੰ ਸਖਤ ਹਦਾਇਤਾਂ

Gagan Oberoi

ਡੇਰਾ ਮੁਖੀ ਦੀ ਫਰਲੋ ਖ਼ਤਮ ਹੋਣ ‘ਚ 6 ਦਿਨ ਬਾਕੀ, ਡੇਰਾ ਪੈਰੋਕਾਰਾਂ ਨੂੰ ਆਸ- ਸਿਰਸਾ ਆਉਣਗੇ ਰਾਮ ਰਹੀਮ

Gagan Oberoi

ਖਾਲਸਾ ਏਡ ਦੇ ਰਵੀ ਸਿੰਘ ਨੇ ਮੋਦੀ ’ਤੇ ਸਾਧਿਆ ਨਿਸ਼ਾਨਾ

Gagan Oberoi

Leave a Comment