National News Punjab

ਲੁਧਿਆਣਾ ‘ਚ ਔਡ-ਈਵਨ ਤੋਂ ਦੁਕਾਨਦਾਰ ਪ੍ਰੇਸ਼ਾਨ, ਕਿਹਾ ਠੇਕੇ ਵੀ ਕਰੋ ਬੰਦ

ਲੁਧਿਆਣਾਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਲਗਾਤਾਰ ਵਧ ਰਹੇ ਕਰੋਨਾਵਾਇਰਸ ਦੇ ਮਾਮਲਿਆਂ ਦੇ ਮੱਦੇਨਜ਼ਰ ਅਹਿਮ ਫ਼ੈਸਲਾ ਲੈਂਦਿਆਂ ਸ਼ਨੀਵਾਰਐਤਵਾਰ ਮੁਕੰਮਲ ਬੰਦ ਦੇ ਨਾਲ ਗੈਰ ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਔਡ ਤੇ ਈਵਨ ਦੇ ਫ਼ਾਰਮੂਲੇ ਤੇ ਖੋਲ੍ਹਣ ਦਾ ਫੈਸਲਾ ਲਿਆ ਹੈ। ਇਸ ਤਹਿਤ ਲੁਧਿਆਣਾ ਵਿੱਚ ਬੀਤੇ ਦਿਨ ਦੁਕਾਨਾਂ ਤੇ ਨੰਬਰ ਵੀ ਲਾਏ ਗਏ।

ਅੱਜ ਈਵਨ ਨੰਬਰ ਦੀਆਂ ਦੁਕਾਨਾ ਲੁਧਿਆਣਾ ਵਿੱਚ ਖੁੱਲ੍ਹੀਆਂ ਜਿਸ ਨੂੰ ਲੈ ਕੇ ਦੁਕਾਨਦਾਰਾਂ ਨੇ ਇਤਰਾਜ਼ ਜ਼ਾਹਰ ਕੀਤਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਤੋਂ ਚੰਗਾ ਤਾਂ 15 ਦਿਨਾਂ ਲਈ ਪੱਕਾ ਹੀ ਲੌਕਡਾਊਨ ਲਾ ਦਿੱਤਾ ਜਾਵੇ।ਔਡ ਈਵਨ ਦੇ ਫਾਰਮੁਲੇ ਸਬੰਧੀ ਜਦੋਂ ਏਬੀਪੀ ਸਾਂਝਾ ਦੀ ਟੀਮ ਨੇ ਲੁਧਿਆਣਾ ਤੋਂ ਚੌੜਾ ਬਾਜ਼ਾਰ ਦਾ ਜਾਇਜ਼ਾ ਲਿਆ ਗਿਆ ਤਾਂ ਅੱਜ ਦੀਆਂ ਦੁਕਾਨਾਂ ਬਾਜ਼ਾਰ ਵਿੱਚ ਖੁੱਲ੍ਹੀਆਂ ਸੀ ਤੇ ਅੱਧੀਆਂ ਦੁਕਾਨਾਂ ਬੰਦ ਸੀ। ਇਸ ਦੇ ਨਾਲ ਹੀ ਸਮਾਜ ਸੇਵੀ ਤੇ ਵਪਾਰ ਮੰਡਲ ਦੇ ਆਗੂ ਬਿੱਟੂ ਗੁੰਬਰ ਨੇ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਸਹੀ ਨਹੀਂ ਕਿ ਉਨ੍ਹਾਂ ਕਿਹਾ ਕਿ ਇਸ ਨਾਲ ਦੁਕਾਨਦਾਰ ਪ੍ਰੇਸ਼ਾਨ ਹਨ। ਇਸ ਤੋਂ ਚੰਗਾ ਤਾਂ 15 ਦਿਨਾਂ ਲਈ ਪੱਕਾ ਬੰਦ ਕਰਨ ਦੇਣਾ ਚਾਹੀਦਾ ਸੀ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਨੇ ਸ਼ਰਾਬ ਦੇ ਠੇਕੇ ਖੁੱਲ੍ਹੀ ਰੱਖਣ ਦਾ ਫੈਸਲਾ ਲਿਆ ਹੈ ਜਦੋਂਕਿ ਦੁਕਾਨਾਂ ਬੰਦ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਕੀ ਸ਼ਰਾਬ ਜ਼ਿਆਦਾ ਜ਼ਰੂਰੀ ਹੈ। ਉਨ੍ਹਾਂ ਕਿਹਾ ਦੁਕਾਨਦਾਰਾਂ ਵੱਲੋਂ ਸਰਕਾਰ ਨੂੰ ਸਾਰੇ ਬਿਜਲੀ ਦੇ ਬਿਲ ਟੈਕਸ ਆਦਿ ਦਿੱਤੇ ਗਏ ਹਨ।

Related posts

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਘੰਟਾ ਘਰ ਵਿਖੇ ਬੱਚੀ ਨੂੰ ਮਾਰ ਕੇ ਸੁੱਟਣ ਵਾਲੀ ਔਰਤ ਦੀ ਤਸਵੀਰ ਆਈ ਸਾਹਮਣੇ

Gagan Oberoi

ਕੀ ਪੰਜਾਬ ‘ਚ ਸਮੇਂ ਤੋਂ ਪਹਿਲਾਂ ਹੋ ਸਕਦੀਆਂ ਹਨ ਚੋਣਾਂ??

Gagan Oberoi

Gagan Oberoi

Leave a Comment