Canada

ਲਿਬਰਲਾਂ ਦੇ ਘਪਲਿਆਂ ਦਾ ਐਥਿਕਸ ਕਮੇਟੀ ਕਰ ਸਕੇਗੀ ਅਧਿਐਨ

ਓਟਵਾ : ਕਈ ਹਫਤਿਆਂ ਦੀ ਬਹਿਸ, ਦੋ ਵਾਰੀ ਮਤਾ ਅਸਫਲ ਰਹਿਣ ਤੋਂ ਬਾਅਦ ਪਾਰਲੀਆਮੈਂਟਰੀ ਕਮੇਟੀ ਨੂੰ ਆਖਿਰਕਾਰ ਜਸਟਿਨ ਟਰੂਡੋ ਤੇ ਉਨ੍ਹਾਂ ਦੀ ਪਤਨੀ ਵੱਲੋਂ ਵੁਈ ਚੈਰਿਟੀ ਲਈ ਦਿੱਤੇ ਗਏ ਭਾਸ਼ਣ ਬਦਲੇ ਕਿੰਨੇ ਪੈਸੇ ਵਸੂਲੇ ਗਏ ਇਸ ਦਾ ਅਧਿਐਨ ਕਰਨ ਦਾ ਮੌਕਾ ਮਿਲੇਗਾ| ਇਸ ਦੇ ਨਾਲ ਹੀ ਲਿਬਰਲਾਂ ਦੇ ਹੋਰ ਘਪਲਿਆਂ ਦਾ ਵੀ ਕਮੇਟੀ ਅਧਿਐਨ ਕਰ ਸਕੇਗੀ|
ਸਤੰਬਰ ਵਿੱਚ ਪਾਰਲੀਆਮੈਂਟ ਦੀ ਕਾਰਵਾਈ ਸੁਰੂ ਹੋਣ ਤੋਂ ਬਾਅਦ ਹੁਣ ਤੱਕ ਇਸ ਵਿਸ਼ੇ ਉੱਤੇ ਬਹੁਤ ਘੱਟ ਬਹਿਸ ਹੋਈ ਹੈ| ਫੈਡਰਲ ਐਥਿਕਸ ਕਮੇਟੀ ਅਸਲ ਵਿੱਚ ਵੁਈ ਸਕੈਂਡਲ ਦੇ ਅਧਿਐਨ ਨੂੰ ਮੁੜ ਲਾਂਚ ਕਰ ਸਕਦੀ ਹੈ| ਇਸ ਦੌਰਾਨ ਐਨਡੀਪੀ ਐਮਪੀ ਚਾਰਲੀ ਐਂਗਸ ਨੇ ਕਮੇਟੀ ਸਾਹਮਣੇ ਮਤਾ ਪੇਸ਼ ਕੀਤਾ ਜਿਸ ਵਿੱਚ ਫੈਡਰਲ ਸਰਕਾਰ ਦੇ ਖਰਚਿਆਂ ਵਿੱਚ ਕੌਨਫਲਿਕਟ ਆਫ ਇੰਟਰਸਟ ਨੂੰ ਰੋਕਣ ਲਈ ਅਪਣਾਏ ਗਏ ਸੁਰੱਖਿਆ ਉਪਾਵਾਂ ਦਾ ਮੁਲਾਂਕਣ ਜਾਰੀ ਰੱਖਣ ਦੀ ਗੱਲ ਆਖੀ ਗਈ|
ਇਸ ਅਧਿਐਨ ਤਹਿਤ ਟੋਰਾਂਟੋ ਸਰਕਾਰ ਤੇ ਵੁਈ ਚੈਰਿਟੀ ਦਰਮਿਆਨ ਹੋਈ 543æ5 ਮਿਲੀਅਨ ਡਾਲਰ ਦੀ ਡੀਲ ਉੱਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ| ਇਸ ਮਤੇ ਨੂੰ ਬਾਕੀ ਤਿੰਨ ਵਿਰੋਧੀ ਪਾਰਟੀਆਂ ਦਾ ਸਮਰਥਨ ਵੀ ਹਾਸਲ ਹੈ|

Related posts

Peel Regional Police – Appeal for Dash-Cam Footage in Relation to Brampton Homicide

Gagan Oberoi

Mercedes-Benz improves automated parking

Gagan Oberoi

ਟਰੂਡੋ ਵਲੋਂ ਖੇਤੀਬਾੜੀ ਉਦਯੋਗ ਲਈ $252 ਮਿਲੀਅਨ ਦੇਣ ਦਾ ਵਾਅਦਾ

Gagan Oberoi

Leave a Comment