Punjab

ਲਾਰੈਂਸ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਧਮਕੀ ਭਰੀ ਚਿੱਠੀ ਭੇਜਣ ਤੋਂ ਕੀਤਾ ਇਨਕਾਰ, ਫਿਰ ਕੌਣ ਦਬੰਗ ਖਾਨ ਦਾ ਦੁਸ਼ਮਣ ?

ਮੁੰਬਈ: ਬਾਲੀਵੁੱਡ ਅਭਿਨੇਤਾ ਤੇ ਦਬੰਗ ਖਾਨ ਸਲਮਾਨ ਖਾਨ (Salman Khan) ਨੂੰ ਮਿਲੇ ਧਮਕੀ ਭਰੇ ਪੱਤਰ ਦੇ ਮਾਮਲੇ ‘ਚ ਲਾਰੈਂਸ ਬਿਸ਼ਨੋਈ ਤੋਂ ਤਿਹਾੜ ਜੇਲ੍ਹ ‘ਚ ਪੁੱਛਗਿੱਛ ਕੀਤੀ ਗਈ ਹੈ। ਲਾਰੈਂਸ ਬਿਸ਼ਨੋਈ ਨੇ ਸਾਫ਼ ਕਿਹਾ ਹੈ ਕਿ ਇਹ ਧਮਕੀ ਭਰੀ ਚਿੱਠੀ ਭੇਜਣ ਵਿੱਚ ਉਨ੍ਹਾਂ ਦਾ ਕੋਈ ਹੱਥ ਨਹੀਂ। ਲਾਰੈਂਸ ਨੇ ਕਿਹਾ ਕਿ ਉਸ ਨੇ ਸਲਮਾਨ ਨੂੰ ਮਾਰਨ ਦੀ ਸਾਜ਼ਿਸ਼ ਪਹਿਲਾਂ ਰਚੀ ਸੀ ਪਰ ਇਸ ਵਾਰ ਉਸ ਨੂੰ ਧਮਕੀ ਦੇਣ ਵਿਚ ਉਸ ਦਾ ਕੋਈ ਹੱਥ ਨਹੀਂ ਸੀ।

ਜਾਣਕਾਰੀ ਮੁਤਾਬਕ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਲਮਾਨ ਖਾਨ ਨੂੰ ਧਮਕੀ ਭਰਿਆ ਪੱਤਰ ਵੀ ਮਿਲਿਆ ਹੈ। ਜਦੋਂ ਸਲਮਾਨ ਖਾਨ ਦੇ ਪਿਤਾ ਸਵੇਰ ਦੀ ਸੈਰ ‘ਤੇ ਗਏ ਤਾਂ ਉਨ੍ਹਾਂ ਨੂੰ ਧਮਕੀ ਭਰਿਆ ਪੱਤਰ ਮਿਲਿਆ, ਜਿਸ ‘ਚ ਕਿਹਾ ਗਿਆ ਸੀ ਕਿ ਸਲਮਾਨ ਖਾਨ ਨਾਲ ਸਿੱਧੂ ਮੂਸੇਵਾਲਾ ਵਰਗਾ ਸਲੂਕ ਕੀਤਾ ਜਾਵੇਗਾ। ਇਸ ਖਬਰ ਤੋਂ ਬਾਅਦ ਖਾਨ ਪਰਿਵਾਰ ਨੇ ਮੁੰਬਈ (Mumbai Police) ਸਟੇਸ਼ਨ ‘ਚ ਮਾਮਲਾ ਦਰਜ ਕਰਵਾਇਆ ਹੈ।

ਹੁਣ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਦਿੱਲੀ ਪੁਲਿਸ ਨੇ ਤਿਹਾੜ ਜੇਲ੍ਹ ਵਿੱਚ ਪੁੱਛਗਿੱਛ ਕੀਤੀ ਹੈ। ਉਸ ਤੋਂ ਸਲਮਾਨ ਦੇ ਘਰ ਦੇ ਬਾਹਰ ਮਿਲੀ ਧਮਕੀ ਭਰੀ ਚਿੱਠੀ ਬਾਰੇ ਸਵਾਲ ਪੁੱਛਿਆ ਗਿਆ ਸੀ। ਲਾਰੈਂਸ ਨੇ ਕਿਹਾ ਕਿ ਇਸ ਚਿੱਠੀ ਵਿਚ ਉਸ ਦਾ ਕੋਈ ਹੱਥ ਨਹੀਂ ਹੈ। ਲਾਰੈਂਸ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਇਹ ਧਮਕੀ ਕਿਸ ਨੇ ਦਿੱਤੀ ਹੈ।

ਜਾਣਕਾਰੀ ਮੁਤਾਬਕ ਪੁਲਿਸ ਪੁੱਛਗਿੱਛ ‘ਚ ਲਾਰੈਂਸ ਨੇ ਕਿਹਾ ਕਿ ਉਸ ਨੇ ਸਲਮਾਨ ਖਾਨ ਖਿਲਾਫ ਪਹਿਲਾਂ ਸਾਜਿਸ਼ ਰਚੀ ਸੀ ਪਰ ਇਸ ਵਾਰ ਉਸ ਦਾ ਕੋਈ ਹੱਥ ਨਹੀਂ ਹੈ। ਲਾਰੇਂਸ ਨੇ ਕਿਹਾ ਹੈ ਕਿ ਗੋਲਡੀ ਦੀ ਸਲਮਾਨ ਨਾਲ ਕੋਈ ਦੁਸ਼ਮਣੀ ਨਹੀਂ ਹੈ। ਹੁਣ ਦਿੱਲੀ ਪੁਲਿਸ ਮੁਤਾਬਕ ਸੰਭਵ ਹੈ ਕਿ ਕਿਸੇ ਨੇ ਉਸ ਦੇ ਨਾਂ ‘ਤੇ ਸ਼ਰਾਰਤ ਕੀਤੀ ਹੋਵੇ ਜਾਂ ਇਹ ਕਿਸੇ ਹੋਰ ਗਰੋਹ ਦਾ ਕੰਮ ਹੋ ਸਕਦਾ ਹੈ।ਦੂਜੇ ਪਾਸੇ ਮਹਾਰਾਸ਼ਟਰ ਵਿੱਚ ਵੀ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਮੁੰਬਈ ਪੁਲਿਸ ਦੇ ਜੁਆਇੰਟ ਕਮਿਸ਼ਨਰ ਵਿਸ਼ਵਾਸ ਪਾਟਿਲ ਨੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦਿਲੀਪ ਵਾਲਸੇ ਪਾਟਿਲ ਨਾਲ ਵੀ ਮੁਲਾਕਾਤ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਧਮਕੀ ਭਰੀ ਚਿੱਠੀ ਭੇਜਣ ਤੋਂ ਪਹਿਲਾਂ ਰੇਕੀ ਕੀਤੀ ਗਈ ਸੀ। ਚਿੱਠੀ ਦੇ ਪਿੱਛੇ ਬਿਸ਼ਨੋਈ ਗੈਂਗ ਦਾ ਹੱਥ ਜਤਾਇਆ ਜਾ ਰਿਹਾ ਹੈ।

Related posts

Experts Predict Trump May Exempt Canadian Oil from Proposed Tariffs

Gagan Oberoi

Sikh Heritage Museum of Canada to Unveils Pin Commemorating 1984

Gagan Oberoi

25 ਦਿਨਾਂ ਬਾਅਦ ਨਹਿਰ ‘ਚੋਂ ਕੱਢੀ ਕਾਰ, ਚਿੱਕੜ ‘ਚ ਲਿਬੜੀਆਂ ਮਿਲੀਆਂ ਪਤੀ-ਪਤਨੀ ਸਮੇਤ 2 ਬੱਚਿਆਂ ਦੀਆਂ ਲਾਸ਼ਾਂ

Gagan Oberoi

Leave a Comment