ਲਾਰੈਂਸ਼ ਬਿਸ਼ਨੋਈ ਦੇ ਨਾਮ ’ਤੇ ਫਿਰੌਤੀ ਮੰਗਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ। ਸਥਾਨਕ ਸਰਹੰਦ ਰੋਡ ਵਾਸੀ ਇਕ ਵਿਅਕਤੀ ਤੋਂ ਇੰਟਰਨੈਟ ਕਾਲ ਰਾਹੀਂ ਫਿਰੌਤੀ ਦੀ ਮੰਗ ਕੀਤੀ ਗਈ ਹੈ। ਇਥੇ ਹੀ ਬਸ ਨਹੀਂ ਫੋਨ ਕਰਨ ਵਾਲੇ ਨੇ ਵਿਅਕਤੀ ਦੀ ਪਤਨੀ ਦੇ ਫੋਨ ’ਤੇ ਵੀ ਗੋਲੀਆਂ ਮਾਰਨ ਦੀਆਂ ਵੀਡੀਓਜ਼ ਭੇਜ ਕੇ ਡਰਾਇਆ ਧਮਕਾਇਆ ਹੈ। ਇਸ ਸਬੰਧੀ ਥਾਣਾ ਤਿ੍ਰਪੜੀ ਪੁਲਿਸ ਨੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦਮਜੀਤ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਹੈ ਕਿ 25 ਜੁਲਾਈ ਨੂੰ ਉਸਨੂੰ ਮੋਬਾਇਲ ’ਤੇ ਬਾਹਰਲੇ ਨੰਬਰ ਤੋਂ ਫੋਨ ਆਇਆ। ਵਿਅਕਤੀ ਨੇ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਪੀ.ਏ ਦੱਸ ਕੇ ਫਿਰੌਤੀ ਮੰਗੀ ਤੇ ਰੁਪਏ ਨਾ ਦੇਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਸ਼ਰਾਰਤੀ ਅਨਸਰ ਵਲੋਂ ਦਮਜੀਤ ਸਿੰਘ ਦੀ ਪਤਨੀ ਦੇ ਫੋਨ ’ਤੇ ਵੀ ਗੋਲੀਆਂ ਮਾਰਨ ਦੀਆਂ ਵੱਖ ਵੱਖ ਵੀਡੀਓਜ਼ ਭੇਜੀਆਂ ਹਨ। ਪੁਲਿਸ ਨੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰਕੇ ਸਾਇਬਰ ਸੈੱਲ ਦੀ ਮਦਦ ਨਾਲ ਫੋਨ ਟਰੇਸ ਕਰਨਾ ਸ਼ੁਰੂ ਕਰ ਦਿੱਤਾ ਹੈ।