Canada

ਲਾਕਡਾਊਨ ਦੌਰਾਨ ਕੈਨੇਡੀਅਨਾਂ ‘ਚ ਵਧੀ ਜੰਕ ਫੂਡ ਖਾਣ ਅਤੇ ਸ਼ਰਾਬ ਪੀਣ ਦੀ ਆਦਤ : ਸਰਵੇ

ਕੈਨੇਡਾ ‘ਚ ਹੋਏ ਇੱਕ ਨਵੇਂ ਸਰਵੇ ਨੇ ਸਿਹਤ ਅਧਿਕਾਰੀਆਂ ਨੂੰ ਹੈਰਾਨੀ ‘ਚ ਪਾ ਦਿੱਤਾ ਹੈ। ਇਸ ਸਰਵੇ ਦੇ ਅਨੁਸਾਰ ਕੋਵਿਡ-19 ਮਹਾਂਮਾਰੀ ਦੌਰਾਨ ਲਾਕਡਾਊਨ ਕਾਰਨ ਵਿਹਲੇ ਹੋਏ ਲੋਕਾਂ ਨੂੰ ਵਾਧੂ ਜੰਕ ਫੂਡ, ਤੰਬਾਕੂ ਅਤੇ ਸ਼ਰਾਬ ਦੀ ਲੱਤ ਲੱਗ ਗਈ ਹੈ। ਸਰਵੇ ਅਨੁਸਾਰ 75 ਦਿਨਾਂ ਤੋਂ ਵੱਧ ਦਿਨਾਂ ਦੇ ਕੈਨੇਡਾ ‘ਚ ਲੱਗੇ ਲਾਕਡਾਊਨ ਦੌਰਾਨ ਕੈਨੇਡੀਅਨ ਨਾਗਰਿਕਾਂ ਦੇ ਜੰਕ ਫੂਡ, ਸ਼ਰਾਬ ਅਤੇ ਤੰਬਾਕੂ ਦੇ ਸੇਵਨ ਵਿੱਚ ਵਾਧਾ ਹੋਇਆ ਹੈ। ਕੈਨੇਡਾ ਦੀ ਚੀਫ਼ ਪਬਲਿਕ ਹੈਲਥ ਅਫ਼ਸਰ ਡਾ. ਥੈਰੇਸਾ ਟਾਮ ਨੇ ਸਟੈਟਿਸਟਿਕਸ ਵਲੋਂ ਕੀਤੇ ਇਸ ਸਰਵੇਖਣ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ”ਲਾਕਡਾਊਨ ਲੱਗਣ ਤੋਂ ਬਾਅਦ ਹੀ ਕੈਨੇਡੀਅਨਾਂ ਨੇ ਸ਼ਰਾਬ, ਜੰਕ ਫੂਡ ਜਾਂ ਮਠਿਆਈਆਂ ਦੀ ਖਪਤ ਵਧਾ ਦਿੱਤੀ ਸੀ।” ਉਨ੍ਹਾਂ ਕਿਹਾ ਬੇਸ਼ਕ ਅਜਿਹੇ ਸਮੇਂ ‘ਚ ਇਹ ਸਭ ਹੋਣਾ ਸੁਭਾਵਿਕ ਸੀ ਪਰ ਹੁਣ ਲੋਕਾਂ ਨੂੰ ਆਪਣੇ ਸਿਹਤਮੰਦ ਜੀਵਨ ਦੀ ਚੋਣ ਕਰਨੀ ਚਾਹੀਦੀ ਹੈ, ਕਿਉਂਕਿ ਹੁਣ ਆਮ ਜ਼ਿੰਦਗੀ ‘ਚ ਵੀ ਚੁਣੌਤੀਆਂ ਪਹਿਲਾਂ ਤੋਂ ਵੀ ਜ਼ਿਆਦਾ ਹਨ। ਸਟੈਟਿਸਟਿਕਸ ਦੀ ਰਿਪੋਰਟ ਅਨੁਸਾਰ ਲਾਕਡਾਊਨ ਦੌਰਾਨ ਜੰਕ ਫੂਡ ਅਤੇ ਮਠਿਆਈਆਂ ਦੀ ਖਪਤ 27% ਤੋਂ ਵੱਧ ਕੇ 35% ਹੋ ਗਈ ਹੈ ਅਤੇ ਇਸ ਦੇ ਨਾਲ ਹੀ ਸ਼ਰਾਬ ਜਾਂ ਤੰਬਾਕੂ ਸਬੰਧੀ ਕੀਤੇ ਸਰਵੇ ‘ਚ 5 ‘ਚੋਂ ਇੱਕ ਕੈਨੇਡੀਅਨ ਨੇ ਕਿਹਾ ਕਿ ਉਨ੍ਹਾਂ ਦੀ ਇਸ ਆਦਤ ‘ਚ ਵਾਧਾ ਹੋਇਆ ਹੈ। ਰਿਪੋਰਟ ਅਨੁਸਾਰ ਸ਼ਰਾਬ ‘ਚ ਤੰਬਾਕੂ ਦੀ ਖਪਤ ਕੈਨੇਡਾ ‘ਚ 14% ਤੋਂ ਵੱਧ ਕੇ 19% ਤੱਕ ਪਹੁੰਚ ਚੁੱਕੀ ਹੈ ਅਤੇ ਲੋੜ ਤੋਂ ਜ਼ਿਆਦਾ ਸੇਵਨ ਕਰਨ ਵਾਲਿਆਂ ਦੀ ਗਿਣਤੀ ਵੀ 3% ਤੋਂ ਵੱਧ ਕੇ 5% ਹੋ ਗਈ ਹੈ।

Related posts

ਕੈਨੇਡਾ ਦੇ ਦੋ ਹੋਰ ਸੂਬਿਆਂ ‘ਚ ਪਬਲਿਕ ਹੈਲਥ ਐਮਰਜੈਂਸੀ ਦਾ ਐਲਾਨ

Gagan Oberoi

ਛੋਟੇ ਕਾਰੋਬਾਰੀਆਂ ਅਤੇ ਕਾਮਿਆਂ ਲਈ ਪ੍ਰਧਾਨ ਮੰਤਰੀ ਵਲੋਂ ਆਰਥਿਕ ਸਹਾਇਤਾ ਦਾ ਐਲਾਨ

Gagan Oberoi

Indian stock market opens flat, Nifty above 23,700

Gagan Oberoi

Leave a Comment