ਪੈਰਿਸ ਓਲੰਪਿਕ ਖੇਡਾਂ ਤੋਂ ਪਹਿਲਾਂ ਫਰਾਂਸ ਵਿੱਚ ਰੇਲ ਲਾਈਨ ਪੁੱਟਣ ਤੋਂ ਬਾਅਦ ਜਰਮਨੀ ਵਿਚ ਰੇਲ ਸੇਵਾਵਾਂ ਦੇਣ ਵਾਲੀ ਡੌਸ਼ ਬਾਹਨ ਨੇ ਅੱਜ ਯਾਤਰੀਆਂ ਨੂੰ ਲੰਬੀ ਦੂਰੀ ਦੇ ਰੇਲ ਨੈੱਟਵਰਕ ਵਿੱਚ ਰੁਕਾਵਟਾਂ ਪੈਣ ਬਾਰੇ ਚਿਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਯਾਤਰਾ ਕਰਨ ਤੋਂ ਪਹਿਲਾਂ ਯਾਤਰੀ ਰੇਲ ਟਰੈਕ ਬਾਰੇ ਜਾਣਕਾਰੀ ਹਾਸਲ ਕਰਨ। ਸਰਕਾਰੀ ਮਾਲਕੀ ਵਾਲੇ ਰੇਲ ਅਪਰੇਟਰ ਨੇ ਆਪਣੀ ਵੈਬਸਾਈਟ ’ਤੇ ਇੱਕ ਨੋਟਿਸ ਵਿੱਚ ਕਿਹਾ, ‘ਯੂਰੋਸਟਾਰ ਦੇ ਰੇਲ ਰੂਟ ਨੂੰ ਨੁਕਸਾਨ ਪਹੁੰਚਾਉਣ ਕਾਰਨ ਫਰਾਂਸ ਅਤੇ ਜਰਮਨੀ ਵਿਚਕਾਰ ਡੌਸ਼ ਬਾਹਨ ਦੀਆਂ ਲੰਬੀ ਦੂਰੀ ਦੀਆਂ ਸੇਵਾਵਾਂ ਥੋੜ੍ਹੇ ਸਮੇਂ ਲਈ ਰੱਦ ਕਰ ਦਿੱਤੀਆਂ ਗਈਆਂ ਹਨ ਤੇ ਕੁਝ ਰੇਲ ਗੱਡੀਆਂ ਦੇ ਸਮੇਂ ਵਿਚ ਬਦਲਾਅ ਕੀਤਾ ਗਿਆ ਹੈ।