ਸੱਤ ਦੇਸ਼ਾਂ ਦੇ ਸਮੂਹ ਦੇ ਵਿੱਤ ਮੰਤਰੀਆਂ ਨੇ ਰੂਸ ’ਤੇ ਹੋਰ ਰੋਕਾਂ ਤੇ ਰੂਸ ਤੋਂ ਤੇਲ ਖਰੀਦਣ ਵਾਲੇ ਹੋਰ ਦੇਸ਼ਾਂ ’ਤੇ ਟੈਕਸ ਲਾਉਣ ਲਈ ਵਿਚਾਰ ਵਟਾਂਦਰਾ ਕੀਤਾ। ਇਸ ਤੋਂ ਪਹਿਲਾਂ ਅਮਰੀਕਾ ਨੇ ਜੀ-7 ਦੇਸ਼ਾਂ ਨੂੰ ਅਪੀਲ ਕੀਤੀ ਸੀ ਕਿ ਉਹ ਰੂਸ ਤੋਂ ਤੇਲ ਖਰੀਦਣ ਵਾਲੇ ਭਾਰਤ ਤੇ ਚੀਨ ’ਤੇ ਟੈਕਸ ਲਾਉਣ। ਇਸ ਮੀਟਿੰਗ ਦੀ ਪ੍ਰਧਾਨਗੀ ਕੈਨੇਡਿਆਈ ਵਿੱਤ ਮੰਤਰੀ ਫਰਾਂਕੋਸ ਫਿਲਪ ਨੇ ਕੀਤੀ ਜਿਸ ਵਿਚ ਚਰਚਾ ਕੀਤੀ ਗਈ ਕਿ ਕਿਹੜੇ ਢੰੰਗਾਂ ਨਾਲ ਰੂਸ ’ਤੇ ਦਬਾਅ ਬਣਾਇਆ ਜਾਵੇ ਤਾਂ ਕਿ ਉਸ ਵਲੋਂ ਯੂਕਰੇਨ ਖਿਲਾਫ਼ ਛੇੜੀ ਜੰਗ ਰੋਕੀ ਜਾਵੇ। ਇਸ ਮੌਕੇ ਸਾਰੇ ਵਿੱਤ ਮੰਤਰੀਆਂ ਨੇ ਸਹਿਮਤੀ ਜਤਾਈ ਕਿ ਯੂਕਰੇਨ ਦੇ ਸਮਰਥਨ ਵਿਚ ਰੂਸ ’ਤੇ ਹੋਰ ਪਾਬੰਦੀਆਂ ਲਾਈਆਂ ਜਾਣ। ਦੂਜੇ ਪਾਸੇ ਅਮਰੀਕਾ ਦੇ ਸਕੱਤਰ ਖਜ਼ਾਨਾ ਸਕੋਟ ਬੇਸੈਂਟ ਨੇ ਇਨ੍ਹਾਂ ਦੇਸ਼ਾਂ ਨੂੰ ਕਿਹਾ ਕਿ ਉਹ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ’ਤੇ ਟੈਕਸ ਲਾਉਣ ਦੀ ਅਮਰੀਕਾ ਦੀ ਮੁਹਿੰਮ ਵਿਚ ਸ਼ਾਮਲ ਹੋਣ। ਰਾਇਟਰਜ਼
previous post