International

ਰੂਸ ਤੇ ਯੂਕਰੇਨ ਵਿਚਾਲੇ ਜੰਗ ਦੀ ਆਹਟ ! ਕਈ ਦੇਸ਼ਾਂ ਨੇ ਕੀਵ ‘ਚੋਂ ਦੂਤਾਵਾਸ ਕੀਤੇ ਬੰਦ, ਹੁਣ ਉਡਾਣਾਂ ਵੀ ਹੋ ਰਹੀਆਂ ਹਨ ਬੰਦ

ਰੂਸ ਤੇ ਯੂਕਰੇਨ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਜੰਗ ਦੇ ਕਿਨਾਰੇ ’ਤੇ ਖੜ੍ਹੇ ਦੋਵੇਂ ਦੇਸ਼ ਲਗਾਤਾਰ ਆਹਮੋ-ਸਾਹਮਣੇ ਹੁੰਦੇ ਨਜ਼ਰ ਆ ਰਹੇ ਹਨ। ਅਮਰੀਕਾ ਵੀ ਜੰਗ ਦੀ ਸੰਭਾਵਨਾ ਨੂੰ ਲੈ ਕੇ ਲਗਾਤਾਰ ਬਿਆਨਬਾਜ਼ੀ ਕਰ ਰਿਹਾ ਹੈ। ਇਸ ਦੌਰਾਨ ਕਈ ਦੇਸ਼ਾਂ ਨੇ ਯੂਕਰੇਨ ਤੋਂ ਆਪਣੇ ਦੂਤਾਵਾਸਾਂ ਤੋਂ ਕਰਮਚਾਰੀਆਂ ਨੂੰ ਵਾਪਸ ਬੁਲਾ ਲਿਆ ਹੈ। ਜਾਪਾਨ ਨੇ ਵੀ ਉੱਥੇ ਮੌਜੂਦ ਆਪਣੇ ਦੂਤਘਰ ਦੇ ਕਰਮਚਾਰੀਆਂ ਤੇ ਆਪਣੇ ਨਾਗਰਿਕਾਂ ਨੂੰ ਵਾਪਸ ਬੁਲਾਉਣ ਦਾ ਆਦੇਸ਼ ਦਿੱਤਾ ਹੈ।

ਜਾਪਾਨ ਦੇ ਦੂਤਾਵਾਸ ਨੇ ਕਿਹਾ ਹੈ ਕਿ ਉਸ ਦੇ ਜ਼ਿਆਦਾਤਰ ਕਰਮਚਾਰੀ ਯੂਕਰੇਨ ਛੱਡ ਚੁੱਕੇ ਹਨ। ਜਾਪਾਨ ਨੇ ਉੱਥੇ ਮੌਜੂਦ ਆਪਣੇ ਸਾਰੇ ਨਾਗਰਿਕਾਂ ਨੂੰ ਸਥਿਤੀ ਵਿਗੜਨ ਤੋਂ ਪਹਿਲਾਂ ਘਰ ਪਰਤਣ ਲਈ ਕਿਹਾ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਉਸ ਨੇ ਯੂਕਰੇਨ ’ਚ ਆਪਣੇ ਦੂਤਾਵਾਸ ਦਾ ਕੰਮ ਬੰਦ ਕਰ ਦਿੱਤਾ ਹੈ। ਵਰਤਮਾਨ ’ਚ ਆਸਟ੍ਰੇਲੀਆ ਨੇ ਆਪਣੇ ਡਿਪਲੋਮੈਟਾਂ ਨੂੰ ਲਵੀਵ ’ਚ ਅਸਥਾਈ ਦਫ਼ਤਰ ’ਚ ਤਬਦੀਲ ਕਰ ਦਿੱਤਾ ਹੈ।

ਆਸਟ੍ਰੇਲੀਆ ਨੇ ਆਪਣੇ ਦੂਤਘਰ ਦੇ ਕਰਮਚਾਰੀਆਂ ਨੂੰ ਉਥੋਂ ਚਲੇ ਜਾਣ ਤੇ ਲਵੀਵ ਪਹੁੰਚਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਪਹਿਲਾਂ ਹੀ ਕੀਵ ਸਥਿਤ ਆਪਣੇ ਦੂਤਾਵਾਸ ਨੂੰ ਸਥਾਈ ਤੌਰ ’ਤੇ ਬੰਦ ਕਰਨ ਦਾ ਹੁਕਮ ਦੇ ਚੁੱਕਾ ਹੈ। ਇਸ ਤੋਂ ਪਹਿਲਾਂ ਕੈਨੇਡਾ ਦੇ ਵਿਦੇਸ਼ ਮੰਤਰੀ ਨੇ ਵੀ ਯੂਕਰੇਨ ’ਚ ਆਪਣਾ ਦੂਤਾਵਾਸ ਮੁਅੱਤਲ ਕਰ ਦਿੱਤਾ ਸੀ। ਕੈਨੇਡਾ ਨੇ ਜੰਗ ਦੇ ਖ਼ਤਰੇ ਦੇ ਮੱਦੇਨਜ਼ਰ ਲਵੀਵ ’ਚ ਇੱਕ ਅਸਥਾਈ ਦਫ਼ਤਰ ਸਥਾਪਤ ਕਰਨ ਲਈ ਕਿਹਾ ਹੈ। ਅਮਰੀਕਾ ਪਹਿਲਾਂ ਹੀ ਯੂਕਰੇਨ ਤੋਂ ਆਪਣੇ ਦੂਤਘਰ ਦੇ ਜ਼ਿਆਦਾਤਰ ਕਰਮਚਾਰੀਆਂ ਤੇ ਨਾਗਰਿਕਾਂ ਨੂੰ ਵਾਪਸ ਬੁਲਾ ਚੁੱਕਾ ਹੈ।

ਜ਼ਿਕਰਯੋਗ ਹੈ ਕਿ ਅਮਰੀਕਾ ਆਪਣੇ ਨਾਗਰਿਕਾਂ ਨੂੰ ਵਾਰ-ਵਾਰ ਅਪੀਲ ਕਰ ਰਿਹਾ ਹੈ ਕਿ ਉਹ ਯੂਕਰੇਨ ਤੋਂ ਵਾਪਸ ਆ ਜਾਣ। ਅਮਰੀਕਾ ਨੇ ਆਪਣੇ ਕੁਝ ਕਰਮਚਾਰੀਆਂ ਨੂੰ ਯੂਕਰੇਨ ਦੀ ਰਾਜਧਾਨੀ ਕੀਵ ਤੋਂ ਲਵੀਵ ਸ਼ਹਿਰ ’ਚ ਤਬਦੀਲ ਕਰ ਦਿੱਤਾ ਹੈ। ਇਸ ਦੌਰਾਨ ਬ੍ਰਿਟੇਨ ਨੇ ਇਹ ਵੀ ਕਿਹਾ ਹੈ ਕਿ ਰੂਸ ਕਿਸੇ ਵੀ ਸਮੇਂ ਯੂਕਰੇਨ ’ਤੇ ਹਮਲਾ ਕਰ ਸਕਦਾ ਹੈ। ਇਸ ਦੇ ਨਾਲ ਹੀ ਰੂਸ ਦਾ ਕਹਿਣਾ ਹੈ ਕਿ ਉਸ ਦਾ ਯੂਕਰੇਨ ’ਤੇ ਹਮਲਾ ਕਰਨ ਦਾ ਕੋਈ ਇਰਾਦਾ ਨਹੀਂ ਹੈ। ਹਾਲਾਂਕਿ ਯੂਕਰੇਨ ਹਰ ਪਾਸਿਓਂ ਰੂਸ ਨਾਲ ਘਿਰਿਆ ਹੋਇਆ ਹੈ। ਇਸ ਦੇ ਸੈਨਿਕ ਬੇਲਾਰੂਸ, ਕ੍ਰੀਮੀਆ ਸਮੇਤ ਜਾਰਜੀਆ ’ਚ ਤਾਇਨਾਤ ਹਨ।

ਰੂਸ ਨੇ ਯੂਕਰੇਨ ਨਾਲ ਲੱਗਦੀ ਸਰਹੱਦ ’ਤੇ ਆਪਣੇ ਭਾਰੀ ਹਥਿਆਰ ਤੇ ਐਸ-400 ਮਿਜ਼ਾਈਲਾਂ ਵੀ ਤਾਇਨਾਤ ਕੀਤੀਆਂ ਹਨ। ਅਮਰੀਕਾ ਨੇ ਰੂਸ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਸ ਨੇ ਯੂਕਰੇਨ ’ਤੇ ਹਮਲਾ ਕੀਤਾ ਤਾਂ ਰੂਸ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ। ਇਸ ਸੰਕਟ ਦੇ ਵਿਚਕਾਰ, ਕਈ ਪੱਛਮੀ ਦੇਸ਼ਾਂ ਨੇ ਯੂਕਰੇਨ ਲਈ ਆਪਣੀਆਂ

ਉਡਾਣਾਂ ਨੂੰ ਰੱਦ ਜਾਂ ਬਦਲ ਦਿੱਤਾ ਹੈ। ਯੂਕਰੇਨ ਨੇ ਆਪਣੀਆਂ ਏਅਰਲਾਈਨਾਂ ਨੂੰ ਬੇਲਾਰੂਸ ਜਾਣ ਤੋਂ ਮਨ੍ਹਾ ਕਰ ਦਿੱਤਾ ਹੈ। ਰੂਸ ’ਚ ਪਹਿਲਾਂ ਹੀ ਫ਼ੌਜੀ ਅਭਿਆਸ ਕਰ ਰਹੇ ਹਨ।

Related posts

ਸੱਤਾ ਵਿੱਚ ਆਉਣ ਤੇ ਅਮਰੀਕਾ ਫਿਰ ਬਣੇਗਾ ਡਬਲਿਊ.ਐਚ.ਓ ਮੈਂਬਰ : ਬਿਡੇਨ

Gagan Oberoi

ਇਮਰਾਨ ਖਾਨ ਨੂੰ ਹੱਥੋਂ ਨਿਕਲਦੀ ਨਜ਼ਰ ਆ ਰਹੀ ਹੈ ਸਰਕਾਰ, ਜਾਣੋ ਉਨ੍ਹਾਂ ਨੇ ਜਨਤਾ ਨੂੰ ਕੀ ਕੀਤੀ ਹੈ ਅਪੀਲ

Gagan Oberoi

Racism has no place in Canada

Gagan Oberoi

Leave a Comment