Entertainment

ਰਿਸ਼ੀ ਕਪੂਰ ਦੀ ਆਖ਼ਰੀ ਫਿਲਮ ਨੂੰ ਪੂਰੀ ਕਰਨਾ ਚਾਹੁੰਦਾ ਸੀ ਰਣਬੀਰ, ਨਿਭਾਉਣ ਵਾਲੇ ਸਨ ਪਿਤਾ ਦਾ ਅਧੂਰਾ ਰੋਲ, ਇਸ ਲਈ ਨਹੀਂ ਬਣੀ ਗੱਲ

ਬਾਲੀਵੁੱਡ ਦੇ ਮਸ਼ਹੂਰ ਅਤੇ ਪ੍ਰਸਿੱਧ ਅਦਾਕਾਰ ਰਿਸ਼ੀ ਕਪੂਰ ਸਾਡੇ ’ਚ ਨਹੀਂ ਰਹੇ ਹਨ। ਉਸ ਨੂੰ ਇਸ ਦੁਨੀਆ ਤੋਂ ਅਲਵਿਦਾ ਹੋਇਆਂ ਕਰੀਬ ਦੋ ਸਾਲ ਹੋ ਗਏ ਹਨ। ਉਹ ਆਖ਼ਰੀ ਵਾਰ ਫਿਲਮ ਸ਼ਰਮਾਜੀ ਨਮਕੀਨ ’ਚ ਦਿਖਾਈ ਆਉਣਗੇ। ਰਿਸ਼ੀ ਕਪੂਰ ਨੇ ਉਦੋਂ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ, ਜਦੋਂ ‘ਸ਼ਰਮਾਜੀ ਨਮਕੀਨ’ ਦੀ ਸ਼ੂਟਿੰਗ ਚੱਲ ਰਹੀ ਸੀ। ਅਜਿਹੇ ’ਚ ਫਿਲਮ ਵਿਚ ਉਨ੍ਹਾਂ ਦਾ ਕਿਰਦਾਰ ਅਧੂਰਾ ਰਹਿ ਗਿਆ ਸੀ, ਜਿਸ ਨੂੰ ਬਾਅਦ ’ਚ ਅਦਾਕਾਰ ਪਰੇਸ਼ ਰਾਵਲ ਨੇ ਪੂਰਾ ਕੀਤਾ।

ਹੁਣ ਫਿਲਮ ਸ਼ਰਮਾਜੀ ਨਮਕੀਨ ਦੀ ਪ੍ਰਮੋਸ਼ਨ ਲਈ ਰਿਸ਼ੀ ਕਪੂਰ ਦਾ ਬੇਟਾ ਅਦਾਕਾਰ ਰਣਬੀਰ ਕਪੂਰ ਅੱਗੇ ਆਇਆ ਹੈ। ਉਸ ਨੇ ਆਪਣੇ ਪਿਤਾ ਦੀ ਆਖ਼ਰੀ ਫਿਲਮ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਪਿਤਾ ਦੇ ਅਧੂਰੇ ਕਿਰਦਾਰ ਨੂੰ ਪੂਰਾ ਕਰਨ ਲਈ ਰਿਸ਼ੀ ਕਪੂਰ ਦੇ ਪ੍ਰਸ਼ੰਸਕਾ ਤੇ ਪਰੇਸ਼ ਰਾਵਲ ਦਾ ਵੀ ਧੰਨਵਾਦ ਕੀਤਾ। ਰਣਬੀਰ ਕਪੂਰ ਨੇ ਆਪਣੇ ਪ੍ਰਸ਼ੰਸਕਾਂ ਲਈ ਦਿਲ ਨੂੰ ਛੂਹਣ ਵਾਲਾ ਖ਼ਾਸ ਸੰਦੇਸ਼ ਦਿੱਤਾ ਹੈ ਤੇ ਦੱਸਿਆ ਹੈ ਕਿ ‘ਸ਼ਰਮਾਜੀ ਨਮਕੀਨ’ ਦਾ ਟ੍ਰੇਲਰ ਕਦੋਂ ਰਿਲੀਜ਼ ਹੋਣ ਜਾ ਰਿਹਾ ਹੈ।

ਅਮੇਜ਼ਨ ਪ੍ਰਾਈਮ ਵੀਡੀਓ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ’ਤੇ ਰਣਬੀਰ ਕਪੂਰ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ’ਚ ਉਹ ਪਿਤਾ ਰਿਸ਼ੀ ਕਪੂਰ ਅਤੇ ਫਿਲਮ ਸ਼ਰਮਾਜੀ ਨਮਕੀਨ ਬਾਰੇ ਗੱਲ ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ ’ਚ ਰਣਬੀਰ ਕਪੂਰ ਨੇ ਖੁਲਾਸਾ ਕੀਤਾ ਹੈ ਕਿ ਰਿਸ਼ੀ ਕਪੂਰ ਆਪਣੀ ਖ਼ਰਾਬ ਸਿਹਤ ਦੇ ਬਾਵਜੂਦ ਫਿਲਮ ‘ਸ਼ਰਮਾਜੀ ਨਮਕੀਨ’ ਨੂੰ ਹਰ ਕੀਮਤ ’ਤੇ ਪੂਰਾ ਕਰਨਾ ਚਾਹੁੰਦੇ ਸਨ ਪਰ ਅਜਿਹਾ ਨਹੀਂ ਹੋ ਸਕਿਆ।

ਰਣਬੀਰ ਕਪੂਰ ਦਾ ਕਹਿਣਾ ਕਿ ਰਿਸ਼ੀ ਕਪੂਰ ਦੇ ਦੇਹਾਂਤ ਤੋਂ ਬਾਅਦ ਫਿਲਮ ਦੇ ਨਿਰਮਾਤਾਵਾਂ ਨੇ ਵੀਐੱਫਐੱਕਸ ਦੀ ਕੋਸ਼ਿਸ਼ ਕੀਤੀ ਅਤੇ ਪ੍ਰੋਸਥੈਟਿਕਸ ਦੁਆਰਾ ਫਿਲਮ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਪਰ ਅਜਿਹਾ ਨਹੀਂ ਹੋ ਸਕਿਆ। ਇਹ ਪ੍ਰਸਿੱਧ ਅਦਾਕਾਰ ਪਰੇਸ਼ ਰਾਵਲ ਸਨ , ਜਿਨ੍ਹਾਂ ਨੇ ਰਿਸ਼ੀ ਕਪੂਰ ਦੇ ਆਖ਼ਰੀ ਪ੍ਰਦਰਸ਼ਨ ਨੂੰ ਸਿੱਟੇ ’ਤੇ ਪਹੁੰਚਾਇਆ ਅਤੇ ਰਣਬੀਰ ਕਪੂਰ ਇਸ ਲਈ ਹਮੇਸ਼ਾ ਉਨ੍ਹਾਂ ਦੇ ਧੰਨਵਾਦੀ ਰਹਿਣਗੇ।

ਵੀਡੀਓ ’ਚ ਰਣਬੀਰ ਆਪਣੇ ਪਿਤਾ ਦੇ ਇਕ ਡਾਇਲਾਗ ਦਾ ਹਵਾਲਾ ਦਿੰਦਾ ਹੋਇਆ ਆਖਦਾ ਹੈ ਕਿ ਤੁਸੀਂ ਸੁਣਿਆ ਹੋਵੇਗਾ ਕਿ ‘ਦਿ ਸ਼ੋਅ ਮਸਟ ਗੋ ਆਨ’, ਪਰ ਮੈਂ ਪਾਪਾ ਨੂੰ ਆਪਣੀ ਜ਼ਿੰਦਗੀ ਜਿਉਂਦੇ ਦੇਖਿਆ ਹੈ। ਸ਼ਰਮਾਜੀ ਨਮਕੀਨ ਹਮੇਸ਼ਾ ਮੇਰੇ ਪਿਤਾ ਦੀਆਂ ਸਭ ਤੋਂ ਪਿਆਰੀਆਂ ਯਾਦਾਂ ਵਿੱਚੋਂ ਇਕ ਰਹੇਗੀ। ਇਹ ਉਹ ਅਜਿਹੀ ਫਿਲਮ ਹੈ ਜੋ ਉਸ ਦੇ ਪ੍ਰਸ਼ੰਸਕਾਂ ਦੇ ਚਿਹਰਿਆਂ ’ਤੇ ਮੁਸਕਰਾਹਟ ਲਿਆਵੇਗੀ। ਇਸ ਤੋਂ ਇਲਾਵਾ ਰਣਬੀਰ ਕਪੂਰ ਨੇ ਪਿਤਾ ਰਿਸ਼ੀ ਕਪੂਰ ਬਾਰੇ ਵੀ ਕਾਫ਼ੀ ਗੱਲਾਂ ਕੀਤੀਆਂ।

Related posts

ਬਾਲੀਵੁੱਡ ਅਦਾਕਾਰ ਧਰਮਿੰਦਰ ਨੇ ਲਗਵਾਈ ਕੋਰੋਨਾ ਵੈਕਸੀਨ

Gagan Oberoi

Indian stock market opens flat, Nifty above 23,700

Gagan Oberoi

Canada’s New Defence Chief Eyes Accelerated Spending to Meet NATO Goals

Gagan Oberoi

Leave a Comment