Entertainment

ਰਿਚਾ ਚੱਢਾ ਨੇ ਕੀਤਾ ਬੇਹੱਦ ਨੇਕ ਕੰਮ, ਲੋਕਾਂ ਨੂੰ ਦਿੱਤੀ ਨਸੀਹਤ

ਮੁੰਬਈ: ਇਸ ਸਮੇਂ ਪੂਰਾ ਦੇਸ਼ ਕੋਰੋਨਾਵਾਇਰਸ (Coronavirus) ਮਹਾਮਾਰੀ ਵਿਰੁੱਧ ਲੜ ਰਿਹਾ ਹੈ। ਇਸ ਮਹਾਮਾਰੀ ਨੂੰ ਰੋਕਣ ਲਈ ਪੂਰੇ ਦੇਸ਼ ਵਿੱਚ ਲੌਕਡਾਊਨ (Lockdown) ਲਾਗੂ ਹੈ। ਇਸ ਕਾਰਨ ਮਜ਼ਦੂਰ, ਕਾਰੀਗਰ ਤੇ ਹੋਰ ਦਿਹਾੜੀਦਾਰਾਂ ਨੂੰ ਖਾਣ-ਪੀਣ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ‘ਚ ਕਈ ਲੋਕ ਮਦਦ ਲਈ ਅੱਗੇ ਆਏ ਹਨ। ਖਾਸ ਤੌਰ ‘ਤੇ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਲੋਕਾਂ ਦੀ ਮਦਦ ਕਰ ਰਹੀਆਂ ਹਨ। ਇਸ ਕੜੀ ‘ਚ ਬਾਲੀਵੁੱਡ ਐਕਟਰਸ ਰਿਚਾ ਚੱਢਾ (richa chadda) ਨੇ ਲੋੜਵੰਦਾਂ ਨੂੰ 600 ਕਿਲੋ ਰਾਸ਼ਨ ਦਾਨ ਕੀਤਾ ਹੈ।

ਪਿਛਲੇ ਮਹੀਨੇ ਰਿਚਾ ਨੇ ਆਪਣੇ ਇੰਸਟਾਗ੍ਰਾਮ ਫੌਲੋਅਰਸ ਨੂੰ ਥੋਕ ਦੇ ਰਾਸ਼ਨ ਸੌਦੇ ਲਈ ਸੁਝਾਅ ਦੀ ਮੰਗ ਕੀਤੀ। ਫਿਰ ਉਸ ਨੂੰ ਇੱਕ ਵਿਅਕਤੀ ਮਿਲਿਆ ਜਿਸ ਨੇ 600 ਕਿਲੋ ਰਾਸ਼ਨ ਦੇਣ ਵਿੱਚ ਮਦਦ ਕੀਤੀ। ਇਸ ਵਿੱਚ ਆਟਾ, ਦਾਲ ਤੇ ਚੌਲ ਸ਼ਾਮਲ ਕੀਤੇ। ਉਸ ਨੇ ਹਾਲ ਹੀ ਵਿੱਚ ਇਹ ਰਾਸ਼ਨ ਇੱਕ ਸਥਾਨਕ ਗੁਰਦੁਆਰੇ ਵਿੱਚ ਦਾਨ ਕੀਤਾ, ਜਿੱਥੇ ਤਿੰਨਾਂ ਅਨਾਜਾਂ ਵਿੱਚੋਂ ਹਰ ਰੋਜ਼ 250 ਕਿਲੋ ਦੀ ਵਰਤੋਂ ਕੀਤੀ ਜਾ ਰਹੀ ਹੈ।

Related posts

Canada Pledges Crackdown on Student Visa Fraud Amid Indian Human Smuggling Allegations

Gagan Oberoi

Air Canada Urges Government to Intervene as Pilots’ Strike Looms

Gagan Oberoi

ਰਣਵੀਰ ਸਿੰਘ ਦੀ ਫਿਲਮ 83 ਦਸੰਬਰ ਵਿਚ ਹੋਵੇਗੀ ਰਿਲੀਜ਼

Gagan Oberoi

Leave a Comment