Sports

ਰਾਸ਼ਟਰਮੰਡਲ ਖੇਡਾਂ ਦੀ ਟੀਮ ‘ਚ ਵੀ ਰਾਣੀ ਸ਼ਾਮਲ ਨਹੀਂ, 18 ਮਹਿਲਾ ਹਾਕੀ ਖਿਡਾਰੀਅਾਂ ਦਾ ਐਲਾਨ

ਭਾਰਤ ਨੇ ਅਗਲੀਆਂ ਰਾਸ਼ਟਰਮੰਡਲ ਖੇਡਾਂ ਲਈ ਵੀਰਵਾਰ ਨੂੰ 18 ਮੈਂਬਰੀ ਮਹਿਲਾ ਹਾਕੀ ਟੀਮ ਦੀ ਚੋਣ ਕੀਤੀ ਜਿਸ ਵਿਚ ਮੁੜ ਸਟਾਰ ਸਟ੍ਰਾਈਕਰ ਰਾਣੀ ਰਾਮਪਾਲ ਨੂੰ ਬਾਹਰ ਰੱਖਿਆ ਗਿਆ ਹੈ। ਰਾਣੀ ਸੱਟ ਤੋਂ ਬਾਅਦ ਪੂਰੀ ਤਰ੍ਹਾਂ ਫਿਟਨੈੱਸ ਹਾਸਲ ਨਹੀਂ ਕਰ ਸਕੀ ਹੈ।

ਰਾਸ਼ਟਰਮੰਡਲ ਖੇਡਾਂ ਦੀ ਟੀਮ ਅਗਲੇ ਮਹੀਨੇ ਵਿਸ਼ਵ ਕੱਪ ਵਿਚ ਹਿੱਸਾ ਲੈਣ ਵਾਲੀ ਟੀਮ ਵਰਗੀ ਹੈ। ਗੋਲਕੀਪਰ ਸਵਿਤਾ ਪੂਨੀਆ ਟੀਮ ਦੀ ਕਪਤਾਨ ਹੋਵੇਗੀ ਜਦਕਿ ਤਜਰਬੇਕਾਰ ਡਿਫੈਂਡਰ ਦੀਪ ਗ੍ਰੇਸ ਏੱਕਾ 28 ਜੁਲਾਈ ਤੋਂ ਅੱਠ ਅਗਸਤ ਤਕ ਚੱਲਣ ਵਾਲੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿਚ ਉੱਪ ਕਪਤਾਨ ਦੀ ਜ਼ਿੰਮੇਵਾਰੀ ਸੰਭਾਲੇਗੀ। ਦੋਵੇਂ ਖਿਡਾਰਨਾਂ ਵਿਸ਼ਵ ਕੱਪ ਵਿਚ ਵੀ ਇਹੀ ਭੂਮਿਕਾ ਨਿਭਾਉਣਗੀਆਂ ਜਿਸ ਦੀ ਸਹਿ ਮੇਜ਼ਬਾਨੀ ਇਕ ਤੋਂ 17 ਜੁਲਾਈ ਤਕ ਨੀਦਰਲੈਂਡ ਤੇ ਸਪੇਨ ਕਰ ਰਹੇ ਹਨ। ਰਾਸ਼ਟਰਮੰਡਲ ਖੇਡਾਂ ਦੀ ਟੀਮ ਲਈ ਵਿਸ਼ਵ ਕੱਪ ਟੀਮ ਵਿਚ ਸਿਰਫ਼ ਤਿੰਨ ਤਬਦੀਲੀਆਂ ਕੀਤੀਆਂ ਗਈਆਂ ਹਨ। ਰਜਨੀ ਇਤੀਮਾਰਪੂ ਨੂੰ ਬੀਚੂ ਦੇਵੀ ਖਰੀਬਾਮ ਦੀ ਥਾਂ ਦੂਜੀ ਗੋਲਕੀਪਰ ਵਜੋਂ ਰੱਖਿਆ ਗਿਆ ਹੈ ਜਦਕਿ ਵਿਸ਼ਵ ਕੱਪ ਟੀਮ ਮੈਂਬਰ ਸੋਨਿਕਾ (ਮਿਡਫੀਲਡਰ) ਨੂੰ ਰਾਸ਼ਟਰਮੰਡਲ ਖੇਡਾਂ ਦੀ ਟੀਮ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ। ਫਾਰਵਰਡ ਸੰਗੀਤਾ ਕੁਮਾਰੀ ਨੂੰ ਵਿਸ਼ਵ ਕੱਪ ਲਈ ਬਦਲਵੇਂ ਖਿਡਾਰੀਆਂ ਵਿਚੋਂ ਇਕ ਚੁਣਿਆ ਗਿਆ ਸੀ ਪਰ ਉਹ ਰਾਸ਼ਟਰਮੰਡਲ ਖੇਡਾਂ ਦੀ ਟੀਮ ਵਿਚ ਮੁੱਖ ਮੈਂਬਰ ਵਜੋਂ ਸ਼ਾਮਲ ਹੈ।

ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਮਹਿਲਾ ਹਾਕੀ ਟੀਮ :

ਗੋਲਕੀਪਰ : ਸਵਿਤਾ (ਕਪਤਾਨ), ਰਜਨੀ ਇਤਿਮਾਰਪੂ।

ਡਿਫੈਂਡਰ : ਦੀਪ ਗ੍ਰੇਸ ਏੱਕਾ (ਉੱਪ ਕਪਤਾਨ), ਗੁਰਜੀਤ ਕੌਰ, ਨਿੱਕੀ ਪ੍ਰਧਾਨ, ਉਦਿਤਾ।

ਮਿਡਫੀਲਡਰ : ਨਿਸ਼ਾ, ਸੁਸ਼ੀਲਾ ਚਾਨੂ, ਪੁਖਰਾਮਬਾਮ, ਮੋਨਿਕਾ, ਨੇਹਾ, ਜੋਤੀ, ਨਵਜੋਤ ਕੌਰ, ਸਲੀਮਾ ਟੇਟੇ।

ਫਾਰਵਰਡ : ਵੰਦਨਾ ਕਟਾਰੀਆ, ਲਾਲਰੇਮਸਿਆਮੀ, ਨਵਨੀਤ ਕੌਰ, ਸ਼ਰਮੀਲਾ ਦੇਵੀ ਤੇ ਸੰਗੀਤਾ ਕੁਮਾਰੀ।

Related posts

ਬੱਸ ਵਿੱਚੋਂ ਉਤਰਨ ਸਮੇਂ ਸੜਕ ’ਤੇ ਡਿੱਗੀ ਲੜਕੀ

Gagan Oberoi

Zomato gets GST tax demand notice of Rs 803 crore

Gagan Oberoi

Delta Offers $30K to Passengers After Toronto Crash—No Strings Attached

Gagan Oberoi

Leave a Comment